ਸ. ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਪੰਜਾਬ ਨੇ ਨਵਾਂ ਗਾਓ ਨੇੜੇ ਪੈਂਦੇ ਪਿੰਡ ਉਪਰਲੀ ਕਰੋਰ ਦਾ ਦੌਰਾ ਕੀਤਾ ਅਤੇ ਪੰਚਾਇਤ ਤੇ ਨਗਰ ਨਿਵਾਸੀਆਂ ਨੂੰ ਮਿਲੇ। ਉਨ੍ਹਾਂ ਨੇ ਦੱਸਿਆਂ ਕਿ ਇਸ ਪਿੰਡਾਂ ਦੀ ਲੰਬੀ ਲਟਕਦੀ ਆ ਰਹੀ ਪੀਣ ਵਾਲੇ ਪਾਣੀ ਦੇ ਟਿਊਬਵੈਲ ਦੀ ਮੰਗ ਦਾਸ ਦੇ ਉਪਰਾਲੀਆਂ ਕਰਕੇ ਪੂਰੀ ਹੋ ਗਈ ਹੈ।ਜਲਦੀ ਹੀ ਇੱਥੇ ਨਵਾਂ ਟਿਊਬਵੈਲ ਲਗਾਇਆ ਜਾ ਰਿਹਾ ਹੈ। ਜਿਸ ਨਾਲ ਕਿ ਸਾਰੇ ਪਿੰਡ ਨੂੱ ਵੀ ਪੀਣ ਵਾਲੇ ਪਾਣੀ ਦੀ ਸਮਸਿਆਂ ਹੱਲ ਹੋ ਜਾਵੇਗੀ। ਇਸ ਤੋਂ ਇਲਾਵਾ ਸਮਸ਼ਾਨ ਘਾਟ ਦੀ ਉਸਾਰੀ, ਪਿੰਡ ਦੀਆਂ ਗਲੀਆਂ ਨਾਲੀਆਂ ਅਤੇ ਹੋਰ ਵਿਕਾਸ ਦੇ ਕੰਮ ਜਲਦ ਹੀ ਕਰਵਾਏ ਜਾਣਗੇ।ਇਸ ਮੌਕੇ ਸਮੂਹ ਪਿੰਡ ਨਿਵਾਸੀਆ ਨੇ ਸ. ਜਗਮੋਹਨ ਸਿੰਘ ਕੰਗ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਤਾਰੀ, ਦਲਬੀਰ ਸਿੰਘ ਪੱਪੀ, ਮੁਖਤਿਆਰ ਸਿੰਘ, ਸਰਪੰਚ ਪ੍ਰਦੀਪ ਕੌਰ, ਗੁਰਮੀਤ ਸਿੰਘ ਮਿੱਤਾ, ਕਰਤਾਰ ਸਿੰਘ, ਸਾਬਕਾ ਸਰਪੰਚ, ਸੱਜਣ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here