ਪ੍ਰੈਸ ਨੋਟ
ਮਾਜਰੀ/ਨਵਾਂ ਗਾਓਂ
03-01-2020

ਸ. ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਨੇ, ਐਮ. ਸੀ. ਨਵਾਂ ਗਾਓਂ ਵਿੱਚ ਪੈਂਦੇ ਵਿਕਾਸ ਨਗਰ ਵਿਖੇ ਨਵੇਂ ਪੀਣ ਵਾਲੇ ਪਾਣੀ ਦੇ ਟਿਊਬਵੈਲ ਲਗਵਾਉਣ ਦੀ ਸ਼ੁਰੂਆਤ ਸ਼ਹਿਰ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਕਰਵਾਈ। ਸ. ਕੰਗ ਨੇ ਦੱਸਿਆ ਕਿ ਇਸ ਟਿਊਬਵੈਲ ਤੇ ਤਕਰੀਬਨ 26.24 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਟਿਊਬਵੈਲ ਦੇ ਲੱਗਣ ਨਾਲ ਸਬੰਧਤ ਇਲਾਕੇ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸੇ ਤਰਜ ਤੇ ਹੀ ਪੰਜ ਹੋਰ ਪੀਣ ਵਾਲੇ ਪਾਣੀ ਦੇ ਟਿਊਬਵੈਲ ਨਵਾਂ ਗਾਓਂ ਦੇ ਏਰੀਆ ਵਿੱਚ ਲਗਾਏ ਜਾਣਗੇ।
ਸ. ਕੰਗ ਨੇ ਅਪੀਲ ਕੀਤੀ ਕਿ ਹਰ ਸਾਲ ਪੀਣ ਵਾਲੇ ਪਾਣੀ ਦਾ ਲੇਵਲ ਹੇਠਾਂ ਜਾ ਰਿਹਾ ਹੈ। ਪਾਣੀ ਕੁਦਰਤ ਦੀ ਇੱਕ ਵੱਡੀ ਦੇਣ ਹੈ, ਜਿਸ ਦੀ ਦੁਰਵਰਤੋਂ ਨਹੀ ਕਰਨੀ ਚਾਹੀਦੀ, ਅਤੇ ਪਾਣੀ ਨੂੰ ਸੰਜਮ ਨਾਲ ਰੱਖਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਪਿਨ ਸ਼ਰਮਾਂ, ਦਲਬੀਰ ਸਿੰਘ ਪੱਪੀ, ਮੁਖਤਿਆਰ ਸਿੰਘ, ਅਵਤਾਰ ਸਿੰਘ ਤਾਰੀ, ਕਮਲ ਧਾਮੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here