ਮੁੱਲਾਂਪੁਰ ਗਰੀਬਦਾਸ, 11 ਮਈ – ਨਵਾਂਗਰਾਉਂ ਵਿਖੇ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਮਦੇਨਜ਼ਰ ਪ੍ਰਵਾਸੀ ਮਜਦੂਰਾਂ ਨੂੰ ਘਰੋਂ ਘਰੀਂ ਵਾਪਸ ਭੇਜਣ ਦਾ ਸਿਲਸਿਲਾ ਜਾਰੀ ਹੈ। ਪ੍ਰਸਾਸਨ ਵਲੋਂ ਇਨ੍ਹਾਂ ਪ੍ਰਵਾਸੀ ਮਜਦੂਰਾਂ ਦੀ ਸਿਹਤ ਸਬੰਧੀ ਚੈਕਅੱਪ ਕਰਵਾਏ ਜਾ ਰਹੇ ਹਨ। ਉਨ੍ਹਾਂ ਦੇ ਜਾਣ ਲਈ ਵਾਹਨਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਪ੍ਰਸਾਸਨ ਦੇ ਸਹਿਯੋਗ ਦੁਆਰਾ 359 ਪ੍ਰਵਾਸੀ ਮਜਦੂਰਾਂ ਨੂੰ ਰਵਾਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 33 ਵਿਅਕਤੀ ਅਰੁਣਾਚਲ ਪ੍ਰਦੇਸ ਦੇ ਰਹਿਣ ਵਾਲੇ ਸਨ, ਉਨ੍ਹਾਂ ਨੂੰ ਵੀ ਭੇਜਿਆ ਗਿਆ ਹੈ। ਇਸ ਮੌਕੇ ਪਟਵਾਰੀ ਜਸਵੀਰ ਸਿੰਘ ਖੇੜਾ, ਮਨਮੋਹਨ ਸਿੰਘ, ਛਤਰਪਾਲ ਸਿੰਘ ਪਟਵਾਰੀ ਅਤੇ ਹੋਰ ਹਾਜਰ ਸਨ।