ਕੁਰਾਲੀ,ਮਾਜਰੀ 29 ਮਈ (ਮਾਰਸ਼ਲ ਨਿਊਜ)- ਦਸਮੇਸ਼ ਸਪੋਰਟਸ ਕਲੱਬ ਤਿਊੜ ਵੱਲੋਂ ਕੋਵਿਡ-19 ਦੌਰਾਨ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ ਤੇ ਸਮਾਜ ਸੇਵੀਆਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਸਬੰਧੀ ਕਲੱਬ ਵੱਲੋਂ ਰੱਖੇ ਸਮਾਗਮ ਦੌਰਾਨ ਥਾਣਾ ਖਰੜ ਦੇ ਏ ਐਸ ਆਈ ਗੁਰਨਾਮ ਸਿੰਘ, ਏ ਐਸ ਆਈ ਕੇਵਲ ਕ੍ਰਿਸ਼ਨ, ਹੌਲਦਾਰ ਸੰਦੀਪ ਸਿੰਘ, ਡਾ. ਅੰਮ੍ਰਿਤ ਕੁਮਾਰ, ਹੈਪੀ ਮੈਡੀਕਲ, ਰਾਣਾ ਮੈਡੀਕਲ, ਕਰਨ ਮੈਡੀਕਲ, ਨਰਿੰਦਰ ਪਾਲ ਪੰਜਾਬ ਸਿੰਧ ਬੈਂਕ, ਸਮਾਜਸੇਵੀ ਰਵਿੰਦਰ ਸਿੰਘ ਵਜੀਦਪੁਰ, ਹਰਤੇਜ ਸਿੰਘ ਤੇਜੀ ਸਮੇਤ ਇਸ ਮਹਾਂਮਾਰੀ ਦੌਰਾਨ ਸੇਵਾ ਨਿਭਾਉਣ ਹੋਰਨਾਂ ਦਾ ਵੀ ਸਰਟੀਫ਼ਿਕੇਟ ਦੇ ਕੇ ਸਨਮਾਨ ਕੀਤਾ ਗਿਆ। ਕਲੱਬ ਸੈਕਟਰੀ ਸੁਰਿੰਦਰ ਸਿੰਘ, ਸਾਬਕਾ ਸਰਪੰਚ ਸਵਰਨ ਸਿੰਘ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ‘ਚ ਫ਼ੈਲੀ ਕਰੋਨਾ ਬਿਮਾਰੀ ਦੌਰਾਨ ਲੋਕ ਭਲਾਈ ਲਈ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ ਤੇ ਸੇਵਾਦਾਰਾਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਦਾ ਸਨਮਾਨ ਜ਼ਰੂਰੀ ਹੈ। ਇਸ ਮੌਕੇ ਪ੍ਰਧਾਨ ਅਜੈਬ ਸਿੰਘ, ਰਾਮ ਕੁਮਾਰ, ਜਸਪ੍ਰੀਤ ਸਿੰਘ, ਫਤੇ ਸਿੰਘ ਆਦਿ ਮੋਹਤਬਰ ਵੀ ਹਾਜ਼ਰ ਸਨ।