ਕੁਰਾਲੀ 10ਅਗਸਤ (ਮਾਰਸ਼ਲ ਨਿਊਜ਼)ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਸਾਉਣੀ 2020 ਦੌਰਾਨ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਤੇ ਉਪਦਾਨ ਲਈ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ ਇਹ ਦਰਖਾਸਤਾਂ ਮਿਤੀ 17/08/2020 ਤੱਕ ਦਿੱਤੀਆਂ ਜਾ ਸਕਦੀਆਂ ਹਨ। ਇਸ ਸਬੰਧੀ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਨੇ ਸਿੰਘਪੁਰਾ ਦਫਤਰ ਵਿੱਚ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਇਸ ਸਕੀਮ ਅਧੀਨ ਸਹਿਕਾਰੀ ਸਭਾਵਾਂ/ ਕਿਸਾਨਾਂ ਦੀਆਂ ਰਜਿਸਟਰਡ ਸੁਸਾਇਟੀਆਂ/ ਰਜਿਸਟਰਡ ਕਿਸਾਨ ਗਰੁੱਪਾਂ/ ਗ੍ਰਾਮ ਪੰਚਾਇਤਾਂ/ ਫਾਰਮਰ ਪ੍ਰੋਡਿਊਸਰ ਸੰਸਥਾਵਾਂ ਲਈ 80% ਅਤੇ ਨਿੱਜੀ ਕਿਸਾਨਾਂ ਲਈ 50% ਸਬਸਿਡੀ ਦਿੱਤੀ ਜਾਵੇਗੀ ਜਿਸ ਵਿੱਚ ਕਿਸਾਨ ਸੁਪਰ ਐਸ ਐਮ ਐਸ,ਹੈਪੀ ਸੀਡਰ, ਪੈਡੀ ਸਟਰਾਆ ਚੌਪਰ/ ਸ਼ਰੈਡਰ/ਮਲਚਰ ਹਾਈਡਰੋਲਿਕ ਰਿਵਰਸੀਬਲ ਐਮ ਬੀ ਪਲੋਆ, ਜੀਰੋ ਟਿੱਲ ਡਰਿੱਲ ,ਸੁਪਰ ਸੀਡਰ ਅਤੇ ਇਸ ਤੋਂ ਇਲਾਵਾ ਖੇਤਾਂ ਵਿਚੋਂ ਪਰਾਲੀ ਬਹਾਰ ਕੱਢਣ ਵਾਲੀਆਂ ਮਸ਼ੀਨਾਂ ਬੇਲਰ,ਰੇਕ ਅਤੇ ਕਰਾਪ ਰੀਪਰ ਸ਼ਾਮਲ ਹਨ। ਉਹਨਾਂ ਦੱਸਿਆ ਕਿ ਇਹ ਦਰਖਾਸਤਾਂ ਨਿਰਧਾਰਿਤ ਪ੍ਫੋਰਮੇ ਵਿੱਚ ਭਰਕੇ ਦਿੱਤੀਆ ਜਾਣ ਅਤੇ ਸਰਕਾਰ ਵੱਲੋਂ ਬਣਾਏ ਪੋਰਟਲ ਤੇ ਰਜਿਸਟਰੇਸ਼ਨ ਕਰਵਾਉਣੀ ਜਰੂਰੀ ਹੋਵੇਗੀ। ਇਹ ਸਕੀਮ ਅਧੀਨ ਮੰਨਜੂਰਸ਼ੁਦਾ ਮਸ਼ੀਨਾਂ ਦੇ ਨਿਰਮਾਤਾ/ਡੀਲਰਾਂ ਦੀ ਲਿਸਟ ਵਿਭਾਗ ਦੀ ਵੈਬਸਾਈਟ ਤੇ ਵੇਖੀ ਜਾ ਸਕਦੀ ਹੈ। ਗਰੁੱਪਾਂ ਦੀ ਰਜਿਸਟ੍ਰੇਸ਼ਨ ਸੰਬੰਧਤ ਐਕਟ ਅਧੀਨ ਕਰਵਾਉਣੀ ਲਾਜ਼ਮੀ ਹੋਵੇਗੀ ਅਤੇ ਸਾਰੇ ਰਜਿਸਟਰਡ ਗਰੁੱਪ ਆਪਣੀ ਅਰਜੀ ਪੰਚਾਇਤ ਵਲੋਂ ਤਸਦੀਕ ਕਰਵਾਕੇ ਦੇਣਗੇ ਅਤੇ ਸਵੈ ਘੋਸ਼ਨਾ ਪੱਤਰ ਦੇਣਗੇ ਕਿ ਹੋਰ ਕਿਸਾਨਾਂ ਨੂੰ ਵਿਭਾਗ ਵੱਲੋਂ ਤੈਅ ਕੀਤੇ ਕਿਰਾਏ ਦੇ ਰੇਟ ਤੇ ਮਸ਼ੀਨਰੀ ਦੇਣਗੇ ।ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ/ ਅਧਿਕਾਰੀਆਂ ਜਾਂ ਦਫਤਰ ਨਾਲ ਸੰਪਰਕ ਕੀਤਾ ਜਾਵੇ!