ਮੁੱਲਾਂਪੁਰ ਗਰੀਬਦਾਸ
ਮਾਰਸ਼ਲ ਨਿਊਜ਼


ਨਿਊ ਚੰਡੀਗੜ• ‘ਚ ਰੀਅਲ ਅਸਟੇਟ ਕੰਪਨੀ ਐਲਟਸ ਵੱਲੋਂ ਦੀਵਾਲੀ ਨੂੰ ਸਮਰਪਿਤ ਕਰਵਾਏ ਪ੍ਰੋਗਰਾਮ ਮੌਕੇ ਅੱਜ ਪਲਾਟਾਂ ਦਾ ਡਰਾਅ ਕੱਢਿਆ ਗਿਆ। ਕੰਪਨੀ ਦੇ ਨੁਮਾਇੰਦੇ ਗੁਰਤੇਜ ਸਿੰਘ ਸਰਾਂ ਅਤੇ ਅਵਤਾਰ ਸਿੰਘ ਨੇ ਜਾਣਕਾਰੀ ਸਾਝੀਂ ਕਰਦਿਆਂ ਦੱਸਿਆ ਕਿ ਸੈਕਟਰ 20 ਅਤੇ 22 ‘ਚ ਕੰਪਨੀ ਦੇ ਫੇਸ਼ 1 ਅਤੇ 2 ‘ਚ 250 ਏਕੜ ਜਮੀਨ ‘ਚ ਅਲਾਟੀਆਂ ਨੂੰ ਵੱਖ ਵੱਖ ਸਾਈਜ ਦੇ ਪਲਾਟ ਖੁੱਲੇ ਪੰਡਾਲ ‘ਚ ਡਰਾਅ ਰਾਹੀਂ ਦਿੱਤੇ ਗਏ। ਉਨ•ਾਂ ਦੱਸਿਆ ਕਿ ਕੰਪਨੀ ਦਾ ਹਾਊਸਿੰਗ ਪ੍ਰੋਜੈਕਟ 650 ਏਕੜ ਜਮੀਨ ‘ਤੇ ਬਣ ਰਿਹਾ ਹੈ। ਗਮਾਡਾ ਦੇ ਤੈਅ ਨਿਯਮਾਂ ਤਹਿਤ ਅਧੁਨਿਕ ਸੁਵਿਧਾਵਾਂ ਨਾਲ ਲੈਸ ਟਾਊਨਸਿਪ ਵਿਕਸਿਤ ਹੋਵੇਗੀ। ਜਿਕਰਯੋਗ ਹੈ ਕਿ ਬੱਦੀ ਵਰਗੇ ਬਹੁ ਮੰਤਵੀ ਉਦਯੋਗਿਕ ਖੇਤਰ ਅਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਅਤੇ ਚੰਡੀਗੜ•, ਹਰਿਆਣਾ, ਹਿਮਾਚਲ ਪ੍ਰਦੇਸ਼ ਨੂੰ ਇਸ ਆਧੁਨਿਕ ਸੈਟੇਲਾਈਟ ਟਾਊਨ ਨੂੰ ਜੋੜਨ ਲਈ ਐਕਸਪ੍ਰੈਸ-ਵੇ ਸੜਕਾਂ ਦਾ ਜਾਲ ਸਰਕਾਰ ਵੱਲੋਂ ਵਿਛਾਇਆ ਜਾ ਰਿਹਾ ਹੈ। 21ਵੀਂ ਸਦੀ ਦਾ ਇਹ ਇਲਾਕਾ ਪੰਜਾਬ ਦਾ ਪਹਿਲਾ ਈਕੋ ਟਾਊਨ ਦਾ ਦਰਜਾ ਪ੍ਰਾਪਤ ਕਰਕੇ ਜੋ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਅਤੇ ਆਧੁਨਿਕ ਜੀਵਨ ਸੈਲੀ ਦੀ ਪ੍ਰਤੀਨਿਧਤਾ ਕਰੇਗਾ। ਪੰਜਾਬ ਸਰਕਾਰ ਵਲੋਂ ਵਸਾਏ ਜਾ ਰਹੇ ਨਿਊ ਚੰਡੀਗੜ• ਦਾ ਮਾਸਟਰ ਪਲਾਨ ਸਿੰਘਾਪੁਰ ਦੀ ਨਾਮੀ ਕੰਪਨੀ ਤੋਂ ਤਿਆਰ ਕਰਵਾਕੇ ਸੁਵਿਧਾਵਾਂ ਨਾਲ ਲੈਸ ਇਹ ਸ਼ਹਿਰ ਹਰ ਪੱਖੋਂ ਨਿਵੇਕਲਾ ਹੋਵੇਗਾ। ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਤੋਂ ਇਲਾਵਾ ਪ੍ਰਾਈਵੇਟ ਖੇਤਰ ਦੀਆਂ ਰੀਅਲ ਅਸਟੇਟ ਨਾਮੀਂ ਕੰਪਨੀਆਂ ਵੱਲੋਂ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰਜੈਕਟਾਂ ‘ਤੇ ਜੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ।