ਫਗਵਾੜਾ
ਮਾਰਸ਼ਲ ਨਿਊਜ਼


ਫਗਵਾੜਾ ਸੀਟ ‘ਤੇ ਮੌਕੇ ਦੇ ਰੁਝਾਨਾਂ ਮੁਤਾਬਕ ਸਵੇਰ ਤੋਂ ਗਿਣਤੀ ਜਾਰੀ ਹੈ| ਤੇ ਕਾਂਗਰਸੀ ਉਮੀਦਵਾਰ ਅੱਗੇ ਚਾਲ ਰਿਹਾ ਹੈ| ਪਿਛਲੀ ਵਾਰ ਲੋਕ ਸਭਾ ਚੋਣਾਂ ਲੜਨ ਵਾਲੇ ਸੋਸ਼ਲ ਮੀਡੀਆ ਤੇ ਆਪਣੇ ਰੋਣ ਧੋਣ ਕਰ ਕੇ ਪ੍ਰਸਿੱਧੀ ਖੱਟਣ ਵਾਲੇ ਨੀਟੂ ਸ਼ਟਰਾਂ ਵਾਲੇ ਇਸ ਵਾਰ ਫਗਵਾੜਾ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਖੜ੍ਹੇ ਹੋਏ ਸਨ। ਇਸ ਵਾਰ ਫਿਰ ਤੋਂ ਘੱਟ ਵੋਟਾਂ ਮਿਲਣ ਨੂੰ ਲੈ ਕੇ ਨੀਟੂ ਸ਼ਟਰਾਂ ਵਾਲੇ ਇਕ ਵਾਰ ਮੁੜ ਆਪਣੇ ਚਿਰ ਪਰਿਚਿਤ ਅੰਦਾਜ਼ ਵਿਚ ਰੋਂਦੇ ਪਿੱਟਦੇ ਨਜ਼ਰ ਆਏ। ਨੀਟੂ ਸ਼ਟਰਾਂਵਾਲੇ ਨੂੰ ਹੁਣ ਤੱਕ ਦੇ ਰੁਝਾਨਾਂ ‘ਚ ਸਿਰਫ 233 ਵੋਟਾਂ ਮਿਲੀਆਂ ਹਨ। ਚੋਣਾਂ ਨੂੰ ਲੈ ਕੇ ਘਪਲੇ ਦੇ ਦੋਸ਼ ਲਗਾਉਂਦੇ ਕਿਹਾ ਕਿ ਜੇਕਰ ਕੋਈ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣਾਂ ਲੜਦਾ ਹੈ ਤਾਂ ਉਸ ਦੀ ਕੋਈ ਵੀ ਬੁੱਕਤ ਨਹੀਂ ਪੈਂਦੀ। ਇਸ ਵਾਰ ਫਿਰ ਤੋਂ ਚੋਣਾਂ ‘ਚ ਘਪਲੇ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੋਬਾਰਾ ਚੋਣਾਂ ਲੜਨ ਦੀ ਹਿੰਮਤ ਨਹੀਂ ਰਹੀ ਹੈ। ਜਨਤਾ ਪੂਰੀ ਤਰ੍ਹਾਂ ਵਿਕਾਊ ਹੋ ਚੁੱਕੀ ਹੈ। ਚੋਣਾਂ ਨਾ ਲੜਨ ਦਾ ਫੈਸਲਾ ਕਰਦੇ ਹੋਏ ਨੀਟੂ ਨੇ ਕਿਹਾ ਕਿ ਮੈਂ ਹੁਣ ਕਦੇ ਛੋਟੀਆਂ ਚੋਣਾਂ ਨਹੀਂ ਸਗੋਂ ਸਿਰਫ ਵੱਡੀਆਂ ਚੋਣਾਂ ‘ਤੇ ਹੀ ਆਪਣੇ ਬੰਦੇ ਚੋਣ ਮੈਦਾਨ ‘ਚ ਖੜ੍ਹੇ ਕਰਾਂਗਾ। ਮੈਂ ਇਕ ਈਮਾਨਦਾਰੀ ਬੰਦਾ ਹਾਂ।
ਪੂਰੇ ਹਿੰਦੋਸਤਾਨ ਨੂੰ ਬਦਲਣ ਦੀ ਗੱਲ ਕਰਨ ਵਾਲੇ ਨੀਟੂ ਨੇ ਕਿਹਾ ਕਿ ਕਾਂਗਰਸ ਸਮੇਤ ਬਾਕੀ ਪਾਰਟੀਆਂ ਨੇ ਗਰੀਬ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿੰਨਾ ਨੇ ਮੈਨੂੰ ਵੋਟਾਂ ਦਿੱਤੀਆਂ ਹਨ, ਰੱਬ ਉਨ੍ਹਾਂ ਨੂੰ ਤਰੱਕੀਆਂ ਦੇਵੇ। ਦੱਸ ਦੇਈਏ ਕਿ ਨੀਟੂ ਸ਼ਟਰਾਂ ਵਾਲੇ ਹਾਲ ਹੀ ‘ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਖੜ੍ਹੇ ਹੋਏ ਸਨ|