ਕਿੰਗਸ ਐਟਰਟੇਨਰ ਅਤੇ ਭੰਗੜਾ ਫਿੱਟਨੈੱਸ ਵਲੋਂ ਸ਼ਿਵਾਲਿਕ ਐਨਕਲੇਵ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ..॥ ਜਿਸ ਵਿੱਚ ਸੈਂਕੜੇ ਮਰੀਜ਼ਾਂ ਵਲੋਂ ਤਜੁਰਬੇਕਾਰ ਡਾਕਟਰਾਂ ਨੂੰ ਆਪਣਾ ਸ਼ਰੀਰਕ ਮੁਆਇਨਾ ਕਰਵਾਇਆ ਗਿਆ..॥ ਇਸ ਮੌਕੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਤੰਦਰੁਸਤ ਰਹਿਣ ਲਈ ਡਾਈਟ ਚਾਰਟ ਵੀ ਵੰਡੇ ਗਏ..॥ ਇਸ ਮੌਕੇ ਸੀਨੀਅਰ ਡਾਕਟਰ ਜਗਦੀਸ਼ ਕੁਮਾਰ ਦੀ ਰਹਿਨੁਮਾਈ ਹੇਠ ਮਨਪ੍ਰੀਤ ਕੌਰ ਦੀ ਸੁਪਰਵਿਜਨ ਵਿੱਚ ਮਰੀਜਾਂ ਦਾ ਚੈੱਕਅੱਪ ਕੀਤਾ ਗਿਆ..॥ ਇਸ ਮੌਕੇ ਤੇ ਸਟਾਫ ਨਰਸ ਕੁਲਦੀਪ ਕੌਰ ਅਤੇ ਜਸਵੀਰ ਕੌਰ ਵਲੋਂ ਆਪਣੀ ਡਿਊਟੀ ਬਾਖੂਬੀ ਨਿਭਾਈ ਗਈ..॥ ਭੰਗੜਾ ਕੌਚ ਇਕਬਾਲ ਸਿੰਘ ਜੰਗੂ ਵਲੋਂ ਚੈੱਕਅੱਪ ਲਈ ਆਏ ਬੱਚਿਆਂ ਨੂੰ ਖੇਡਾਂ ਅਤੇ ਭੰਗੜੇ ਲਈ ਪ੍ਰੇਰਿਤ ਕੀਤਾ ਗਿਆ..॥
ਇਸ ਮੌਕੇ ਤੇ ਕਿੰਗਸ ਐਟਰਟੇਨਰ ਅਤੇ ਭੰਗੜਾ ਫਿੱਟਨੈੱਸ ਦੇ ਐਮ.ਡੀ ਅਮ੍ਰਿਤ ਜੌਲੀ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਹੱਸਣ ਖੇਡਣ ਮਨ ਕਾ ਚਾਉ ਦੀ ਕਹਾਵਤ ਤਾਂ ਹੀ ਅਸੀਂ ਆਪਣੇ ਜੀਵਨ ਵਿੱਚ ਲਿਆ ਸਕਦੇ ਹਾਂ ਜੇਕਰ ਸਾਡਾ ਸ਼ਰੀਰ ਪੂਰੀ ਤਰਾਂ ਤੰਦਰੁਸਤ ਹੈ..॥ ਕਿਉਂਕਿ ਤੰਦਰੁਸਤ ਸ਼ਰੀਰ ਹੀ ਸਾਡੀ ਅਸਲ ਸੰਪਤੀ ਹੈ..॥ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਸਾਡਾ ਲੋਕ ਨਾਚ ਭੰਗੜਾ ਸਿਰਫ ਖੁਸ਼ੀ ਦਾ ਪ੍ਰਤੀਕ ਨਹੀਂ ਸਗੋਂ ਭੰਗੜਾ ਪਾਉਂਦੇ ਰਹਿਣ ਨਾਲ ਸਾਡੇ ਪੂਰੇ ਸ਼ਰੀਰ ਦੀ ਕਸਰਤ ਹੁੰਦੀ ਰਹਿੰਦੀ ਹੈ ਅਤੇ ਅਸੀਂ ਤੰਦਰੁਸਤ ਰਹਿੰਦੇ ਹਾਂ..॥ ਅੰਤ ਵਿੱਚ ਉਹਨਾਂ ਨੇ ਇੱਕ ਵਾਰ ਫੇਰ ਡਾਕਟਰਾਂ ਦੀ ਸਮੁੱਚੀ ਟੀਮ ਦਾ, ਮਰੀਜਾਂ ਦਾ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਮੈਡੀਕਲ ਕੈਂਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ..॥ ਇਸ ਮੌਕੇ ਤੇ ਡਾਕਟਰੀ ਟੀਮ ਤੋਂ ਇਲਾਵਾ ਬਲਜਿੰਦਰ ਸਿੰਘ, ਪਰਮਿੰਦਰ ਸਿੰਘ ਸੈਣੀ (ਪਾਲਮ ਸਿਟੀ) ਅਤੇ ਹੋਰ ਪਤਵੰਤੇ ਹਾਜ਼ਰ ਸਨ..॥