ਮਾਜਰੀ2 ਜੂਨ (ਰਣਜੀਤ ਕਾਕਾ)ਇਲਾਕੇ ਦੇ ਪਿੰਡਾਂ ਦੀਆਂ ਨਦੀਆਂ ਵਿੱਚ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਪਿੰਡ ਨਗਲੀਆਂ ਦੀ ਨਦੀ ਵਿੱਚ ਗੈਰਕਾਨੂੰਨੀ ਮਾਈਨਿੰਗ ਕਰਦੇ ਕਥਿਤ ਦੋਸ਼ੀਆਂ ਨੂੰ ਪੁਲਿਸ ਥਾਣਾ ਮਾਜਰੀ ਨੇ ਮੌਕੇ ਤੇ ਕਾਬੂ ਕਰਕੇ ਮੁਕਦਮਾ ਦਰਜ ਕੀਤਾ ਹੈ। ਸਾਬਕਾ ਪੰਚਾਇਤ ਮੈਂਬਰ ਰਣਜੀਤ ਸਿੰਘ ਅਨੁਸਾਰ ਬਾਅਦ ਦੁਪਹਿਰ ਜਦੋਂ ਅਸੀਂ ਨਦੀ ਵਲ਼ ਗਏ ਤਾਂ ਜੇ ਸੀ ਬੀ ਮਸ਼ੀਨ ਤੇ ਟਰੈਕਟਰ ਟਰਾਲੀ ਨਾਲ਼ ਸ਼ਾਮਲਾਤ ਜ਼ਮੀਨ ਵਿੱਚੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਪਿੰਡ ਵਸਨੀਕਾਂ ਨੂੰ ਵੇਖਦਿਆਂ ਜੇ ਸੀ ਬੀ ਮਸ਼ੀਨ ਮੌਕੇ ਤੋਂ ਭਜਾ ਲੈ ਗਿਆ ਜਦਕਿ ਮਿੱਟੀ ਦੀ ਭਰੀ ਟਰੈਕਟਰ ਟਰਾਲੀ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ। ਸੂਚਨਾ ਮਿਲਦਿਆਂ ਤੁਰੰਤ ਐਸ ਐਚ ਓ ਹਿੰਮਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੌਕੇ ਤੇ ਪੁਜ ਗਈ। ਪੁਲਿਸ ਨੇ ਰਣਜੀਤ ਸਿੰਘ ਤੇ ਹੋਰਨਾਂ ਦੇ ਬਿਆਨਾਂ ਦੇ ਆਧਾਰ ਤੇ ਜਗਤਾਰ ਸਿੰਘ ਤੇ ਕ੍ਰਿਸ਼ਨ ਪਾਲ ਨਾਮੀਂ ਕਥਿਤ ਦੋਸ਼ੀਆਂ ਵਿਰੁੱਧ ਮਾਈਨਿੰਗ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਐਸ ਐਚ ਓ ਹਿੰਮਤ ਸਿੰਘ ਨੇ ਨਜਾਇਜ਼ ਮਾਈਨਿੰਗ ਕਾਰੋਬਾਰ ਵਿੱਚ ਲੱਗੇ ਲੋਕਾਂ ਨੂੰ ਸਖ਼ਤ ਲਹਿਜੇ ਵਿਚ ਕਿਹਾ ਕਿ ਇਹ ਨਜਾਇਜ਼ ਕਾਰੋਬਾਰ ਤੁਰੰਤ ਛੱਡ ਦਿੱਤਾ ਜਾਵੇ।

LEAVE A REPLY

Please enter your comment!
Please enter your name here