ਮੁੱਲਾਂਪੁਰ ਗਰੀਬਦਾਸ,11 ਮਈ- ਕਸਬਾ ਨਵਾਂਗਰਾਉਂ ਵਿਖੇ ਕਮਾਊ ਨਗਰ ਦੀ ਰਹਿਣ ਵਾਲੀ ਇਕ ਨਰਸ (44) ਵਲੋਂ ਖੁਦਕੁਸ਼ੀ ਕਰਨ ਦੀ ਦੁਖਦਾਈ ਖ਼ਬਰ ਹੈ। ਨਵਾਂਗਰਾਉ ਥਾਣੇ ਦੇ ਇੰਸਪੈਕਟਰ ਅਸੋਕ ਕੁਮਾਰ ਨੇ ਦੱਸਿਆ ਕਿ ਨਰਸ ਦਵਿੰਦਰ ਕੌਰ ਵਲੋਂ ਆਪਣੇ ਘਰ ਵਿਚ ਹੀ ਜਹਿਰੀਲਾ ਇਨਜੈਕਸਨ ਲਗਾ ਕੇ ਆਤਮ ਹੱਤਿਆ ਕੀਤੀ ਗਈ ਹੈ। ਮ੍ਰਿਤਕ ਵਲੋਂ ਆਪਣੀ ਆਤਮ ਹੱਤਿਆ ਕਰਨ ਦੀ ਵਜ੍ਹਾ ਡਿਊਟੀ ਨੂੰ ਦੂਜੀ ਥਾਂ ‘ਤੇ ਬਦਲਣਾ ਦੱਸਿਆ ਗਿਆ ਹੈ। ਕਿਉਂਕਿ ਪਹਿਲਾਂ ਇਹ ਨਰਸ ਪੀ ਜੀ ਆਈ ਚੰਡੀਗੜ੍ਹ ਵਿਖੇ ਨੌਕਰੀ ਕਰਦੀ ਸੀ, ਜੋ ਕਿ ਪ੍ਰੇਸਾਨ ਚੱਲ ਰਹੀ ਸੀ। ਆਤਮ ਹੱਤਿਆ ਕਰਨ ਤੋਂ ਕੁਝ ਦਿਨਾਂ ਪਹਿਲਾ ਇਸ ਵਲੋਂ ਆਪਣੀ ਨਸ ਕੱਟ ਲਈ ਗਈ ਸੀ। ਪੁਲਿਸ ਵਲੋਂ ਮੌਕੇ ‘ਤੇ ਕਾਰਵਾਈ ਕਰਦਿਆਂ ਖੁਦਕੁਸ਼ੀ ਨੋਟ ਦੇ ਆਧਾਰ ਤੇ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਚਾਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਮਹਿਲਾ ਦੀ ਲਾਸ ਨੂੰ ਮੋਰਚਰੀ ਵਿਖੇ ਰਖਵਾ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।