ਨਵਾਂ ਗਾਂਓ/ਮੁੱਲਾਂਪੁਰ ਗਰੀਬਦਾਸ 28 ਅਕਤੂਬਰ(ਮਾਰਸ਼ਲ ਨਿਊਜ)
ਪਿੰਡ ਉਪਰਲੀ ਕਰੋਨੇੜੇ ਪਿੰਡ ਕਾਨੇ੍ਹ ਕਾ ਬਾੜਾ ਵਿਖੇ ਸ. ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਪੰਜਾਬ ਨੇ ਸ਼ਿਵਾਲਿਕ ਪਹਾੜੀਆਂ ਵਿੱਚ ਪੈਂਦੇ ਪਿੰਡ ਜਿਨ੍ਹਾਂ ਵਿੱਚ ਮਸੌਲ, ਟਾਂਡਾ, ਟਾਂਡੀ, ਕਾਨ੍ਹੇ ਕਾ ਬਾੜਾ ਆਦਿ ਦੀਆਂ ਪੰਚਾਇਤਾਂ/ਪਤਵੰਤਿਆਂ ਨਾਲ ਮੀਟਿੰਗ ਕੀਤੀ ਅਤੇ ਹਰ ਪਿੰਡ ਦੇ ਵਿਕਾਸ ਕਾਰਜ਼ਾ ਦਾ ਜਾਇਜ਼ਾ ਲਿਆ। ਸ. ਕੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਵੀ ਵਿੱਤ ਕਮਿਸ਼ਨ ਦੀਆਂ ਕਾਫੀ ਗ੍ਰਾਂਟਾਂ ਆ ਚੱੁਕੀਆਂ ਹਨ ਅਤੇ ਅੱਗਲੀ ਕਿਸ਼ਤ ਵੀ ਜਲਦੀ ਹੀ ਆ ਰਹੀ ਹੈ। ਇਨ੍ਹਾਂ ਸਾਰੇ ਪਹਾੜੀ ਪਿੰਡਾਂ ਵਿੱਚ ਵਿਕਾਸ ਦੀ ਲੋੜ ਮੁਤਾਬਿਕ ਹੀ ਪੈਸੇ ਲਗਾਏ ਜਾਣਗੇ ਅਤੇ ਕੰਮ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਪਿੰਡਾਂ ਦੀ ਆਵਾਜ਼ਾਈ ਨੂੰ ਠੀਕ ਕਰਨ ਲਈ ਮੈਂ ਪਹਿਲਾਂ ਹੀ ਸਬੰਧਤ ਅਧੁਰੀਆਂ ਸੜਕਾਂ ਬਣਾਉਣ ਬਾਰੇ ਕਾਰਵਾਈ ਕਰ ਚੁੱਕਿਆ ਹਾਂ। ਇਸ ਮੌਕੇ ਸ. ਕੰਗ ਨੇ ਸ਼੍ਰੀ ਮੁਨੀਸ਼ ਤਿਵਾੜੀ, ਐਮ.ਪੀ., ਵਲੋਂ ਟਾਂਡੇ ਪਿੰਡ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸਰਪੰਚ ਸੱਜਣ ਸਿੰਘ ਨੂੰ ਸੋਪਿਆ ਅਤੇ ਸਭ ਨੂੰ ਪੁਰੀ ਲਗਨ ਨਾਲ ਸਰਬਪੱਖੀ ਵਿਕਾਸ ਦੇ ਕੰਮ ਕਰਵਾਉਣ ਲਈ ਅਪੀਲ ਕੀਤੀ।
ਇਸ ਮੌਕੇ ਸ. ਕੰਗ ਨੇ ਅਪੀਲ ਕੀਤੀ, ਕਿ ਕਰੋਨਾ ਮਹਾਮਾਰੀ ਦਾ ਜਾਲ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ।ਆਪਾਂ ਸਭ ਨੂੰ ਇਸ ਨੂੰ ਮਜ਼ਾਕ ਨਾ ਸਮਝਦੇ ਹੋਏ ਇਸ ਨੂੰ ਗੰਭੀਰਤਾ ਨਾਲ ਲੈਦੇ ਹੋਏ ਪੰਜਾਬ ਸਰਕਾਰ ਨੂੰ ਪੁਰਾ ਸਹਿਯੋਗ ਦੇਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਤਾਰੀ, ਯੋਗਾ ਰਾਮ, ਕਾਲਾ ਟਾਂਡੀ, ਸੱਜਣ ਸਿੰਘ ਟਾਂਡਾ, ਹਰਨੇਕ ਸਿੰਘ, ਅਮਰੀਕ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ