ਜ਼ਖ਼ਮੀ ਆਹਲੂਵਾਲੀਆ ਨੇ ਦਿੱਪੜੇ ਹਥਿਆਰ ਬੰਦ ਲੁਟੇਰੇ

ਖਰੜ, 6 ਨਵੰਬਰ

ਮਾਰਸ਼ਲ ਨਿਊਜ਼

ਖਰੜ-ਮੁਹਾਲੀ ਸੜਕ ਉੱਤੇ ਖਰੜ ਪੁਲੀਸ ਸਟੇਸ਼ਨ ਦੇ ਨਜ਼ਦੀਕ ਪਿੰਡ ਤਿੰਨ ਅਣਪਛਾਤੇ ਕਾਰ ਸਵਾਰ ਵਿਅਕਤੀਆਂ ਵਲੋਂ ਏਅਰਫੋਰਸ ਵਿਚੋ ਰਿਟਾਇਰ ਹੋਏ ਵੀਰਇੰਦਰ ਪਾਲ ਸਿੰਘ ਵਾਸੀ ਮੁਹਾਲੀ ਨੂੰ ਉਸਦੀ ਕਾਰ ਖੋਹਣ ਦੀ ਕੋਸ਼ਿਸ਼ ਕਰਨ ਕਾਰਨ ਲਗਭਗ ਸਾਢੇ ਦਸ ਵਜੇ ਚਾਕੂ ਨਾਲ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਅਤੇ ਉਨ੍ਹਾਂ ਵਲੋਂ ਹਵਾਈ ਫਾਇਰ ਕੀਤੇ ਗਏ।


ਇਸ ਸੰਬੰਧੀ ਜਖਮੀ ਵਿਅਕਤੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਇੰਡੀਅਨ ਏਅਰ ਫੋਰਸ ਵਿਚੋ ਰਿਟਾਇਰ ਹੋਇਆ ਸੀ ਤੇ ਹੁਣ ਕੁਰਾਲੀ ਵਿਖੇ ਆਈਲੈਟਸ ਅਤੇ ਸਟੱਡੀ ਵੀਜ਼ਾ ਦੀ ਕੋਚਿੰਗ ਸੰਬੰਧੀ ਸਾਲ 2015 ਤੋਂ ਆਪਣਾ ਦਫਤਰ ਖੋਲ੍ਹਿਆ ਹੋਇਆ ਹੈ। ਬੀਤੀ ਰਾਤ ਪੌਣੇ ਦਸ ਵਜੇ ਉਹ ਆਪਣੀ ਗੱਡੀ ਨੰਬਰ ਫਾਰਚੂਨ ਪੀਬੀ 65 ਏ ਆਰ 9906 ਵਿੱਚ ਸਵਾਰ ਹੋ ਕੇ ਆਪਣੇ ਘਰ ਮੁਹਾਲੀ ਵੱਲ ਜਾ ਰਹੇ ਸੀ। ਖਰੜ ਬੱਸ ਸਟੈਂਡ ਤੋਂ 500 ਮੀਟਰ ਦੂਰ ਅਤੇ ਭਗਤ ਘਾਟ ਟੀ ਪੁਆਇੰਟ ਦੇ ਥੋੜਾ ਅੱਗੇ ਉਹ ਪੇਸ਼ਾਬ ਕਰਨ ਲਈ ਗੱਡੀ ਤੋਂ ਉਤਰਿਆ। ਪੇਸ਼ਾਬ ਕਰਨ ਉਪਰੰਤ ਸਾਢੇ ਦਸ ਵਜੇ ਦੇ ਕਰੀਬ ਜਿਵੇਂ ਹੀ ਉਹ ਗੱਡੀ ਵਿਚ ਬੈਠਿਆ 2 ਵਿਅਕਤੀ ਮੁਲਾ ਫੈਸ਼ਨ ਜਿਨਾਂ ਦੀ ਉਮਰ 28-30 ਸਾਲ ਸੀ ਨੇ ਉਸਨੂੰ ਹਿੰਦੀ ਵਿੱਚ ਕਿਹਾ ਕਿ ਗੱਡੀ ਵਿਚੋ ਉਤਰੋ ਅਤੇ ਗੱਡੀ ਦੀ ਚਾਬੀ ਦੇ ਦਿਓ। ਇੱਕ ਵਿਅਕਤੀ ਦੇ ਹੱਥ ਵਿੱਚ ਪੀਸਟਲ ਤੇ ਦੂਜੇ ਕੋਲ ਚਾਕੂ ਫੜਿਆ ਹੋਇਆ ਸੀ। ਪੀਸਟਲ ਵਾਲੇ ਵਿਅਕਤੀ ਨੇ ਤਾਕੀ ਖੋਲ ਕੇ ਕਿਹਾ ਕਿ ਜੇਕਰ ਚਾਬੀ ਨਹੀਂ ਦਿੰਦਾ ਤਾਂ ਉਸਨੂੰ ਮਾਰ ਦੇਣਗੇ। ਸ਼ਿਕਾਇਤਕਰਤਾ ਨੇ ਹੌਸਲਾ ਕਰਕੇ ਗੱਡੀ ਵਿਚੋਂ ਥੱਲੇ ਉਤਰ ਕੇ ਪੀਸਟਲ ਵਾਲੇ ਵਿਅਕਤੀ ਦਾ ਪੀਸਟਲ ਫੜ ਲਿਆ। ਉਸਨੇ ਉਸੀ ਸਮੇਂ ਹਵਾਈ ਫਾਇਰ ਕੀਤੇ। ਫਿਰ ਉਨ੍ਹਾਂ ਨੇ ਉਸ ਨਾਲ ਧੱਕਾ ਮੁੱਕੀ ਕੀਤੀ ਅਤੇ ਪੀਸਟਲ ਵਾਲਾ ਡਰਾਈਵਰ ਸੀਟ ਉਪਰ ਬੈਠ ਗਿਆ ਅਤੇ ਗੱਡੀ ਚਲਾਉਣ ਲੱਗ ਗਿਆ । ਇਸੇ ਦੌਰਾਨ ਸ਼ਿਕਾਇਤਕਰਤਾ ਨੇ ਦੁਆਰਾ ਡਰਾਈਵਰ ਵਾਲੀ ਤਾਕੀ ਖੋਲ੍ਹ ਦਿੱਤੀ ਅਤੇ ਉਸਦੀ ਪੀਸਟਲ ਪਕੜ ਲਈ । ਇਸ ਤੇ ਉਸਨੇ ਦੋ ਫਾਇਰ ਕੀਤੇ ਜੋ ਗੱਡੀ ਵਿੱਚ ਲੱਗੇ। ਇਸੇ ਦੌਰਾਨ ਚਾਕੂ ਵਾਲੇ ਵਿਅਕਤੀ ਨੇ ਉਸਦੀ ਸੱਜੀ ਲੱਤ ਦੇ ਪੱਟ ਵਿਚ ਕਾਫੀ ਜ਼ੋਰ ਨਾਲ ਚਾਕੂ ਮਾਰਿਆ ਫਿਰ ਉਹ ਤਿਨੋ ਵਿਅਕਤੀ ਉਸਨੂੰ ਧੱਕਾ ਦੇ ਕੇ ਆਪਣੀ ਚਿੱਟੇ ਰੰਗ ਦੀ ਕਾਰ ਵਿੱਚ ਖਰੜ ਬੱਸ ਸਟੈਂਡ  ਵੱਲ ਭੱਜ ਗਏ। ਉਹ ਜ਼ਖਮੀ ਹਾਲਤ ਵਿੱਚ ਆਪਣੀ ਗੱਡੀ ਚਲਾ ਕੇ ਮੈਕਸ ਹਸਪਤਾਲ ਮੁਹਾਲੀ ਪਹੁੰਚਿਆ ਜਿੱਥੇ ਉਹ ਜ਼ੇਰੇ ਇਲਾਜ ਹੈ। ਹਸਪਤਾਲ ਜਾਂਦੇ ਹੋਏ ਉਸਨੇ  ਆਪਣੇ ਦੋਸਤਾਂ ਨੂੰ ਮੋਬਾਇਲ ਤੇ ਇਸ ਦੀ ਇਤਲਾਹ ਦਿੱਤੀ।
ਖਰੜ ਸਿਟੀ ਥਾਣੇ ਦੇ ਐਸ ਐਚ ਓ ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜ਼ਖਮੀ ਵਿਅਕਤੀ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਧਾਰਾ 394 ਅਤੇ 34 ਆਈ ਪੀ ਸੀ ਅਤੇ ਆਰਮਸ ਐਕਟ ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਦੋ ਕਾਰਤੂਸਾਂ ਦੇ ਖੋਲ੍ਹ ਅਤੇ ਇੱਕ ਜਿੰਦਾ ਕਾਰਤੂਸ ਆਪਣੇ ਕਬਜ਼ੇ ਵਿੱਚ ਲਿਆ ਹੈ । ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸੜਕ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਮੀਦ ਜ਼ਾਹਿਰ ਕੀਤੀ ਹੈ ਕਿ ਉਹ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣਗੇ।

LEAVE A REPLY

Please enter your comment!
Please enter your name here