ਮਾਜਰੀ18 ਦਸੰਬਰ (ਮਾਰਸ਼ਲ ਨਿਊਜ)ਵਿਧਾਨ ਸਭਾ ਹਲਕਾ ਖਰੜ ਦੇ ਤੂਫ਼ਾਨੀ ਦੌਰੇ ਦੌਰਾਨ ਚੇਅਰਮੈਨ ਸ਼੍ਰੀ ਵਿਜੈ ਸ਼ਰਮਾ ਟਿੰਕੂ ਜਿਲ੍ਹਾ ਯੋਜਨਾ ਬੋਰਡ ਮੋਹਾਲੀ ਨੇ ਪਿੰਡਾ ਦੀਆਂ ਪੰਚਾਇਤਾਂ ਨੂੰ ਪਿੰਡ ਪਿੰਡ ਜਾ ਕੇ ਚੈੱਕ ਵੰਡੇ ਅਤੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ। ਜਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਸ਼੍ਰੀ ਵਿਜੈ ਸ਼ਰਮਾ ਟਿੰਕੂ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਖੇੜਾ ਵਿਖ਼ੇ ਧਰਮਸ਼ਾਲਾ ਲਈ 50 ਹਜ਼ਾਰ ਰੁਪਏ ਦੇ ਚੈੱਕ, ਸਲਾਮਤਪੁਰ ਵਿਖੇ ਧਰਮਸ਼ਾਲਾ ਲਈ ਵਿਖੇ 50 ਹਜ਼ਾਰ ਦੇ ਚੈੱਕ , ਪੜੌਲ ਵਿਖੇ ਬੱਸ ਸਟੈਂਡ ਦੀ ਮੁਰਮੰਤ ਲਈ 50ਹਜ਼ਾਰ ਦੇ ਚੈੱਕ ਵਿਕਾਸ ਕਾਰਜਾਂ ਲਈ ਵੰਡੇ ।
ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਨੋਜਵਾਨ ਪੀੜੀ ਸਾਡਾ ਸਰਮਾਇਆ ਹੈ । ਓਹਨਾਂ ਨੇ ਅੱਜ ਹਲਕੇ ਦੇ ਪਿੰਡ ਸਿੰਘਾਂ ਦੇਵੀ , ਪੜੋਲ ਵਿਖੇ ਨੌਜਵਾਨਾਂ ਨੂੰ ਕ੍ਰਿਕਟ, ਫੁੱਟਬਾਲ ਅਤੇ ਵਾਲੀਬਾਲ ਦੀਆਂ ਖੇਡ ਕਿਟਾਂ ਵੀ ਵੰਡੀਆਂ। ਇਸ ਮੌਕੇ ਓਹਨਾ ਇਲਾਕੇ ਦੇ ਪੰਚਾ ਸਰਪੰਚਾ, ਯੂਥ ਕਲੱਬਾਂ ਦੇ ਨੁਮਾਇੰਦੇ ਅਤੇ ਮੋਹਤਵਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਭੇੜੀਆ ਅਲਾਮਤਾਂ ਤੋਂ ਬਚਾਉਣ ਲਈ ਵਿਧਾਨ ਸਭਾ ਹਲਕਾ ਖਰੜ ਦੇ ਹਰ ਪਿੰਡਾਂ ਵਿੱਚ ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਤਾਂ ਜ਼ੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ ।ਚੇਅਰਮੈਨ ਵਿਜੈ ਸ਼ਰਮਾ ਟਿੰਕੂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਗ੍ਰਾਮ ਪੰਚਾਇਤਾਂ ਨੂੰ ਪਿੰਡ ਦੇ ਵਿਕਾਸ ਕਾਰਜ ਕਰਾਉਣ ਲਈ ਲਗਾਤਾਰ ਗ੍ਰਾਂਟਾਂ ਵੰਡੀਆਂ ਜਾ ਰਹੀਆਂ ਹਨ। ਇਸ ਮੌਕੇ ਵੱਖ ਵੱਖ ਪੰਚਾਇਤਾਂ ਅਤੇ ਕਲੱਬਾਂ ਨੇ ਚੇਅਰਮੈਨ ਵਿਜੈ ਸ਼ਰਮਾ ਟਿੰਕੂ ਦਾ ਨਿੱਘਾ ਸੁਆਗਤ ਕੀਤਾ ਅਤੇ ਓਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼ ਕੁਮਾਰ ਸਿਸੋਦੀਆ ਐਮ ਸੀ, ਰਣਜੀਤ ਸਿੰਘ ਨਗਲੀਆਂ ਸੀਨਿਅਰ ਕਾਂਗਰਸੀ ਆਗੂ , ਵਿੱਕੀ ਸਿਸਵਾਂ, ਕੁਲਵਿੰਦਰ ਸਿੰਘ ਪੜੌਲ, ਜਗਤਾਰ ਸਿੰਘ ਸਰਪੰਚ ਖੇੜਾ, ਲਖਵਿੰਦਰ ਸਿੰਘ ਪੰਚ, ਭੁਪਿੰਦਰ ਕੌਰ ਪੰਚ, ਮੈਡਮ ਪੂਜਾ ਨਯਾ ਗਾਓ, ਠਾਕੁਰ ਜੀ ਸੀਨਿਅਰ ਕਾਗਰਸੀ ਆਗੂ ਨਯਾ ਗਾਓ, ਦਲਜੀਤ ਸਿੰਘ ਪ੍ਰਧਾਨ ਬਾਬਾ ਦੀਪ ਸਿੰਘ ਕਲੱਬ ਸਲਾਮਤਪੁਰ, ਪਰਮਜੀਤ ਕੌਰ ਸਰਪੰਚ ਪੜੌਲ , ਬੂਟਾ ਸਿੰਘ , ਤਲਵਿੰਦਰ ਸਿੰਘ ਪੱਲਣਪੁਰ ,ਕੁਲਦੀਪ ਸਿੰਘ ਓਇੰਦ ਪੀ ਏ ਟੂ ਚੇਅਰਮੈਨ ਆਦਿ ਹਾਜ਼ਰ ਸਨ।