ਮੁੱਲਾਂਪੁਰ ਗ.ਰੀਬਦਾਸ,11  ਮਈ :ਸਿਵਾਲਿਕ ਦੀਆਂ ਪਹਾੜੀਆਂ ਦੇ ਪ੍ਰਾਚੀਨ ਮੰਦਰ ਮਾਤਾ ਜੈਯੰਤੀ ਦੇਵੀ ਵਿਖੇ ਕੋਰੋਨਾ ਵਾਇਰਸ ਨੂੰ ਦੇਖਦਿਆਂ ਹੋਇਆ ਮੰਦਰ ਵਿਖੇ ਸਰਧਾਲੂਆਂ ਨੂੰ ਨਾ ਆਉਣ ਦੀ ਅਪੀਲ ਕੀਤੀ ਗਈ ਹੈ|ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਮੰਦਰ ਦੇ ਪੁਜਾਰੀ ਭੁਪਿੰਦਰ ਸਰਮਾ ਨੇ ਦੱਸਿਆ ਕਿ ਕੁਝ ਗਿਣਤੀ ਵਿਚ ਸਰਧਾਲੂ ਮੰਦਰ ਮੱਥਾ ਟੇਕਣ ਲਈ ਪਹੁੰਚ ਰਹੇ ਹਨ,ਪਰ ਮੰਦਰ ਬੰਦ ਹੋਣ ਦੇ ਕਾਰਨ ਉਹਨਾਂ ਨੂੰ ਵਾਪਸ ਮੁੜਨਾ ਪੈਂਦਾ ਹੈ|ਇਸ ਲਈ ਲਈ ਮੰਦਰ ਦੇ ਪੁਜਾਰੀ ਵਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀਂ ਹੈ,ਕਿ ਜਦੋਂ ਸਰਕਾਰ ਵਲੋਂ ਉਹਨਾਂ ਨੂੰ ਮੰਦਰ ਖੋਲ੍ਹਣ ਦੀ ਇਜਾਜਤ ਮਿਲੇਗੀ,ਉਦੋਂ ਹੀ ਮੰਦਰ ਖੋਲੋ ਜਾਣਗੇ|ਇਸ ਲਈ ਲੋਕ ਆਪਣੇ ਘਰਾਂ ਵਿਚ ਹੀ ਰਹਿ ਕੇ ਮੱਥਣ ਟੇਕਣ|