ਮਾਜਰੀ 19 ਅਗਸਤ( ਮਾਰਸ਼ਲ ਨਿਊਜ਼)ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਜਰੀ ਦੀ ਟੀਮ ਵੱਲੋਂ ਝੋਨੇ ਦੀ ਫਸਲ ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਦਾ ਨਿਰੀਖਣ ਕਰਦੇ ਹੋਏ ਕਿਸਾਨਾਂ ਨੂੰ ਦੱਸਿਆ ਕਿ ਇਹਨਾਂ ਦੀ ਰੋਕਥਾਮ ਲਈ ਛਿੜਕਾਅ ਦਾ ਸਹੀ ਤਰੀਕਾਂ ਵਰਤਕੇ ਵਧੀਆ ਨਤੀਜੇ ਲੈਣ ਲਈ ਖੇਤੀ ਮਾਹਿਰਾਂ ਦੀ ਸਲਾਹ ਨਾਲ ਕੁੱਝ ਨੁਕਤਿਆਂ ਨੂੰ ਅਪਨਾਉਣ ਦੀ ਜਰੂਰਤ ਹੈ। ਡਾਂ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਪਿੰਡ ਸਿੰਘਪੁਰਾ ਵਿਖੇ ਜੈਲਦਾਰ ਸੁਖਪਾਲ ਸਿੰਘ ਦੇ ਝੋਨੇ ਦੇ ਖੇਤ ਵਿੱਚ ਕੀੜੇ,ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਦਾ ਨਿਰੀਖਣ ਕਰਦੇ ਹੋਏ ਦੱਸਿਆਂ ਕਿ ਵੱਖ-ਵੱਖ ਕੀੜੇ-ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਰਸਾਇਣਾਂ ਦੀ ਪੀ.ਏ.ਯੂ ਵੱਲੋਂ ਸਿਫਾਰਸ਼ ਕੀਤੀ ਗਈ ਹੈ, ਇਸ ਲਈ ਰਸਾਇਣਾਂ ਦੀ ਚੋਣ ਕਰਨ ਤੋ ਪਹਿਲਾਂ ਫਸਲ ਦੇ ਕੀੜੇ-ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਦੀ ਸਹੀ ਪਹਿਚਾਣ ਕਰਨੀ ਬਹੁਤ ਜਰੂਰੀ ਹੈ। ਇਸ ਤੋਂ ਇਲਾਵਾ ਆਮ ਵੇਖਣ ਵਿੱਚ ਆਇਆ ਹੈ ਕਿ ਕੁੱਝ ਕਿਸਾਨ ਵੀਰ ਇਕ ਹੀ ਨੋਜ਼ਲ ਨਦੀਨਾਂ, ਕੀੜੇ ਅਤੇ ਬਿਮਾਰੀਆਂ ਦੇ ਛਿੜਕਾਅ ਲਈ ਵਰਤੀ ਜਾਦੇ ਹਨ। ਜਿਵੇਂ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਸਮੇਂ ਫਲੈਟਫੈਨ ਜਾਂ ਫਲੱਡ ਜੈਟ ਅਤੇ ਖੜੀ ਫਸਲ ਵਿੱਚ ਸਿਰਫ ਫਲੈਟਫੈਨ ਨੋਜਲ ਅਤੇ ਕੀੜੇ-ਮਕੌੜੇ, ਬਿਮਾਰੀਆਂ ਦੀ ਰੋਕਥਾਮ ਲਈ ਕੋਨ ਵਾਲੀ ਨੋਜਲ ਹੀ ਵਰਤੀ ਜਾਵੇ।ਇਸ ਮੌਕੇ ਡਾਂ ਰਮਨ ਕਰੋੜੀਆ ਏ.ਡੀ.ੳ ਨੇ ਕਿਹਾ ਕਿ ਰਸਾਇਣਾਂ ਅਤੇ ਨੋਜਲ ਦੀ ਚੋਣ ਤੋਂ ਬਾਅਦ ਪਾਣੀ ਦੀ ਮਾਤਰਾ ਜੋ ਸਿਫਾਰਸ਼ ਕੀਤੀ ਗਈ ਹੈ ਉੰਨੀ ਹੀ ਵਰਤੀ ਜਾਵੇ। ਜੇ ਕਿਸਾਨ ਵੀਰ ਸਾਰਿਆਂ ਗੱਲਾਂ ਦਾ ਧਿਆਨ ਰੱਖਣਗੇ ਅਤੇ ਸਾਵਧਾਨੀਆਂ ਵਰਤਣਗੇ ਤਾਂ ਜਰੂਰ ਚੰਗੇ ਨਤੀਜੇ ਆਉਣਗੇ। ਇਸ ਟੀਮ ਵਿੱਚ ਵਿਭਾਗ ਦੇ ਡਾਂ ਗੁਰਪ੍ਰੀਤ ਸਿੰਘ, ਡਾਂ ਪਰਮਿੰਦਰ ਸਿੰਘ, ਡਾਂ ਕੇਤਨ ਚਾਵਲਾ ਏ ਡੀ ੳ ਅਤੇ ਸਵਿੰਦਰ ਕੁਮਾਰ ਏ ਟੀ ਐਮ ਹਾਜਰ ਸਨ।

LEAVE A REPLY

Please enter your comment!
Please enter your name here