ਐਸ ਏ ਐਸ ਨਗਰ 7 ਜਨਵਰੀ (ਰਣਜੀਤ ਸਿੰਘ ਕਾਕਾ) ਜਿਥੇ ਦਿੱਲੀ ਵਿਚ ਕਿਸਾਨਾਂ ਨੇ ਖੇਤੀ ਬਿਲਾਂ ਦੇ ਵਿਰੋਧ ਵਿਚ ਇਨਕਲਾਬੀ ਸੁਰਾਂ ਨਾਲ ਦੇਸ਼ ਦੇ ਮਾਹੌਲ ਨੂੰ ਗਰਮਾਇਆ ਹੋਇਆ ਹੈ ਉੱਥੇ ਹੀ ਪੰਜਾਬ ਵਿਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੁਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸੂਬੇ ਵਿਚ ਹਰ ਪਾਰਟੀ ਆਪਣੇ ਉਮੀਦਵਾਰਾਂ ਨੂੰ ਖੜਾਉਣ ਲਈ ਰਾਜਨੀਤਕ ਗੋਟੀਆਂ ਫਿੱਟ ਕਰਦੀ ਤੇ ਵੋਟਰਾਂ ਦੀ ਨਬਜ਼ ਟਟੋਲਣ ਵਿਚ ਲੱਗੀ ਹੋਈ ਹੈ। ਸੂਬੇ ਵਿਚ ਕਾਂਗਰਸ ਪਾਰਟੀ ਚੱਲ ਰਹੀ ਕਿਸਾਨ ਲਹਿਰ ਸਦਕਾ ਭਾਜਪਾ ਤੇ ਅਕਾਲੀ ਦਲ ਦੇ ਜਬਰਦਸਤ ਵਿਰੋਧ ਨੂੰ ਦੇਖਦਿਆਂ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਨੂੰ ਛੇਤੀ ਤੋਂ ਛੇਤੀ ਕਰਵਾਉਣ ਦੀ ਫ਼ਿਰਾਕ ਵਿਚ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਇਸ ਵਾਰ ਚੋਣ ਨਿਸ਼ਾਨ ਪੰਜੇ ਤੇ ਆਪਣੇ ਉਮੀਦਵਾਰ ਉਤਾਰਨ ਦੀ ਫ਼ਿਰਾਕ ਵਿਚ ਹੈ। ਇਸ ਲਈ ਕਾਂਗਰਸ ਪਾਰਟੀ ਚੋਣ ਨਿਸ਼ਾਨ ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਲਿਸਟ ਚੋਣ ਲਈ ਚੋਣ ਅਬਜ਼ਰਵਰ ਦੀਆਂ ਨਿਯੁਕਤੀਆਂ ਕਰ ਦਿਤੀਆਂ ਹਨ। ਕਾਂਗਰਸ ਦੀ ਟਿਕਟ ਲੈਣ ਲਈ ਅਪਲਾਈ ਕਰਨ ਦੀ ਫੀਸ ਸੱਤ ਹਾਜਰ ਰੁਪਏ ਰੱਖੀ ਗਈ ਹੈ। ਜਿਲਾ ਮੋਹਾਲੀ ਵਿਚ ਨਿਯੁਕਤ ਕੀਤੇ ਚੋਣ ਅਬਜਰਵਰਾਂ ਵਿਚ ਖਰੜ ਤੋੰ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਸਿੰਘ ਬਾਜਵਾ ਨੂੰ, ਮੋਹਾਲੀ ਤੋਂ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਨੂੰ, ਕੁਰਾਲੀ ਨਗਰ ਕੌਂਸਲ ਲਈ ਕਸਤੂਰੀ ਲਾਲ਼ ਮਿੰਟੂ ਜੌ ਕਿ ਅੱਲ ਇੰਡੀਆ ਸੈਂਸਰ ਬੋਰਡ ਦੇ ਮੈਂਬਰ ਅੱਤਵਾਦ ਦੇ ਸਮੇਂ ਲੁਧਿਆਣਾ ਦੇਹਾਤੀ ਦੇ 8ਸਾਲ ਪ੍ਰਧਾਨ ਤੇ ਪੰਜਾਬ ਕਾਂਗਰਸ ਦੇ ਸਕੱਤਰ ਵੀ ਰਹੇ ਹਨ ।ਨਵਾਂ ਗਾਉਂ ਤੋਂ ਰਾਜਪਾਲ ਸਿੰਘ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਜੇਕਰ ਜਿਲ੍ਹਾ ਰੋਪੜ ਦੀ ਗੱਲ ਕਰ ਲਈਏ ਤਾਂ ਸ੍ਰੀ ਚਮਕੌਰ ਸਾਹਿਬ ਤੋਂ ਵਿਜੈ ਕੁਮਾਰ ਟਿੰਕੂ, ਤੋਂ ਇਸ ਸਮੇਂ ਜਿਲਾ ਪਲਾਨਿੰਗ ਬੋਰਡ ਮੋਹਾਲੀ ਦੇ ਚੇਅਰਮੈਨ ਹਨ, ਅਤੇ ਨਗਰ ਕੌਂਸਲ ਮੋਰਿੰਡਾ ਦੇ ਦੋ ਵਾਰ ਪ੍ਰਧਾਨ ਵੀ ਰਹਿ ਚੁੱਕੇ ਹਨ। ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਰੋਪੜ ਤੋਂ ਪ੍ਰਧਾਨ ਵੀ ਰਹਿ ਚੁੱਕੇ ਹਨ। ਇਹ ਟਕਸਾਲੀ ਕਾਂਗਰਸ ਪਰਿਵਾਰ ਨਾਲ ਸਬੰਧਤ ਹਨ ਅਤੇ ਅੱਤਵਾਦ ਦੇ ਸਮੇਂ ਇਹਨਾਂ ਦੇ ਭਰਾ ਸੁਦੇਸ ਸ਼ਰਮਾਂ ਜੋ ਮੋਰਿੰਡਾ ਵਿਧਾਨ ਸਭਾ ਹਲਕਾ( ਹੁਣ ਖਰੜ ਹਲਕਾ) ਤੋਂ ਕਾਂਗਰਸ ਦੀ ਇਕਟ ਦੇ ਪ੍ਰਮੁੱਖ ਦਾਅਵੇਦਾਰ ਸਨ ਤੇ ਇਕ ਵਾਰ ਕਾਂਗਰਸ ਟਿਕਟ ਤੋਂ ਚੋਣ ਵੀ ਲੜ ਚੁੱਕੇ ਸਨ ਨੂੰ ਅੱਤਵਾਦ ਦੇ ਦੌਰਾਨ1988ਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿਤਾ ਗਿਆ ਸੀ। ਇਸ ਲਈ ਇਹਨਾ ਦੀ ਨਿਯੁਕਤੀ ਅਹਿਮ ਮੰਨੀ ਜਾ ਰਹੀ ਹੈ। ਇਸੇ ਤਰ੍ਹਾਂ ਸੁਖਜਿੰਦਰ ਸਿੰਘ ਵਿਹਸਕੀ ਅਨੰਦਪੁਰ ਸਾਹਿਬ ਤੋਂ ਟਕਸਾਲੀ ਕਾਂਗਰਸੀ ਪਰਿਵਾਰ ਵਿਚੋਂ ਹਨ। ਇਥੇ ਇਹਨਾਂ ਦੇ ਦਾਦਾ ਜੀ ਵਿਧਾਇਕ ਰਹੇ ਹਨ। ਇਹ ਹੁਣ ਇਮਪਰੁਵਮੈਂਟ ਟ੍ਰਸ੍ਟ ਰੋਪੜ ਦੇ ਚੇਅਰਮੈਨ ਹਨ। ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਰੋਪੜ ਜਿਲਾ ਪ੍ਰਧਾਨ ਵੀ ਰਹਿ ਚੁੱਕੇ ਹਨ।
ਇਸੇ ਤਰਾਂ ਮੋਰਿੰਡਾ ਨਗਰ ਕੌਂਸਲ ਲਈ ਜ਼ੈਲਦਾਰ ਸਤਵਿੰਦਰ ਸਿੰਘ ਚੈੜ੍ਹੀਆਂ ਜੋ ਕਿ ਪ੍ਰਸਿੱਧ ਖੇਡ ਪ੍ਰਮੋਟਰ ਦੇ ਨਾਲ ਨਾਲ ਜੱਟ ਮਹਾਸਭਾ ਪੰਜਾਬ ਦੇ ਜਨਰਲ ਸਕੱਤਰ, ਪ੍ਰਧਾਨ ਕਿਸਾਨ ਸੈਲ ਜਿਲਾ ਰੋਪੜ ਹਨ, ਨੂੰ ਅਬਜ਼ਰਵਰ ਨਿਯੁਕਤ ਕੀਤਾ ਹੈ। ਸ੍ਰੀ ਕੀਰਤਪੁਰ ਸਾਹਿਬ ਤੋਂ ਕਮਲਜੀਤ ਚਾਵਲਾ ਨੂੰ ਚੋਣ ਅਬਜ਼ਰਵਰ ਨਿਯੁਕਤ ਕੀਤਾ ਹੈ। ਸ੍ਰੀ ਚਾਵਲਾ ਇਸ ਸਮੇਂ ਗਊ ਸੇਵਾ ਕਮਿਸ਼ਨ ਪੰਜਾਬ ਦੇ ਵਿਚੇ ਚੇਅਰਮੈਨ ਹਨ। ਇਹਨਾਂ ਅਬਜਰਵਰਾਂ ਦੀਆਂ ਨਿਯੁਕਤੀਆਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਲਾਲ ਸਿੰਘ ਸਾਬਕਾ ਖਜਾਨਾ ਮੰਤਰੀ ਪੰਜਾਬ ਤੇ ਚੇਅਰਮੈਨ ਮੰਡੀਕਰਨ ਪੰਜਾਬ ਤੇ ਅਧਾਰਿਤ 9 ਮੈਂਬਰੀ ਸਲੈਕਸ਼ਨ ਕਮੇਟੀ ਵਲੋਂ ਕੀਤੀ ਗਈ ਹੈ। ਕਮੇਟੀ ਵਲੋਂ ਚੋਣ ਅਬਜਰਵਰਾਂ ਨੂੰ ਸਪਸ਼ਟ ਹਦਾਇਤਾਂ ਹਨ ਕਿ ਜਿਸ ਵੀ ਉਮੀਦਵਾਰ ਦੀ ਚੋਣ ਕੀਤੀ ਜਾਵੇ, ਉਹ ਉਥੋਂ ਦੇ ਐਮ ਪੀ, ਐਮ ਐਲ ਏ, ਬਲਾਕ ਪ੍ਰਧਾਨ, ਨਗਰ ਨਿਗਮ ਦੀ ਪਿਛਲੀ ਚੋਣ ਲੜੇ ਉਮੀਦਵਾਰ ਅਤੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਕੇ, ਸੁਝਾਅ ਲੈ ਕੇ ਸਭ ਦੀ ਸਹਿਮਤੀ ਨਾਲ ਕਰੇ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਪਾਰਟੀ ਤੋਂ ਬਾਗੀ ਹੋਏ, ਜਾਂ ਹੋਣ ਵਾਲੇ ਜਾਂ ਅਨੁਸ਼ਾਸਨ ਭੰਗ ਕਰ ਵਾਲਿਆਂ ਦੀ ਸੂਚੀ ਪਹਿਲਾਂ ਭੇਜੀ ਜਾਵੇ ਤਾਂ ਜੋ ਰਹਿੰਦੇ ਸਮੇਂ ਚ ਡੈਮੇਜ਼ ਕੰਟਰੋਲ ਕੀਤਾ ਜਾ ਸਕੇ ਜਾਂ ਇਹਨਾਂ ਖਿਲਾਫ ਕਾਰਵਾਈ ਅੰਜਾਮ ਲਿਆਂਦੀ ਜਾ ਸਕੇ। ਚੋਣ ਲੜਨ ਦੇ ਇੱਛੁਕ ਉਮੀਦਵਾਰ ਆਪਣੀ ਮਰਜੀ ਸੂਬਾ ਚੋਣ ਕਮੇਟੀ ਲਾਲ ਸਿੰਘ ਚੇਅਰਮੈਨ ਸੂਬਾ ਚੋਣ ਕਮੇਟੀ ਪੰਜਾਬ ਪ੍ਰਦੇਸ਼ ਕਾਂਗਰਸ ਦਫਤਰ ਸੈਕਟਰ 15 ਚੰਡੀਗੜ੍ਹ, ਜਾਂ ਅਬਜਰਵਰਾਂ ਕੋਲ 12 ਜਨਵਰੀ ਤਕ ਜਮਾ ਕਰਵਾ ਸਕਦੇ ਹਨ।

LEAVE A REPLY

Please enter your comment!
Please enter your name here