ਖਰੜ 10 ਅਗਸਤ ( ) ਭਾਜਪਾ ਜਿਲਾ ਮੋਹਾਲੀ ਮਹਿਲਾ ਮੋਰਚਾ ਦੀ ਪ੍ਰਧਾਨ ਬੀਬੀ ਤਜਿੰਦਰ ਕੌਰ ਵੱਲੋਂ ਨਿਤੂ ਖੁਰਾਣਾ ਦਾ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਜਰਨਲ ਸਕੱਤਰ ਬਣਨ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਨਿਤੂ ਖੁਰਾਣਾ ਨੇ ਕਿਹਾ ਕਿ ਭਾਜਪਾ ਵਿੱਚ ਹਰ ਮੇਹਨਤੀ ਵਰਕਰ ਦੀ ਕਦਰ ਪੈਂਦੀ ਹੈ ਤੇ ਉਸਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ। ਉਨਾਂ ਜਰਨਲ ਸਕੱਤਰ ਬਣਨ ਤੇ ਆਪਣੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈਕੇ ਚੱਲਣਗੇ । ਉਹ ਪਾਰਟੀ ਦੀ ਚੜਦੀ ਕਲਾ ਅਤੇ ਨੀਤੀਆਂ ਨੂੰ ਘਰ ਘਰ ਮਹਿਲਾਂਵਾਂ ਤੱਕ ਪੰਹੂਚਾਉਣ ਲਈ ਮੇਹਨਤ ਕਰੇਗੀ।ਸੂਬੇ ਅੰਦਰ ਮਹਿਲਾਵਾਂ ਦੀਆਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਮੌਕੇ ਤਜਿੰਦਰ ਕੌਰ ਨੇ ਆਖਿਆ ਕਿ ਜਿਲਾ ਮਹਿਲਾ ਮੋਰਚਾ ਨੂੰ ਖੁਰਾਣਾ ਦੇ ਜਰਨਲ ਸਕੱਤਰ ਬਣਨ ਤੇ ਬੇਹੱਦ ਖੁਸ਼ੀ ਹੋਈ ਹੈ ।ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਭਲ਼ਾਈ ਲਈ ਅਨੇਕਾਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਉਹ ਸੂਬਾ ਕਾਰਜਕਾਰਨੀ ਨਾਲ ਵਧੀਆ ਤਾਲਮੇਲ ਬਣਾਕੇ ਕੇਂਦਰ ਦੀਆਂ ਯੋਜਨਾਵਾਂ ਨੂੰ ਜਿਲੇ ਅੰਦਰ ਪਹੂੰਚਾਉਣ ਦਾ ਕੰਮ ਕਰਨਗੇ।ਇਸ ਸਬੰਧੀ ਉਨਾਂ ਜਰਨਲ ਸਕੱਤਰ ਬੀਬੀ ਖੁਰਾਣਾ ਨੂੰ ਵਿਸ਼ਵਾਸ਼ ਵੀ ਦਿਵਾਇਆ ਹੈ।ਇਸ ਮੌਕੇ ਹੋਰ ਮਹਿਲਾ ਵਰਕਰ ਅਤੇ ਆਗੂ ਮੌਜੂਦ ਸਨ।