27 ਜੂਨ (ਮਾਰਸ਼ਲ ਨਿਊਜ਼) ਬਲਾਕ ਕਾਂਗਰਸ ਖਰੜ ਦੇ ਉਪ ਪ੍ਰਧਾਨ ਡਾ ਰਘਬੀਰ ਸਿੰਘ ਬੰਗੜ ਵੱਲੋਂ ਮਿਸ਼ਨ ਫ਼ਤਹਿ ਜਾਗਰੂਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਡਾ ਬੰਗੜ ਨੇ ਦੱਸਿਆ ਕਿ ਸਾਬਕਾ ਕੈਬਨਿਟ ਮੰਤਰੀ ਸਰਦਾਰ ਜਗਮੋਹਨ ਸਿੰਘ ਕੰਗ ਅਤੇ ਯਾਦਵਿੰਦਰ ਸਿੰਘ ਕੰਗ ਦੇ ਆਦੇਸ਼ ਅਨੁਸਾਰ ਖਰੜ ਸ਼ਹਿਰ ਵਿੱਚ ਵੱਖ ਵੱਖ ਵਾਰਡਾਂ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਕਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ .ਇਸ ਮੌਕੇ ਬੋਲਦੇ ਡਾ ਬੰਗੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਚਲਾਏ ਗਏ ਮਿਸ਼ਨ ਫ਼ਤਹਿ ਉਦੋਂ ਹੀ ਫ਼ਤਹਿ ਹੋ ਸਕਦਾ ਹੈ ਜਦੋਂ ਆਪਾਂ ਸਭ ਲੋਕ ਮਿਲ ਕੇ ਸਾਥ ਦੇਈਏ ਮਾਸਕ ਪਾ ਕੇ ਰੱਖੀਏ ,ਸਮਾਜਿਕ ਦੂਰੀ ਬਣਾ ਕੇ ਰੱਖੀਏ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਧੋਣਾ ਹੈ ਇਹ ਕੰਮ ਕਰਕੇ ਹੀ ਅਸੀਂ ਮਿਸ਼ਨ ਫ਼ਤਹਿ ਨੂੰ ਫਤਹਿ ਕਰ ਸਕਦੇ ਹਾਂ ਇਸ ਮੌਕੇ ਕਮਲ, ਸੰਜੂ ,ਗਗਨਦੀਪ, ਲਖਵੀਰ ਸਿੰਘ ,ਚੰਦਨਦੀਪ ਪਰਵਾਨਾ,ਗੁਰਭੇਜ ਸਾਂਘਾ, ਕੁਲਵਿੰਦਰ ਸਿੰਘ ਮੁੰਡੀ ਖਰੜ ਅਤੇ ਨਗਰ ਕੌਂਸਲ ਦੇ ਮੁਲਾਜ਼ਮ ਮੌਜੂਦ ਸਨ