ਸ. ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ ਨੇ ਲਗਾਤਾਰ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਅਫਸਰਾ ਨਾਲ ਤਾਲਮੇਲ/ਉਪਰਾਲਿਆਂ ਸਦਕਾ ਨਿਹੋਲਕਾ ਰੋਡ ਤੇ ਸਥਿਤ ਡੇਰਾ ਕੈਲਾਸ਼ ਧਾਮ, ਕੁੱਟੀਆਂ ਨਦੀ ਪਾਰ ਸਵਾਮੀ ਜੀ ਮਹਾਰਾਜ ਨੂੰ ਜਾਣ ਵਾਲੀ ਸੜਕ ਲੋਕਾ ਦੀ ਭਾਰੀ ਮੰਗ ਤੇ ਆਉਣ ਵਾਲੇ ਮਾਘੀ ਮੇਲੇ 14 ਜਨਵਰੀ ਤੋਂ ਪਹਿਲਾਂ ਸੜਕ ਨੂੰ ਠੀਕ ਕਰਵਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਤਾਂ ਜੋਂ ਸਾਲਾਨਾ ਹੋਣ ਵਾਲੇ ਮਾਘੀ ਮੇਲੇ ਦੇ ਭੰਡਾਰੇ ਵਿੱਚ ਆਉਣ ਵਾਲਿਆਂ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸ. ਕੰਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸੜਕ ਜੋਂ ਕਿ ਕੁਰਾਲੀ—ਚਿੰਤਗੜ੍ਹ—ਕਿਸ਼ਨਪੁਰਾ ਤੋਂ ਕਾਕਰਂੋ ਨੂੰ ਜਾ ਕੇ ਮਿਲਦੀ ਹੈ ਅਤੇ ਉਨ੍ਹਾਂ ਨੇ ਉਪਰਾਲੇ ਕਰਕੇ ਇਸ ਸੜਕ ਨੂੰ ਪਲੈਨ ਰੋੜ ਸਕੀਮ ਵਿੱਚ ਪਵਾ ਦਿੱਤੀ ਹੈ ਅਤੇ ਇਸ ਦਾ ਕੰਮ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ।ਇਸ ਸੜਕ ਤਕਰੀਬਨ 7.5 ਕਿਲੋਮੀਟਰ ਲੰਬੀ ਹੈ। ਅਤੇ ਇਸ ਸੜਕ ਤੇ ਤਕਰੀਬਨ 38 ਲੱਖ ਰੁਪਏ ਲਾਗਤ ਆਵੇਗੀ।ਇਸ ਸੜਕ ਦੇ ਪਲੈਨ ਰੋਡ ਵਿੱਚ ਪੈਣ ਨਾਲ ਆਉਣ ਜਾਉਣ ਵਾਲੀ ਟ੍ਰੈਫਿਕ ਨੂੰ ਬੜੀ ਰਾਹਤ ਮਿਲੇਗੀ।