ਝਪਟਮਾਰਾਂ ਵੱਲੋਂ ਸੋਨੇ ਦੀਆਂ ਵਾਲੀਆਂ ਤੇ ਚੈਨ ਲੁੱਟ ਕੇ ਫਰਾਰ
ਨਿਊ ਚੰਡੀਗੜ੍ਹ 24ਜੁਲਾਈ( ਮਾਰਸ਼ਲ ਨਿਊਜ) ਨਿਊ ਚੰਡੀਗੜ੍ਹ ਇਕੋ ਸਿਟੀ 1 ਵਿਖੇ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਇਕ ਵਿਅਕਤੀ ਤੇ ਮਹਿਲਾ ਸੈਰ ਕਰ ਰਹੇ ਸਨ|ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ  ਮਧੂ ਬੱਤਾ ਪਤਨੀ ਮਨੀਸ. ਕੁਮਾਰ ਨੇ ਦੱਸਿਆ ਕਿ ਉਸਦੀ ਪਤਨੀ ਜਦੋਂ ਸੈਰ ਕਰ ਰਹੀ ਸੀ ਤਾਂ ਰਸਤੇ ਵਿਚ ਦੋ ਵਿਅਕਤੀ ੦ੋ ਕਿ ਪਲਸਰ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਤੇ ਮੂੰਹ ਤੇ ਮਾਸਕ ਲਗਾਇਆ ਹੋਇਆ ਸੀ,ਉਹਨਾਂ ਵਲੋਂ ਮਧੂ ਦੇ ਗਲੇ ਵਿਚੋ ਚੈਨ ਖਿੱਚ ਲਈ ਗਈ ਤੇ ਫਰਾਰ ਹੋ ਗਏ|ਇਸ ਤੋਂ ਇਲਾਵਾ ਈਕੋ ਸਿਟੀ 1 ਵਿਖੇ ਭੁਪਿੰਦਰ ਸਿੰਘ ਨਾਂ ਦੇ ਵਿਅਕਤੀ ਕੋਲੋ ਵੀ ਮੋਟਰ ਸਾਇਕਲ ਸਵਾਰਾਂ ਵਲੋਂ ਸੋਨੇ ਦੀ ਚੈਨੀ ਖੋਹ ਲਈ ਗਈ ਤੇ ਉਹ ਮੋਟਰ ਸਾਇਕਲ ਤੋਂ ਡਿੱਗ ਗਿਆ ਜਿਸ ਕਾਰਨ ਉਸਦੇ ਮਾਮੂਲੀ ਸੱਟਾਂ ਲੱਗੀਆਂ ਹਨ|ਇਸ ਘਟਨਾ ਸਬੰਧੀ ਪੀੜ੍ਹਤਾਂ ਵਲੋਂ ਪੁਲਿਸ ਨੂੰ ਸੂਚਨਾ ਕਰ ਦਿੱਤੀ ਗਈ ਹੈ|ਇਸ ਸਬੰਧੀ ਉਘੇ ਸਮਾਜ ਸੇਵੀ ਅਰਵਿੰਦ ਪੁਰੀ ਨੇ ਪੁਲਿਸ ਪ੍ਰਸ.ਾਸ.ਨ ਤੇ ਗਮਾਡਾ ਤੋਂ ਮੰਗ ਕਰਦਿਆਂ ਹੋਇਆ ਕਿਹਾ ਕਿ ਪੁਲਿਸ ਵਲੋਂ ਈਕੋ ਸਿਟੀ 1 ਤੇ ਹੋਰਨਾਂ ਥਾਵਾਂ ਵਿਖੇ ਗਸ.ਤ ਵਧਾਉਣੀ ਚਾਹੀਦੀ ਹੈ,ਤਾਂ ੦ੋ ਇਹਨਾਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ|

ਨਵਾਂਗਰਾਉਂ ਦੇ ਆਦਰਸ. ਨਗਰ ਵਿਖੇ ਅੱਠ ਘਰਾਂ ਵਿਚੋ ਡੇਗੂ ਦਾ ਲਾਰਵਾ ਮਿਲਣ ਤੇ ਕੀਤੇ ਚਲਾਨ 
ਮੁੱਲਾਂਪੁਰ ਗ.ਰੀਬਦਾਸ,24 ਜੁਲਾਈ(ਮਾਰਸ਼ਲ ਨਿਊਜ): ਨਵਾਂਗਰਾਉਂ ਵਿਖੇ ਸਿਹਤ ਵਿਭਾਗ ਦੀ ਐਸ ਐਮ ਓ ਕੁਲਜੀਤ ਕੌਰ ਤੇ ਨਗਰ ਕੌਸਲ ਦੀ ਟੀਮ ਵਲੋਂ ਚੈਕਿੰਗ ਕੀਤੀ ਗਈ ਜਿਸ ਦੋਰਾਨ ਆਦਰਸ. ਨਗਰ ਵਿਖੇ ਅੱਠ ਘਰਾਂ ਵਿਚੋਂ ਡੇਗੂ ਦਾ ਲਾਰਵਾ ਮਿਲਿਆ|ਇਸ ਮੌਕੇ ਤੇ ਸੇਨੇਟਰੀ ਇੰਸਪੈਕਟਰ ਲਾਲ ਚੰਦ ਤੇ ਸੁਪਰਵਾਈਜਰ ੦ਸਪਾਲ ਸਿੰਘ ਤੇ ਬਹਾਦਰ ਸਿੰਘ ਵਲੋਂ ਇਹਨਾਂ ਸਾਰੇ ਘਰਾਂ ਦੇ ਚਲਾਨ ਕੀਤੇ ਗਏ|ਇਸ ਮੌਕੇ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਆਖਿਆ ਕਿ ਕੁੱਲਰਾਂ ਵਿਚ ਪਾਣੀ ਖੜ੍ਹਾ ਨਾ ਕੀਤਾ ਜਾਵੇ,ਤੇ ਸਮੇਂ ਸਮੇਂ ਤੇ ਇਹਨਾਂ ਦੀ ਸਫ.ਾਈ ਕੀਤੀ ਜਾਵੇ|ਇਸ ਮੌਕੇ ਤੇ ਦਲਜੀਤ ਸਿੰਘ,ਬਲਵੰਤ ਸਿੰਘ ਗਿੱਲ ਤੇ ਹੋਰ ਸਮੂਹ ਸਟਾਫ. ਹਾਜ.ਰ ਸੀ|

ਆਮ ਆਦਮੀ ਪਾਰਟੀ ਬਣਾਉਣ ਵਿਚ ਐਸ ਸੀ ਵਿੰਗ ਦੀ ਰਹੇਗੀ
ਅਹਿਮ ਭੂਮਿਕਾ: ਮਲੋਆ
ਮੁੱਲਾਂਪੁਰ ਗਰੀਬਦਾਸ,24ਜੁਲਾਈ():ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਵਲੋਂ ਪਿੰਡ ਖਿਜਰਾਬਾਦ ਸੋਨੀ ਖੇੜੇ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ|ਇਸ ਮੀਟਿੰਗ ਵਿਚ ਜਿ.ਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਮਲੋਆਂ ਤੇ ਐਸ ਸੀ ਵਿੰਗ ਦੇ ਜਿ.ਲ੍ਹਾ ਪ੍ਰਧਾਨ ਮਨਦੀਪ ਸਿੰਘ ਮਟੌਰ ਵਿਸੇਸ. ਤੌਰ ਤੇ ਪਹੁੰਚੇ|ਇਸ ਮੌਕੇ ਤੇ ਮਲੋਆਂ ਨੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਐਸ ਸੀ ਭਾਈਚਾਰੇ ਦੀ ਅਹਿਮ ਭੂਮਿਕਾ ਰਹੇਗੀ,ਕਿਉਂਕਿ ਅਕਾਲੀ ਤੇ ਕਾਂਗਰਸੀ ਪਾਰਟੀ ਵਲੋਂ ਐਸ ਸੀ ਭਾਈਚਾਰੇ ਦੇ ਬਣਦੇ ਹੱਕਾਂ ਨੂੰ ਨਜ.ਰਅੰਦਾਜ. ਕੀਤਾ ਗਿਆ ਹੈ|ਆਮ ਆਦਮੀ ਪਾਰਟੀ ਹੁਣ ਹਰੇਕ ਵਰਗ ਦੇ ਲਈ ਸੰਘਰਸ. ਕਰੇਗੀ|ਇਸ ਮੌਕੇ ਤੇ ਮਨਦੀਪ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹੋਰ ਮਜਬੂਤ ਕਰਨ ਦੇ ਲਈ ਐਸ ਸੀ ਵਿੰਗ ਦੀਆਂ ਜਿ.ਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ|ਸੋਨੀ ਖੇੜਾ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ|ਇਸ ਮੌਕੇ ਤੇ ਜਗਤਾਰ ਸਿੰਘ,ਬਲਾਕ ਪ੍ਰਧਾਨ ਉਮ ਪਾਲ ਰਾਣਾ,ਲਵਪ੍ਰੀਤ ਮੁੱਲਾਂਪੁਰ,ਸੁੱਖੀ ਪੰਚ,ਡਾ: ਮਨਿੰਦਰ ਸਿੰਘ,੦ਸਪਾਲ ਸਿੰਘ,ਜੱਸਾ,ਬਿਲੂ ਰਾਣੀਮਾਜਰਾ,ਰਾਮ ਸਿੰਘ,ਭਾਗ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।