ਨਵਾਂਗਰਾਉਂ ਵਿਖੇ ਕੋਰੋਨਾ ਵਾਇਰਸ ਮਰੀਜ ਦੀ ਇਲਾਜ ਦੋਰਾਨ ਮੌਤ 
ਮੁੱਲਾਂਪੁਰ ਗ.ਰੀਬਦਾਸ,31 ਮਾਰਚ(ਰਣਜੀਤ ਸਿੰਘ): ਨੇੜਲੇ ਪਿੰਡ ਨਵਾਂਗਰਾਉਂ ਦੇ ਦਸਮੇਸ. ਨਗਰ ਵਿਖੇ ਕੋਰੋਨਾ ਵਾਇਰਸ ਦੇ ਚਲਦਿਆ ਹੋਇਆ ਇਕ ਬਜੁਰਗ ਉਮ ਪ੍ਰਕਾਸ ਉਮਰ 65 ਸਾਲ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ|ਜਾਣਕਾਰੀ ਦੇ ਅਨੁਸਾਰ ਇਹ ਬਜੁਰਗ ਪੰਜਾਬ ਪੁਲਿਸ ਮਹਿਕਮੇ ਤੋਂ ਸੇਵਾਮੁਕਤ ਸਨ|ਬਜੁਰਗ ਨੂੰ ਕੋਰੋਨਾ ਵਾਇਰਸ ਪੋਜੀਟਿਵ ਹੋਣ ਤੇ ਪੀ ਜੀ ਆਈ ਚੰਡੀਗੜ੍ਹ ਵਿਖੇ ਦਾਖ.ਲ ਕਰਵਾਇਆ ਗਿਆ ਸੀ ਤੇ ਇਲਾਜ ਦੋਰਾਨ ਉਸਦੀ ਅੱਜ ਮੌਤ ਹੋ ਗਈ ਹੈ|ਮ੍ਰਿਤਕ ਵਿਅਕਤੀ ਵਲੋਂ ਕੋਈ ਵਿਦੇਸ.ੀ ਯਾਤਰਾ ਨਹੀਂ ਕੀਤੀ ਗਈ ਸੀ,ਫਿਰ ਵੀ ਉਹਨਾਂ ਨੂੰ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿਚ ਲੈ ਲਿਆ|ਇਸ ਦੇ ਕਾਰਨ ਸਿਹਤ ਵਿਭਾਗ ਦੀ ਟੀਮ ਵਲੋਂ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੇ ਨੇੜਲੇ ਘਰਾਂ ਦੇ ਲੋਕਾਂ ਦੇ ਸੈਂਪਲ ਲਏ ਗਏ ਹਨ|ਜਿਹਨਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ|ਸਿਹਤ ਵਿਭਾਗ ਵਲੋਂ ਬਹੁਤ ਜਿਆਦਾ ਚੌਕਸੀ ਵਰਤੀ ਜਾ ਰਹੀ ਹੈ|

ਦਸਮੇਸ. ਨਗਰ ਵਿਚ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਚੈਕ ਕਰਕੇ ਦਵਾਈਆਂ ਵੰਡੀਆਂ ਜਾ ਰਹੀਆਂ ਹਨ|ਨਵਾਂਗਰਾਉਂ ਨਗਰ ਕੌਸਲ ਦੇ ਐਸ ਡੀ ਓ ਜਵਾਹਰ ਸਾਗਰ ਵਲੋਂ ਫਾਇਰ ਬ੍ਰਿਗੇਡ ਦੀ ਗੱਡੀ ਦੁਆਰਾ ਸੈਨੇਟਾਈਜਰ ਦੀ ਸਪਰੇਅ ਦਸਮੇਸ. ਨਗਰ ਤੇ ਹੋਰਨਾਂ ਥਾਵਾਂ ਤੇ ਕਰਵਾਈ ਗਈ ਹੈ|ਇੰਸਪੈਕਟਰ ਅਸੋਕ ਕੁਮਾਰ ਨਵਾਂਗਰਾਉਂ ਵਲੋਂ ਵੀ ਦਸਮੇਸ. ਨਗਰ ਤੇ ਹੋਰਨਾਂ ਥਾਵਾਂ ਤੇ ਆਉਣ ਜਾਣ ਵਾਲੇ ਰਸਤਿਆਂ ਨੂੰ ਮੁਕੰਮਲ ਤੌਰ ਤੇ ਸੀਲ੍ਹ ਕਰ ਦਿੱਤਾ ਗਿਆ ਹੈ|

ਫੋਟੌ ਕੈਪਸਨ : ਐਸ ਡੀ ਓ ਜਵਾਹਰ ਸਾਗਰ ਨਵਾਂਗਰਾਉ ਵਿਖੇ ਫਾਇਰ ਬ੍ਰਿਗੇਡ ਦੀ ਗੱਡੀ ਦੁਆਰਾ ਸੈਨੇਟਾਈਜਰ ਦੀ ਸਪਰੇਅ ਕਰਵਾਉਂਦੇ ਹੋਏ|

LEAVE A REPLY

Please enter your comment!
Please enter your name here