ਮੁਹਾਲੀ 18 ਜੂਨ (ਮਾਰਸ਼ਲ ਨਿਊਜ਼) ਸ੍ਰੀਮਤੀ ਤੇਜਿੰਦਰ ਕੌਰ ਨੂੰ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਮੋਨਾ ਜੈਸਵਾਲ ਵੱਲੋਂ ਜਿਲਾ ਮੁਹਾਲੀ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਸ੍ਰੀਮਤੀ ਮੋਨਾ ਜੈਸਵਾਲ ਨੇ ਕਿਹਾ ਕਿ ਤੇਜਿੰਦਰ ਕੌਰ ਦੀ ਇਹ ਨਿਯੁਕਤੀ ਉਨਾਂ ਵੱਲੋਂ ਪਾਰਟੀ ਦੇ ਲਈ ਦਿੱਤੇ ਅਣਥੱਕ ਯੋਗਦਾਨ ਤੇ ਮਿਸ਼ਨਰੀ ਭਾਵਨਾ ਨਾਲ ਕੀਤੇ ਜਾ ਰਹੇ ਕਾਰਜਾਂ ਦੇ ਮੱਦੇਨਜ਼ਰ ਕੀਤੀ ਗਈ ਹੈ।
ਇਸ ਮੌਕੇ ਬੋਲਦਿਆਂ ਭਾਜਪਾ ਨੇਤਰੀ ਮੋਨਾ ਜੈਸਵਾਲ ਨੇ ਵਿਸ਼ਵਾਸ ਜਤਾਇਆ ਕਿ ਤੇਜਿੰਦਰ ਕੌਰ ਦੀ ਜਿਲਾ ਪ੍ਰਧਾਨਗੀ ਚ ਮਹਿਲਾ ਮੋਰਚਾ ਜਿੱਥੇ ਹੋਰ ਵੀ ਮਜ਼ਬੂਤ ਹੋਵੇਗਾ ਉਥੇ ਭਾਰਤੀ ਜਨਤਾ ਪਾਰਟੀ ਦੇ ਪਾਰਟੀ ਪ੍ਰੋਗਰਾਮਾਂ ਦੀ ਘਰ ਘਰ ਚ ਗੂੰਜ ਹੋਵੇਗੀ ।ਇਸ ਮੌਕੇ ਪੰਜਾਬ ਪ੍ਰਧਾਨ ਮੋਨਾ ਜੈਸਵਾਲ ਨੂੰ ਵਰਕਰਾਂ ਵਲੋਂ ਤਲਵਾਰ ਭੇਟ ਕਰਕੇ ਸਿਰੋਪਾ ਪਾਕੇ ਸਨਮਾਨ ਕੀਤਾ ਗਿਆ।
ਨਵਨਿਯੁਕਤ ਪ੍ਰਧਾਨ ਬੀਬੀ ਤਜਿੰਦਰ ਕੌਰ ਨੇ ਹਾਈਕਮਾਂਡ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸਭ ਨੂੰ ਨਾਲ ਲੈਕੇ ਚੱਲਣਗੇ ਤੇ ਮਹਿਲਾਵਾਂ ਨੂੰ ਇਕਜੁੱਟ ਕਰਕੇ ਮਹਿਲਾ ਮੋਰਚਾ ਦੀ ਉੱਨਤੀ ਲਈ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਵਾਂਗੇ।
ਇਸ ਮੌਕੇ ਸੁਸੀਲ ਰਾਣਾ ਪ੍ਰਧਾਨ ਭਾਜਪਾ ਜ਼ਿਲਾ ਮੁਹਾਲੀ ਰਾਜੀਵ ਸ਼ਰਮਾ ਮੀਤ ਪ੍ਰਧਾਨ, ਨੀਤੂ ਖੁਰਾਣਾ ਸਟੇਟ ਮੀਡੀਆ ਕਨਵੀਨਰ, ਸੰਜੀਵ ਗੋਇਲ, ਏਕਤਾ ਨਾਗਪਾਲ ਜਿਲਾ ਸਕੱਤਰ ਹਾਜਰ ਸਨ ਨੇ ਪ੍ਰਧਾਨ ਤੇਜਿੰਦਰ ਕੌਰ ਨੂੰ ਸਿਰੋਪਾ ਪਾਕੇ ਸੁਭਕਾਮਨਾਵਾਂ ਦਿੱਤੀਆਂ ।