ਪਿੰਡ ਪੜੌਲ ਵਿਖੇ ਟੋਬੇ ਵਿਚ ਮਰੀਆਂ ਮੱਛੀਆਂ ਦੀ ਪ੍ਰਸਾਸਨ ਤੋ ਮੁਆਵਜੇ ਦੀ ਮੰਗ 
ਮੁੱਲਾਂਪੁਰ ਗਰੀਬਦਾਸ੨੩ ਅਪ੍ਰੈਲ( ) ਪਿੰਡ ਪੜੌਲ ਵਿਖੇ ਪਾਣੀ ਦੇ ਟੌਭੇ ਵਿਚ ਮੱਛੀਆਂ ਮਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਗੁਰਿੰਦਰ ਸਿੰਘ ਸਪੁੱਤਰ ਸਰਦਾਰਾ ਸਿੰਘ ਨੇ ਦੱਸਿਆ ਕਿ ਅਸੀ ਪੰਚਾਇਤ ਕੋਲੋ ਮੱਛੀਆਂ ਰੱਖਣ ਦੇ ਲਈ ਠੇਕੇ ਤੇ ਟੋਬਾ ਲਿਆ ਸੀ। ਜਿਸ ਦੇ ਬਦਲੇ ਪੰਚਾਇਤ ਨੂੰ ਹਰ ਸਾਲ ਤੀਹ ਹਜਾਰ ਰੁਪਏ ਦਿੱਤੇ ਜਾਂਦੇ ਸਨ।ਉਹਨਾਂ ਕਿਹਾ ਕਿ ਅਸੀ 75 ਹਜਾਰ ਰੁਪਏ ਦਾ ਮੱਛੀਆਂ ਦਾ ਪੁੰਗ ਲਿਆ ਸੀ ਪਰ ਮੱਛੀਆਂ ਦੇ ਮਰਨ ਕਾਰਨ ਲਗਭਗ ਤਿੰਨ ਲੱਖ ਦਾ ਨੁਕਸਾਨ ਹੋ ਗਿਆ ਹੈ। ਮਰੀਆਂ ਹੋਈਆਂ ਮੱਛੀਆਂ ਨੂੰ ਜੇ ਸੀ ਬੀ ਮਸੀਨ ਤੇ ਪੁਲਿਸ ਦੀ ਸਹਾਇਤਾ ਨਾਲ ਦਬ ਦਿੱਤਾ ਗਿਆ ਹੈ ਤੇ ਬਾਕੀ ਰਹਿੰਦੀਆਂ ਮੱਛੀਆਂ ਨੂੰ ਵੀ ਪਾਣੀ ਵਿਚੋ ਕੱਢ ਕੇ ਟੌਭੇ ਦੇ ਪਾਣੀ ਦੀ ਸਫਾਈ ਕਰਵਾਈ ਜਾਵੇਗੀ।ਇਸ ਮੌਕੇ ਤੇ ਮਾਲਕਾ ਵਲੋ ਪ੍ਰਸਾਸਨ ਤੋ ਮੰਗ ਕੀਤੀ ਹੈ ਕਿ ਸਾਡਾ ਮੱਛੀਆਂ ਮਰਨ ਕਾਰਨ ਜੋ ਨੁਕਸਾਨ ਹੋਇਆ ਹੈ ਉਸਦਾਂ ਮੁਆਵਜਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਟੌਭੇ ਦਾ ਪਾਣੀ ਜਹਿਰੀਲਾ ਹੋਣ ਦਾ ਮੁੱਖ ਕਾਰਨ ਸੈਨੇਟਾਈਜਰ ਲਈ ਵਰਤੀ ਦਵਾਈ ਦਾ ਮੀਹ ਦੇ ਪਾਣੀ ਰਾਹੀ ਟੌਭੇ ਵਿਚ ਆਉਣਾ ਹੈ ਕਿਉਕਿ ਪਿਛਲੇ ਸਮੇ ਤੋ ਅਜਿਹੀ ਘਟਨਾ ਕਦੇ ਨਹੀ ਵਾਪਰੀ।ਇਸ ਮੌਕੇ ਤੇ ਡਿਊਟੀ ਮੈਜਿਸਟ੍ਰੈਟ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਵਲੋ ਵੀ ਪਿੰਡ ਦਾ ਦੌਰਾ ਕੀਤਾ ਗਿਆ ਤੇ ਛੇਤੀ ਤੋ ਛੇਤੀ ਟੌਭੇ ਨੂੰ ਖਾਲੀ ਕਰਵਾਉਣ ਦੇ ਆਦੇਸ ਦਿੱਤੇ ਗਏ ਹਨ।


ਫੋਟੌ ਕੈਪਸਨ ਮਰੀਆਂ ਹੋਈਆਂ ਮੱਛੀਆਂ ਦਿਖਾਉਦੇ ਹੋਏ ਸਰਦਾਰਾ ਸਿੰਘ