ਦਿਲਦਾਰ ਬਾਦਸ਼ਾਹ ਤਬੀਅਤ ਫੱਕਰ ਫਕੀਰੀ ਵਾਲੀ ਦਰਵੇਸ਼ ਰੂਹ ਸਨ ਸਵ:ਸ੍ਰ ਨਿਰਮਲ ਸਿੰਘ ਕਲਸੀ
ਕੁਰਾਲੀ 16 ਅਕਤੂਬਰ ਰਣਜੀਤ ਸਿੰਘ ਕਾਕਾ
ਸ. ਨਿਰਮਲ ਸਿੰਘ ਕਲਸੀ ਅੱਜ ਸਾਡੇ ਵਿਚਕਾਰ ਬੇਸ਼ੱਕ ਸਰੀਰਕ ਰੂਪ ਵਿਚ ਮੌਜੂਦ ਨਹੀਂ ਪਾਰ ਉਨ੍ਹਾਂ ਦੀਆਂ ਯਾਦਾਂ ਦੀ ਮਹਿਕ ਅਹਿਸਾਸ ਕਰਵਾਉਂਦੀ ਹੈ ਕਿ ਉਹ ਹਮੇਸ਼ਾ ਸਾਡੇ ਲਈ ਇਕ ਪ੍ਰੇਰਨਾਸ੍ਰੋਤ ਬਣੇ ਰਹਿਣਗੇ|ਸਵ: ਸ. ਨਿਰਮਲ ਸਿੰਘ ਕਲਸੀ ਆਪਣੇ ਨਾਂ ਦੀ ਤਰ੍ਹਾਂ ਨਿਰਮਲ, ਸ਼ਾਂਤ ਤੇ ਅਸਲੀ ਮਾਇਨਿਆਂ ਵਿਚ ਮਦਦਗਾਰ ਤੇ ਫੱਕਰ ਫ਼ਕੀਰੀ ਵਾਲੇ ਹੱਸਮੁੱਖ ਸੁਭਾਅ ਦੇ ਮਾਲਕ ਸਨ| ਇਸ ਦਰਵੇਸ਼ ਰੂਹ ਦਾ ਜਨਮ 2 ਫਰਵਰੀ 1953 ਨੂੰ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਦੇ ਲਾਗਲੇ ਪਿੰਡ ਕਤਲੌਰ ‘ਚ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਪਿਤਾ ਸ. ਲਾਲ ਸਿੰਘ ਦੇ ਘਰ ਹੋਇਆ|

4 ਭਰਾਵਾਂ ਵਿਚ ਸਭ ਤੋਂ ਵੱਡੇ ਸ. ਨਿਰਮਲ ਸਿੰਘ ਨੂੰ ਵੱਡਾ ਹੋਣ ਕਰਨ ਜਿੰਮੇਵਾਰੀਆਂ ਅਹਿਸਾਸ ਵੀ ਸੀ| ਉਨ੍ਹਾਂ ਪਿੰਡ ਦੇ ਸਕੂਲ ‘ਚੋਂ ਪ੍ਰਾਇਮਰੀ ਦੀ ਸਿਖਿਆ ਲੈ ਕੇ ਕੁਰਾਲੀ ਦੇ ਖਾਲਸਾ ਸਕੂਲ ਵਿਚ ਮੈਟ੍ਰਿਕ ਦੇ ਨਾਲ ਨਾਲ ਗੱਡੀਆਂ ਦੇ ਸਪੇਅਰ ਪਾਰਟਸ ਤੋਂ ਲੈ ਕੇ ਠੀਕ ਕਰਨ ਤਕ ਦੇ ਹਰ ਕਮ ਨੂੰ ਕੀਤਾ ਤੇ ਇਸ ਇਨ੍ਹਾਂ ਕੀਤੇ ਕੰਮਕਾਰਾਂ ਦੇ ਬਲਬੂਤੇ 1974 ‘ਚ ਮਸਕਟ ਅਤੇ ਇਰਾਕ ਦੀਆਂ ਕੰਪਨੀਆਂ ਚ ਜਨਰਲ ਫੋਰਮੈਨ ਕੌਂਸਟ੍ਰਕਸ਼ਨ ਵਜੋਂ ਨਾਮਣਾ ਖਟਿਆ ਤੇ ਅਨੇਕਾਂ ਹੀ ਪੰਜਾਬੀਆਂ ਨੂੰ ਕੰਪਨੀ ‘ਚ ਬੁਲਾ ਕੇ ਰੋਜਗਾਰ ਦਿਤੇ| ਪਿਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੋਵੇਂ ਭੈਣਾਂ ਤੇ ਚਾਰੇ ਭਰਾਵਾਂ ਨੂੰ ਸਥਾਪਤ ਕਰਨ ‘ਚ ਆਪਣਾ ਬੰਦਾ ਰੋਲ ਹੁਣ ਤਕ ਨਿਭਾਉਂਦੇ ਰਹੇ| 1986 ਚ ਕੁਰਾਲੀ ਆ ਕੇ ਆਪਣੇ N.S. ਕਲਸੀ ਆਟੋ ਸਪੇਅਰ ਪਾਰਟਸ ਦੀ ਦੁਕਾਨ ਖੋਲੀ ਜੋ ਅੱਜ ਇਲਾਕੇ ਵਿਚ ਆਪਣੀ ਇਕ ਅਲੱਗ ਹੀ ਪਹਿਚਾਣ ਸਥਾਪਤ ਕਰ ਚੁੱਕੀ ਹੈ| ਜੀਵਨ ਸਾਥਣ ਪ੍ਰਕਾਸ਼ ਕੌਰ ਨੇ ਵੀ ਕਲਸੀ ਸਾਹਿਬ ਦਾ ਪੂਰਾ ਸਾਥ ਦਿਤਾ ਤੇ ਦੋਵੇਂ ਬੇਟੇ ਅਵਤਾਰ ਸਿੰਘ ਕਲਸੀ ਤੇ ਮੋਨੀ ਨੂੰ ਉੱਚ ਤਾਲੀਮ ਦਿਵਾਈ, ਵਿਆਹ ਕੀਤੇ ਤੇ ਸਥਾਪਤ ਕੀਤੇ| ਵੱਡਾ ਬੇਟਾ ਅਵਤਾਰ ਸਿੰਘ ਕਲਸੀ ਜਿਥੇ ਪਿਤਾ ਦੇ ਬਿਜਨੇਸ ਨੂੰ ਬਾਖੂਬੀ ਸੰਭਾਲ ਰਿਹਾ ਤੇ ਯੋਗਾ ਗੁਰੂ ਹੋਣ ਕਾਰਨ ਲੋਕਾਂ ਨੂੰ ਸਿਹਤਮੰਦ ਰਹਿਣ ਦੇ ਲਈ ਜਾਗਰੂਕ ਕਰਦਾ ਪਿਤਾ ਦਾ ਨਾਂ ਰੌਸ਼ਨ ਕਰ ਰਿਹਾ ਹੈ| ਉਥੇ ਦੂਜਾ ਬੇਟਾ ਕੈਨੇਡਾ ਵਿਚ ਕਲਸੀ ਪਰਿਵਾਰ ਦਾ ਨਾਂ ਚਮਕਾ ਰਿਹਾ ਹੈ| ਸ. ਨਿਰਮਲ ਸਿੰਘ ਕਲਸੀ ਇਕ ਅਜਿਹੀ ਸ਼ਖ਼ਸੀਅਤ ਸਨ ਕਿ ਉਹ ਹਰ ਇਕ ਨੂੰ ਜਿਥੇ ਆਪਣੇ ਵਰਗਾ ਸਮਝਦੇ ਸਨ ਉਥੇ ਖੁਲੇ ਦਿਲ ਨਾਲ ਹਰ ਆਏ ਗਏ ਦੀ ਦਿਲੋਂ ਆਉਭਗਤ ਕਰਨੀ ਉਨ੍ਹਾਂ ਦਾ ਮੀਰੀ ਗੁਣ ਸੀ| ਮੈਂ ਵੇਖਿਆ ਕਿ ਜੇਕਰ ਕੋਈ ਆਰਥਿਕ ਮਦਦ ਲਈ ਉਨ੍ਹਾਂ ਕੋਲ ਆਇਆ ਉਨ੍ਹਾਂ ਮਦਦ ਲਈ ਕਦੇ ਦੇਰ ਨਹੀਂ ਕੀਤੀ| ਆਪਣੇ ਕੋਲ ਰੋਂਦੇ ਆਏ ਨੂੰ ਹਮੇਸ਼ਾ ਹੱਸਦਿਆਂ ਭੇਜਿਆ| ਰੁਪਏ ਪੈਸੇ ਨੂੰ ਉਹ ਬਹੁਤੀ ਅਹਿਮੀਅਤ ਨਹੀਂ ਦਿੰਦੇ ਸਨ| ਦੁਕਾਨ ਤੋਂ ਉਧਰ ਲੈਣ ਵਾਲਿਆਂ ਦੇ ਬਕਾਏ ਦੀਆਂ 5-6 ਲੱਖ ਦੀਆਂ ਪਰਚੀਆਂ ਮੇਰੇ ਸਾਹਮਣੇ ਉਨਾਂ ਬੇਟੇ ਨੂੰ ਇਹ ਕਹਿਕੇ ਫੁਕਵਾ ਦਿਤੀਆਂ ਕਿ ਛੱਡ ਇਨਾਂ ਨੂੰ ਜਿਨਾਂ ਦੇਣੇ ਉਨਾਂ ਨੂੰ ਟੈਨਸ਼ਨ ਤੇ ਤੈਨੂੰ ਲੈਣ ਲਈ ਟੈਂਸ਼ਨ ਕੀਤੇ ਬਿਮਾਰੀ ਨਾ ਦੇਵੇ| ਛੱਡ ਦੇ ਫੂਕ ਦੇ ਇਨ੍ਹਾਂ ਨੂੰ| ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਸੀ| ਉਚੇ ਲੰਮੇ ਕੱਦ ਦੇ ਮਾਲਕ ਨਿਰਮਲ ਕਲਸੀ ਨੇ ਹਮੇਸ਼ਾ ਇਮਾਨਦਾਰੀ, ਵਫ਼ਾਦਾਰੀ ਨੂੰ ਆਪਣਾ ਅਸੂਲ ਬਣਾਇਆ ਤੇ ਕਹਿਣੀ ਤੇ ਕਰਨੀ ਦੇ ਪੱਕੇ ਰਹੇ| ਕੁਰਾਲੀ ਦੀ ਰਾਜਨੀਤੀ ਵਿਚ ਉਹ ਹਮੇਸ਼ਾ ਕਿੰਗ ਮੇਕਰ ਦੀ ਭੂਮਿਕਾ ‘ਚ ਰਹੇ ਸ. ਕਾਂਸੀ ਰਾਮ ਤੋਂ ਲੈ ਕੇ ਹੁਣ ਤਕ ਕਾਂਸ਼ੀ ਰਾਮ ਧੜੇ ਦੇ ਮੋਹਰੀ ਰਹੇ| ਹਰ ਇੱਕ ਦੀ ਉਮਰ ਦੇ ਬੰਦੇ ਨਾਲ ਘੁਲ-ਮਿਲ ਜਾਣਾ ਇਹ ਰੱਵਈਆ ਉਨ੍ਹਾਂ ਨੂੰ ਆਮ ਤੋਂ ਖਾਸ ਬਣਾਉਂਦਾ ਸੀ| ਵੱਡੇ ਦਿਲ ਵਾਲੇ ਇਸ ਦਰਵੇਸ਼ ਇਨਸਾਨ ਦੇ ਸੁਆਸ ਵੀ 7 ਅਕਤੂਬਰ ਨੂੰ ਮੋਹਾਲੀ ਦੇ ivy ਹਸਪਤਾਲ ਵਿਚ ਲਗਾਤਾਰ ਦੋ ਵੱਡੇ ਹਾਰਟ ਅਟੈਕ ਨਾਲ ਪੂਰੇ ਹੋਏ| ਸ. ਕਲਸੀ ਦੇ ਸਖ਼ਤ ਬਿਮਾਰੀ ਦੇ ਸਮੇਂ ਵਿਚ ਪੂਰੇ ਪਰਿਵਾਰ ਖਾਸਕਰ ਉਨ੍ਹਾਂ ਦੇ ਬੇਟੇ ਅਵਤਾਰ ਸਿੰਘ ਕਲਸੀ ਨੇ ਸਰਵਣ ਪੁੱਤ ਵਾਂਗ ਆਪਣੇ ਪਿਤਾ ਦੀ ਤਨਦੇਹੀ ਨਾਲ ਸੇਵਾ ਕੀਤੀ ਜਿਸਤੇ ਸ. ਕਲਸੀ ਦੀ ਆਤਮਾ ਵੀ ਫ਼ਖ਼ਰ ਕਰਦੀ ਹੋਵੇਗੀ| ਅੱਜ ਇਸ ਦਿਲਦਾਰ ਫੱਕਰ ਰੂਹ ਵਾਲੇ ਬਾਦਸ਼ਾਹ ਤਬੀਅਤ ਸਵ: ਨਿਰਮਲ ਸਿੰਘ ਕਲਸੀ ਨੂੰ ਅੱਜ ਉਨਾਂ ਦੀ ਆਤਮਿਕ ਸ਼ਾਂਤੀ ਨਮਿੱਤ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਲਈ 12 ਤੋਂ 1 ਵਜੇ ਵਿਸ਼ਵਕਰਮਾ ਮੰਦਿਰ ਕੁਰਾਲੀ ਚ ਉਨਾਂ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਜਾਣਗੇ|