ਅਫਵਾਹਾਂ ਤੋਂ ਸੁਚੇਤ ਰਹਿਣ ਲੋਕ 
ਮੁੱਲਾਂਪੁਰ ਗਰੀਬਦਾਸ, 6 ਅਪ੍ਰੈਲ(ਖੈਰਪੁਰ) – ਨਵਾਂਗਰਾਉਂ ਦੇ ਨਾਲ ਲਗਦੇ ਪਹਾੜੀ ਖੇਤਰ ਸਿੰਘਾ ਦੇਵੀ  ਤੇ ਹੋਰਨਾਂ ਥਾਵਾਂ ਵਿਖੇ ਕੋਰੋਨਾ ਵਾਇਰਸ ਨੂੰ ਫੈਲਾਉਣ ਸਬੰਧੀ ਲੋਕਾਂ ਵਲੋਂ ਕੁਝ ਅਣਪਛਾਤੇ ਵਿਅਕਤੀ ਹੋਣ ਦੀ ਗੱਲ ਕੀਤੀ ਜਾ ਰਹੀ ਸੀ। ਲੋਕਾਂ ਦਾ ਕਹਿਣਾ ਸੀ ਕਿ ਕੁਝ ਅਣਪਛਾਤੇ ਲੋਕ ਪਹਾੜਾਂ ਵਿਚ ਲੁੱਕ ਹੋਏ ਹਨ।ਜਿਸ ਨੂੰ ਦੇਖਦਿਆਂ ਹੋਇਆ ਅੱਜ ਨਵਾਂਗਰਾਉਂ ਦੇ ਇੰਸਪੈਕਟਰ ਅਸੋਕ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਪਹਾੜੀ ਖੇਤਰ ਦਾ ਜਾਇਜਾ ਲਿਆ,ਪਰ ਪੁਲਿਸ ਪਾਰਟੀ ਵਲੋਂ ਕੋਈ ਵੀ ਅਣਪਛਾਤਾ ਵਿਅਕਤੀ ਪਹਾੜਾਂ ਵਿਚੋਂ ਨਹੀਂ ਮਿਲਿਆ। ਇਸ ਸਬੰਧੀ ਇੰਸਪੈਕਟਰ ਅਸੋਕ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗਲਤ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸੁਚੇਤ ਰਿਹਾ ਜਾਵੇ,ਕਿਉਂਕਿ ਇਹੋ ਜਿਹੀ ਨਾਜੁਕ ਸਥਿਤੀ ਵਿਚ ਲੋਕਾਂ ਨੂੰ ਸਹੀ ਜਾਣਕਾਰੀ ਦਾ ਹੋਣਾ ਬਹੁਤ ਹੀ ਜਰੂਰੀ ਹੈ। ਉਹਨਾਂ ਵਲੋਂ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰ ਵਿਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ।
ਕੈਪਸਨ:  ਨਵਾਂਗਰਾਉਂ ਦੇ ਨਾਲ ਲਗਦੇ ਪਹਾੜੀ ਖੇਤਰ ਵਿਚ ਇੰਸਪੈਕਟਰ ਅਸੋਕ ਕੁਮਾਰ ਪੁਲਿਸ ਪਾਰਟੀ ਸਮੇਤ ਜਾਇਜਾ ਲੈਂਦੇ ਹੋਏ।

LEAVE A REPLY

Please enter your comment!
Please enter your name here