ਕੁਰਾਲੀ 13 ਸਤੰਬਰ (ਰਣਜੀਤ ਕਾਕਾ)ਸਮਾਜ ਸੇਵੀ ਸਖਸ਼ੀਅਤ ਮਾਤਾ ਜਰਨੈਲ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਅੰਦਹੇੜੀ (ਮੋਹਾਲੀ) ਵਿਖੇ 13 ਸਤੰਬਰ ਨੂੰ ਦੁਪਿਹਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।
ਓਮਾਤਾ ਰਾਜ ਕੌਰ ਤੇ ਪਿਤਾ ਲੇਖ ਸਿੰਘ ਦੇ ਘਰ ਪਿੰਡ ਫਿਰੋਜਪੁਰ ਬੰਗਰ ਵਿਖੇ ਜਨਮੀ ਮਾਤਾ ਜਰਨੈਲ ਕੌਰ ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦੇ ਹੋਣ ਸਦਕਾ ਸਮਾਜ ਸੇਵਾ ਦਾ ਸੌਕ ਰੱਖਦੇ ਸਨ। ਉਨ੍ਹਾਂ ਦੇ ਪਤੀ ਗੁਰਮੇਲ ਸਿੰਘ ਨੇ ਸਰਪੰਚ ਹੁੰਦਿਆਂ ਪਿੰਡ ਦੀ ਭਲਾਈ ਨੂੰ ਤਰਜੀਹ ਦਿੱਤੀ ਤੇ ਅਨੇਕਾਂ ਵਿਕਾਸ ਕਾਰਜ ਕਰਵਾਏੇ।
ਮਾਤਾ ਜਰਨੈਲ ਕੌਰ ਦੀ ਪ੍ਰੇਰਨਾ ਸਦਕਾ ਪਰਿਵਾਰ ਨੇ ਜਿਥੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ ਬਦਲਣ ਲਈ ਵਿਸੇਸ਼ ਉਪਰਾਲਾ ਕੀਤਾ, ਉਥੇ ਲਿੰਕ ਸੜਕ ਲਈ ਆਪਣੀ ਜਮੀਨ ਦਾਨ ਦੇ ਕੇ ਪਿੰਡ ਅਤੇ ਇਲਾਕਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕੀਤੀ। ਪਿਛਲੇ ਦਿਨੀਂ ਮਾਤਾ ਜਰਨੈਲ ਕੌਰ ਅਚਾਨਕ ਸਵਰਗ ਸਿਧਾਰ ਗਏ। ਨੇਕ ਕਾਰਜਾਂ ਸਦਕਾ ਉਨ੍ਹਾਂ ਦੀਆਂ ਯਾਦਾਂ ਹਮੇਸ਼ਾਂ ਤਾਜ਼ੀਆਂ ਰਹਿਣਗੀਆਂ।                  –