ਤਖ਼ਤ ਅਬਚਲ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ, ਨਾਂਦੇੜ ਵਿਖੇ ਦੁਸਹਿਰੇ ਦੀਆਂ ਖ਼ਾਸ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ।
ਤਖਤ ਇਸ਼ਨਾਨ, ਦੀਪ ਮਾਲਾ ਸਮਾਗਮਾਂ ਦੀ ਪੁਰਾਤਨ ਰਹੁਰੀਤ ਅਨੁਸਾਰ ਜਾਹੋ ਜਲਾਲ ਨਾਲ ਕੱਲ੍ਹ ਦੁਸਹਿਰਾ ਸਮਾਗਮਾਂ ਦੀ ਸ਼ੁਰੂਆਤ ਹੋਈ।
ਪੰਜਾਬ ਤੋਂ ਇਲਾਵਾ ਸਮੁੱਚੇ ਸੰਸਾਰ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਇੱਥੇ ਸੰਗਤਾਂ ਪਹੁੰਚੀਆਂ ਹਨ।
ਸੋਮਵਾਰ ਸ਼ਾਮ ਆਰਤੀ ਤੋਂ ਬਾਅਦ ਤਖਤ ਸਾਹਿਬ ਦੇ ਸਨਮੁੱਖ ਰੈਣ ਸਬਾਈ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਥ ਦੇ ਉੱਚ ਕੋਟੀ ਰਾਗੀ ਜਥਿਆਂ ਨੇ ਹਾਜ਼ਰੀ ਭਰੀ।