ਮਾਜਰੀ 10ਅਗਸਤ (ਮਾਰਸ਼ਲ ਨਿਊਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਮਾਜਰੀ ਦੇ ਖੇਤੀਬਾੜੀ ਅਫਸਰ ਡਾਂ ਗੁਰਬਚਨ ਸਿੰਘ ਵਲੋਂ ਫਸਲੀ ਵਿਭਿੰਨਤਾ ਤਹਿਤ ਕੰਢੀ ਖੇਤਰ ਵਿੱਚ ਪਾਣੀ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਕਿਸਾਨਾਂ ਨੂੰ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਝੋਨੇ ਦੀ ਫਸਲ ਤੋਂ ਰਕਬਾ ਘਟਾ ਕੇ ਮੱਕੀ ਅਤੇ ਹੋਰ ਫਸਲਾਂ ਦੀ ਬਿਜਾਈ ਹੇਠ ਲਿਆਂਦਾ ਜਾਵੇ।
ਇਸੀ ਦੇ ਤਹਿਤ ਡਾਂ ਦਲਜੀਤ ਸਿੰਘ ਜਿਲ੍ਹਾ ਸਿਖਲਾਈ ਅਫਸਰ ਐਸ ਏ ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਤਮਾ ਸਕੀਮ ਅਧੀਨ ਪਿੰਡ ਸੰਗਾਲਾ ਵਿਖੇ ਸ੍ਰੀ ਪ੍ਰਭਜੀਤ ਸਿੰਘ ਦੇ ਖੇਤ ਵਿਚ ਨਰਮੇ ਦੀ ਫਸਲ ਦਾ ਅੱਧੇ ਏਕੜ ਦਾ ਪ੍ਰਦਰਸ਼ਨੀ ਪਲਾਂਟ ਬਿਜਵਾਇਆ ਗਿਆ ਸੀ ਜਿਸ ਦਾ ਨਿਰੀਖਣ ਕਰਦੇ ਹੋਏ ਡਾਂ ਦਲਜੀਤ ਸਿੰਘ ਜਿਲ੍ਹਾ ਸਿਖਲਾਈ ਅਫਸਰ ਨੇ ਦੱਸਿਆ ਕਿ ਨਰਮੇ ਦੀ ਫਸਲ ਦਾ ਪਲਾਂਟ ਬਹੁਤ ਵਧੀਆ ਖੜ੍ਹਾ ਹੈ ਹੁਣ ਕਿਸੇ ਵੀ ਕਿਸਮ ਦੇ ਕੀੜੇ ਦਾ ਹਮਲਾ ਨਹੀਂ ਹੈ ।ਫਿਰ ਵੀ ਉਨ੍ਹਾਂ ਨੇ ਕਿਸਾਨ ਨੂੰ ਸੁਚੇਤ ਰਹਿਣ ਅਤੇ ਨਿਰੰਤਰ ਨਿਰੀਖਣ ਕਰਦੇ ਰਹਿਣ ਬਾਰੇ ਕਿਹਾ ਕਿ ਇਸ ਮੌਸਮ ਦੌਰਾਨ ਰਸ ਚੂਸਣ ਵਾਲੇ ਕੀੜਿਆਂ/ ਬਿਮਾਰੀਆਂ ਦਾ ਹਮਲਾ ਹੋ ਸਕਦਾ ਹੈ ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਪਹਿਲਾਂ ਕਪਾਹ ਦੀ ਖੇਤੀ ਕਾਫੀ ਕਿਸਾਨ ਕਰਦੇ ਹੁੰਦੇ ਸਨ। ਹੁਣ ਮੇਰੀ ਦੁਬਾਰਾ ਕੋਸ਼ਿਸ਼ ਹੈ ਕਿ ਇਹ ਟਰਾਇਲ ਸਫਲ ਹੋਵੇ ਅਤੇ ਇਸ ਇਲਾਕੇ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇ।
ਇਸ ਮੌਕੇ ਕਿਸਾਨ ਪ੍ਰਭਜੀਤ ਸਿੰਘ ਨੇ ਕਿਹਾ ਕਿ ਕੰਢੀ ਦੇ ਖੇਤਰ ਵਿੱਚ ਝੋਨੇ ਦੀ ਫਸਲ ਦੀ ਬਿਜਾਈ ਕਰਨੀ ਕਿਸਾਨ ਦੀ ਮਜਬੂਰੀ ਹੈ, ਮੱਕੀ ਦੀ ਫਸਲ ਦਾ ਰੇਟ ਘੱਟ ਹੋਣ ਕਾਰਨ ਅਤੇ ਅਵਾਰਾ ਪਸ਼ੂਆਂ ਕਰਕੇ ਕਿਸਾਨ ਮੱਕੀ ਦੀ ਬਿਜਾਈ ਕਰਨ ਵਿੱਚ ਰੁਚੀ ਘੱਟ ਰੱਖਦੇ ਹਨ ।ਅਗਰ ਇਹ ਕਾਮਯਾਬ ਹੁੰਦਾ ਤਾਂ ਝੋਨੇ ਅਤੇ ਮੱਕੀ ਦੀ ਫਸਲ ਦਾ ਚੰਗਾ ਬਦਲ ਹੈ।ਇਸ ਮੌਕੇ ਵਿਭਾਗ ਦੇ ਸੁਖਦੇਵ ਸਿੰਘ, ਕੁਲਦੀਪ ਸਿੰਘ ਏ ਐਸ ਆਈ ਅਤੇ ਜਗਦੀਪ ਸਿੰਘ ਬੀ ਟੀ ਐਮ ਹਾਜਰ ਸਨ।