ਮਾਜਰੀ 30ਅਗਸਤ:ਮਾਰਸ਼ਲ ਨਿਊਜ਼ :ਨਮੀ,ਬਰਸਾਤੀ ਅਤੇ ਬੱਦਲਵਾਈ ਵਾਲਾਂ ਮੌਸਮ ਹੋਣ ਕਾਰਨ ਫਸਲ ਉਪਰ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਬਾਰੇ ਕਿਸਾਨਾਂ ਨੂੰ ਸੁਚੇਤ ਰਹਿਣ ਅਤੇ ਕੀਟ/ਉਲੀਨਾਸ਼ਕ ਜਹਿਰਾਂ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਾਂ ਕਾਹਨ ਸਿੰਘ ਪੰਨੂੰ ਸਕੱਤਰ ਖੇਤੀਬਾੜੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਜੀ ਦੀ ਅਗਵਾਈ ਹੇਠ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਨੇ ਵੱਖ- ਵੱਖ ਪਿੰਡਾਂ ਵਿੱਚ ਜਾਕੇ ਝੋਨਾ, ਬਾਸਮਤੀ,ਮੱਕੀ ਅਤੇ ਗੰਨੇ ਦੀ ਫਸਲਾਂ ਦਾ ਨਿਰੀਖਣ ਕਰਦੇ ਹੋਏ ਕਿਸਾਨਾਂ ਨੂੰ ਦੱਸਿਆ ਕਿ ਹੁਣ ਝੋਨੇ ਦੀ ਫਸਲ ਤੇ ਸ਼ੀਥ ਬਲਾਇਟ, ਝੂਠੀ ਕਾਂਗਿਆਰੀ, ਝੁਲਸ ਰੋਗ ਦੀ ਬਿਮਾਰੀ,ਪੱਤਾ ਲਪੇਟ ਸੁੰਡੀ ਅਤੇ ਰਾਈਸ ਹਿਸਪਾ ਕੀੜੇ ਦਾ ਹਮਲਾ ਹੋ ਸਕਦਾ ਹੈ ਇਸ ਲਈ ਸੁਚੇਤ ਰਹਿਕੇ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਪਵੇਗਾ ਅਗਰ ਕਿਸੇ ਵੀ ਕੀੜੇ ਅਤੇ ਬਿਮਾਰੀ ਦਾ ਹਮਲਾ ਦਿਖੇ ਤਾਂ ਖੇਤੀਬਾੜੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ ਅਤੇ ਉਨ੍ਹਾਂ ਦੀ ਸਲਾਹ ਨਾਲ ਸਪਰੇਅ ਕੀਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਕਮਾਦ ਦੀ ਫ਼ਸਲ ਨੂੰ ਡਿੱਗਣ ਤੋਂ ਬਚਾਉਣ ਲਈ ਹੁਣ ਫ਼ਸਲ ਦੇ ਮੂੰਏ ਬੰਨ੍ਹ ਦਿਉ। ਇਹ ਸਮਾਂ ਸਫੈਦਾ, ਡੇਕ, ਟਾਹਲੀ, ਤੂਤ, ਤੁਣ ਆਦਿ ਰੁੱਖ ਲਗਾਉਣ ਵਾਸਤੇ ਵੀ ਢੁਕਵਾਂ ਹੈ ਇਸ ਮੌਕੇ ਕਿਸਾਨ ਗੁਰਪ੍ਰੀਤ ਸਿੰਘ ਪਿੰਡ ਝਿੰਗੜਾਂ ਨੇ ਦੱਸਿਆ ਕਿ ਮੈਂ ਝੋਨੇ ਅਤੇ ਬਾਸਮਤੀ ਦੀ ਫਸਲ ਉਪਰ ਕੋਈ ਦਾਣੇਦਾਰ, ਬੁਸਟਰ ਵਗੈਰਾ ਦੀ ਵਰਤੋਂ ਨਹੀਂ ਕੀਤੀ, ਫਸਲ ਬਿਲਕੁਲ ਠੀਕ ਹਾਲਤ ਵਿੱਚ ਹੈ ਇਸ ਮੌਕੇ ਵਿਭਾਗ ਦੇ ਗੁਰਚਰਨ ਸਿੰਘ ਟੈਕਨੀਸ਼ੀਅਨ ,ਗੁਰਪ੍ਰੀਤ ਸਿੰਘ ਬੀ ਟੀ ਐਮ ਅਤੇ ਜਸਵੰਤ ਸਿੰਘ ਏ ਟੀ ਐਮ ਹਾਜਰ ਸਨ।