ਨਵੀਂ ਦਿੱਲੀ, 26 ਅਕਤੂਬਰ
ਮਾਰਸ਼ਲ ਨਿਊਜ਼

ਭਾਰਤ ਦੀ ਰਾਜਧਾਨੀ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਹਵਾ ਦਾ ਪੱਧਰ ਬਹੁਤ ਖਰਾਬ ਬਣਿਆ ਹੋਇਆ ਹੈ। ਪ੍ਰਦੂਸ਼ਣ ਨਾਲ ਸੰਬੰਧਤ ਜਾਣਕਾਰੀ ਦੇਣ ਵਾਲੀ ਏਜੰਸੀ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਜੇਕਰ ਇਸ ਦੀਵਾਲੀ ਪਿਛਲੀ ਵਾਰ ਤੋਂ ਅੱਧੇ ਪਟਾਕੇ ਵੀ ਚਲਾਏ ਤਾਂ ਦਿੱਲੀ ਵਾਸੀਆਂ ਦਾ ਸਾਹ ਘੁਟ ਹੋਣਾ ਤੈਅ ਹੈ। ‘ਸਫਰ’ ਮੁਤਾਬਕ ਦੀਵਾਲੀ ‘ਤੇ ਰਾਤ 1 ਤੋਂ ਸਵੇਰੇ 6 ਵਜੇ ਤਕ ਹਵਾ ਸਭ ਤੋਂ ਵਧ ਜ਼ਹਿਰੀਲੀ ਰਹਿਣ ਦੀ ਉਮੀਦ ਹੈ। 28 ਅਕਤੂਬਰ ਨੂੰ ਇਹ ਖਰਾਬ ਰਹੇਗੀ ਅਤੇ ਇਸ ਤੋਂ ਬਾਅਦ 29 ਅਕਤੂਬਰ ਨੂੰ ਬੇਹੱਦ ਖਰਾਬ ਹੋ ਸਕਦੀ ਹੈ।
ਇਸ ਹਿਸਾਬ ਨਾਲ ਤੈਅ ਕੀਤਾ ਗਿਆ ਹੈ ਏਅਰ ਕੁਆਲਿਟੀ ਇੰਡੈਕਸ—
0 ਤੋਂ 50 ਵਿਚਾਲੇ ਹੋਣ ‘ਤੇ ‘ਚੰਗੀ’ ਸਥਿਤੀ ਹੁੰਦੀ ਹੈ।
51 ਤੋਂ 100 ਵਿਚਾਲੇ ਹੋਣ ‘ਤੇ ‘ਤਸੱਲੀਬਖਸ਼’
100 ਤੋਂ 200 ਵਿਚਾਲੇ ‘ਮੱਧ’
201 ਤੋਂ 300 ਵਿਚਾਲੇ ‘ਖਰਾਬ’
301 ਤੋਂ 400 ਵਿਚਾਲੇ ‘ਬਹੁਤ ਖਰਾਬ’
401 ਤੋਂ 500 ਵਿਚਾਲੇ ਹੋਣ ‘ਤੇ ‘ਬਹੁਤ ਗੰਭੀਰ’ ਸਮਝਿਆ ਜਾਂਦਾ ਹੈ।
ਬੁੱਧਵਾਰ ਨੂੰ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ 304 ‘ਤੇ ਸੀ। ਯਾਨੀ ਕਿ ਬਹੁਤ ਖਰਾਬ ਸਥਿਤੀ ਵਿਚ ਸੀ। ਦੀਵਾਲੀ ‘ਤੇ ਏਅਰ ਇੰਡੈਕਸ 350 ਦੇ ਆਲੇ-ਦੁਆਲੇ ਹੋ ਸਕਦਾ ਹੈ। ਘੱਟ ਸਮੇਂ ਲਈ ਹੀ ਸਹੀ ਦਿੱਲੀ ਖਤਰਨਾਕ ਪੱਧਰ ‘ਤੇ ਪਹੁੰਚ ਜਾਵੇਗੀ।