ਮੁੱਲਾਪੁਰ ਗਰੀਬਦਾਸ 3 ਨਵੰਬਰ (ਮਾਰਸ਼ਲ ਨਿਊਜ਼) ਭਾਰਤੀਆਂ ਦੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਦੀ ਆਮਦ ਮੌਕੇ ਇਹ ਖ਼ਬਰ ਬਹੁਤ ਹੀ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਅੱਜ ਦੇਰ ਸ਼ਾਮੀਂ ਸਥਾਨਕ ਮੁੱਖ ਮਾਰਗ ਤੇ ਆਵਾਰਾ ਸ਼ਾਨ ਨਾਲ ਟਕਰਾਉਣ ਤੇ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਮਨਦੀਪ ਸਿੰਘ (20) ਵਾਸੀ ਪਿੰਡ ਹੁਸ਼ਿਆਰਪੁਰ ਜੋ ਕਿ ਚੰਡੀਗੜ੍ਹ ਸੈਕਟਰ 26 ਦੇ ਕਾਲਜ ਵਿੱਚ ਪੜ੍ਹਦਾ ਸੀ, ਅਜ ਸਾਮ ਵੇਲੇ ਘਰੋਂ ਕਿਸੇ ਕੰਮ ਗਿਆ ਸੀ। ਜਦੋਂ ਨੌਜਵਾਨ ਰਮਨਦੀਪ ਸਿੰਘ ਮੋਟਰਸਾਈਕਲ ਰਾਹੀਂ ਮੁਲਾਂਪੁਰ ਵਿਖੇ ਪੁੱਜਿਆ ਤਾਂ ਸੜਕ ਵਿਚਕਾਰ ਅਚਨਚੇਤ ਆਏ ਇਕ ਅਵਾਰਾ ਸ਼ਾਨ ਨਾਲ ਟਕਰਾਉਣ ਤੇ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਸਿਰ ਵਿੱਚ ਗੰਭੀਰ ਸਟ ਲਗਣ ਕਾਰਨ ਇਹ ਨੌਜਵਾਨ ਕਰੀਬ ਘੰਟਾ ਭਰ ਹਾਦਸੇ ਵਾਲੀ ਥਾਂ ਤੜਫਦਾ ਰਿਹਾ। ਸਿਹਤ ਵਿਭਾਗ ਨੂੰ ਸੂਚਨਾ ਦੇਣ ਦੇ ਬਾਵਜੂਦ ਐਂਬੂਲੈਂਸ ਸੇਵਾ ਸਮੇਂ ਸਿਰ ਨਹੀਂ ਮਿਲ ਸਕੀ। ਹਾਦਸੇ ਵਾਲੀ ਥਾਂ ਇਕੱਤਰ ਲੋਕਾਂ ਨੇ ਇਸ ਨੌਜਵਾਨ ਦੀ ਮੌਤ ਲਈ ਸਿਹਤ ਵਿਭਾਗ ਨੂੰ ਦੋਸ਼ੀ ਠਹਿਰਾਇਆ ਕਿ ਜੇਕਰ ਸਮੇਂ ਸਿਰ ਐਮਰਜੈਂਸੀ ਡਾਕਟਰੀ ਸਹਾਇਤਾ ਮਿਲ ਜਾਂਦੀ ਤਾਂ ਇਹ ਨੌਜਵਾਨ ਮੌਤ ਦੇ ਮੂੰਹ ਜਾਣ ਤੋਂ ਬਚ ਜਾਂਦਾ।

LEAVE A REPLY

Please enter your comment!
Please enter your name here