ਨਕਦੀ, ਸਮੇਤ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਪੁੱਟ ਕੇ ਲੈ ਗਏ
ਕੁਰਾਲੀ
8 ਨਵੰਬਰ
ਮਾਰਸ਼ਲ ਨਿਊਜ਼
ਸ਼ਹਿਰ ਦੇ ਨੇੜਲੇ ਪਿੰਡ ਮੁਗਲਮਾਜਰੀ ਸਥਾਨ ਬਾਬਾ ਸ੍ਰੀ ਚੰਦ ਉਦਾਸੀਨ ਡੇਰਾ ਬਾਬਾ ਗਾਜ਼ੀਦਾਸ ਨੂੰ 6 ਨਕਾਬਪੋਸ਼ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਉਂਦਿਆਂ ਮਹੰਤ ਬਾਬਾ ਸੁਖਦਾਸ ਨੂੰ ਜਖਮੀ ਕਰਨ ਅਤੇ ਡੇਰੇ ਵਿੱਚੋਂ ਲੱਖਾਂ ਦੀ ਨਕਦੀ ਅਤੇ ਸੋਨਾ ਲੁੱਟ ਕੇ ਲੈ ਜਾਣ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮਹੰਤ ਸੁੱਖਦਾਸ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਉਹ ਕਰੀਬ 12 ਵਜੇ ਡੇਰੇ ਦੇ ਦਰਵਾਜੇ ਬੰਦ ਕਰਕੇ ਡੇਰੇ ਦੀ ਛੱਤ ਤੇ ਬਣੇ ਕਮਰੇ ਵਿੱਚ ਜਾ ਕੇ ਸੁੱਤੇ ਸਨ ਤਾਂ ਰਾਤ ਦੇ ਕਰੀਬ ਇਕ ਵਜੇ 6 ਬੰਦੇ ਜਿਨ•ਾਂ ਨੇ ਆਪਣੇ ਮੁੱਹ ਕੱਪੜੇ ਨਾਲ ਢੱਕੇ ਹੋਏ ਸਨ ਜਿਨ•ਾ ਕੋਲ ਤੇਜ ਧਾਰ ਹਥਿਆਰ, ਰਾੜਾਂ ਅਤੇ ਹਥੋੜਾ ਸੀ, ਮੇਰੇ ਕਮਰੇ ਦੇ ਦਰਵਾਜਾ ਤੋੜ ਕੇ ਅੰਦਰ ਆਣ ਵੜੇ ਤੇ ਮੇਰੇ ਨਾਲ ਕੁੱਟਮਾਰ ਦੇ ਨਾਲ ਪੈਸਿਆਂ ਦੀ ਮੰਗ ਕਰਨ ਲੱਗੇ। ਇਸ ਤੋਂ ਬਾਅਦ ਲੁਟੇਰਿਆਂ ਨੇ ਇਕ ਇਕ ਕਰਕੇ ਸਾਰੇ ਡੇਰੇ ਦੇ ਦਰਵਾਜੇ ਭੰਨ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਦਰਬਾਰ ਸਾਹਿਬ ਦਾ ਤਾਲਾ ਤੋੜ ਕੇ ਗੋਲਕ ਵਿੱਚੋਂ ਨਕਦੀ ,ਕਮਰੇ ‘ਚ ਪਈ ਤਿਜੋਰੀ ਨੂੰ ਤੋੜ ਕੇ ਵਿੱਚੋਂ ਢਾਈ ਲੱਖ ਰੁਪਏ ਨਕਦ, ਅਠਲਮਾਰੀ ਵਿੱਚੋਂ ਚਾਰ ਤੋਲੇ ਸੋਨੇ ਦੀਆਂ ਮੁੰਦੀਆਂ,ਪੈਸਿਆਂ ਵਾਲੀ ਝੋਲੀ, ਕੰਨਾਂ ਵਿੱਚ ਪਾਈਆਂ ਨੱਤੀਆਂ ਸਮੇਤ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਪੁੱਟ ਕੇ ਲੈ ਗਏ। ਮਹੰਤ ਸੁੱਖਦਾਸ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਸਵੇਰੇ ਇਕ ਪਿੰਡ ਦਾ ਇਕ ਸ਼ਰਧਾਲੂ ਆਇਆ ਜਿਸਨੇ ਘਟਨ•ਾ ਸਬੰਧੀ ਪਿੰਡ ਵਾਸੀਆਂ ਨੂੰ ਦੱਸਿਆ ਤਾ ਪਿੰਡ ਵਾਸੀ ਇਕੱਠੇ ਹੋ ਕੇ ਡੇਰੇ ਵਿੱਚ ਪੁੱਜੇ ਤੇ ਉਨ•ਾਂ ਨੇ ਮੈਨ•ੂੰ ਰੋਪੜ• ਦੇ ਸਿਵਲ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਮੁੱਢਲੇ ਉਪਚਾਰ ਮਗਰੋਂ ਛੁੱਟੀ ਦੇ ਘਰ ਭੇਜ ਦਿੱਤਾ। ਮਹੰਤ ਸੁੱਖਦਾਸ ਨੇ ਦੱਸਿਆ ਕਿ ਘਟਨ•ਾ ਤੋਂ ਬਾਅਦ ਉਨ•ਾ ਨੂੰ ਹੁਣ ਅੰਦਰੂਨੀ ਸੱਟਾਂ ਦਾ ਅਹਿਸਾਸ ਹੋ ਰਿਹਾ ਹੈ। ਵਾਰਦਾਤ ਤੋਂ ਬਾਅਦ ਇਕੱਤਰ ਹੋਏ ਪਿੰਡ ਵਾਸੀਆਂ ਵੱਲੋਂ ਘਟਨ•ਾ ਸਬੰਧੀ ਥਾਣਾ ਸਿੰਘ ਭਗਵੰਤ ਪੁਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਥੇ ਪਹੁੰਚ ਕੇ ਪੁਲਿਸ ਵੱਲੋਂ ਮਹੰਤ ਸੁੱਖਦਾਸ ਦੇ ਬਿਆਨ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।