ਮੁੱਲਾਂਪੁਰ ਗਰੀਬਦਾਸ 26 ਅਗਸਤ (ਮਾਰਸ਼ਲ ਨਿਊਜ) ਸਥਾਨਿਕ ਪੁਲਿਸ ਥਾਣੇ ਅਧੀਨ ਸਿਵਾਲਿਕ ਪਹਾੜੀਆਂ ਨੇੜਲੇ ਪਿੰਡ ਦੁਲਵਾਂ ਖਦਰੀ ਵਿਖੇ ਇੱਕ ਸਫਾਰੀ ਗੱਡੀ ਅਤੇ ਕੁਝ ਦੂਰੀ ‘ਤੇ ਖੇਤਾਂ ਵਿੱਚ ਇੱਕ ਅਣਪਛਾਤੇ ਨੌਜਵਾਨ ਦੀ ਨਗਨ ਹਾਲਤ ਵਿੱਚ ਲਾਸ਼ ਮਿਲੀ ਹੈ।

ਪੁਲਿਸ ਨੇ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜਕੇ ਲਾਸ਼ ਅਤੇ ਲਵਾਰਸ ਖੜ੍ਹੀ ਗੱਡੀ ਨੂੰ ਆਪਣੇ ਕਬਜੇ ਵਿੱਚ ਲੈ ਕਿ ਮਾਮਲੇ ਦੀ ਜਾਂਚ ਪੜਤਾਲ ਸੁਰੂ ਕਰ ਦਿੱਤੀ ਹੈ। ਗੱਡੀ ਵਿੱਚੋਂ ਇੱਕ ਡਰਾਈਵਿੰਗ ਲਾਇਸੰਸ ਵੀ ਮਿਲਿਆ, ਜਿਸ ਉੱਤੇ ਨੌਜਵਾਨ ਦਾ ਨਾਂ ਸੰਨੀ (28) ਪੁੱਤਰ ਨਰੇਸ਼ ਕੁਮਾਰ ਮਕਾਨ ਨੰਬਰ 49/1 ਐਮ ਈ ਐਸ ਕਲੋਨੀ ਕਮਾਂਡੋ ਹਸਪਤਾਲ ਪੰਚਕੂਲਾ (ਹਰਿਆਣਾ) ਦਰਜ ਹੈ। ਜਾਣਕਾਰੀ ਅਨੁਸਾਰ ਪਿੰਡ ਦੁਲਵਾਂ ਦੇ ਵਸਨੀਕ ਕੁਝ ਵਿਅਕਤੀ ਜਦੋਂ ਜੰਗਲ ਵਿੱਚ ਮੱਝਾਂ ਚਾਰ ਰਹੇ ਸਨ, ਤਾਂ ਉਨ੍ਹਾਂ ਦੀ ਨਜ਼ਰ ਇੱਕ ਲਵਾਰਸ ਗੱਡੀ ‘ਤੇ ਝਾੜੀਆਂ ਵਿੱਚ ਖੜ੍ਹੀ ਸੀ, ਜਿਸਦੇ ਕੁਝ ਦੂਰ ਅਣਪਛਾਤੇ ਨੌਜਵਾਨ ਦੀ ਲਾਸ਼ ਪਈ ਸੀ, ਇਸ ਸਬੰਧੀ ਸਰਪੰਚ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਐਸ ਐਚ ਓ ਅਮਨਦੀਪ ਸਿੰਘ ਅਨੁਸਾਰ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ, ਤੇ ਵਾਰਸਾਂ ਦੀ ਸਨਾਖਤ ਉਪਰੰਤ ਜਾਂਚ ਪੜਤਾਲ ਦੌਰਾਨ ਅਗਲੇਰੀ ਕਾਰਵਾਈ ਕੀਤੀ ਜਾਵੇਗੀ।