ਮਾਜਰੀ 8-ਨਵੰਬਰ ( ਮਾਰਸ਼ਲ ਨਿਊਜ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਐਸ.ਏ.ਐਸ ਨਗਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾਂ ਰਾਜੇਸ਼ ਕੁਮਾਰ ਰਾਹੇਜਾ ਦੀ ਅਗਵਾਈ ਹੇਠ ਬਲਾਕ ਮਾਜਰੀ ਦੇ ਰਿਟੇਲ ਡੀਲਰਾਂ ਅਤੇ ਪ੍ਰਾਇਮਰੀ ਐਗਰੀਕਲਚਰ ਕੋਆਪ੍ਰੇਟਿਵ ਸੋਸਾਇਟੀਆਂ ਦੀ ਚੈਕਿੰਗ ਕੀਤੀ ਗਈ।ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਰਿਟੇਲ ਡੀਲਰਾਂ ਅਤੇ ਕੋਆਪ੍ਰੇਟਿਵ ਸੋਸਾਇਟੀਆਂ ਵਿੱਚ ਖਾਦ,ਬੀਜ ਅਤੇ ਦਵਾਈਆ ਦੀ ਚੈਕਿੰਗ ਦੌਰਾਨ ਚੈਕ ਕੀਤਾ ਗਿਆ ਕਿ ਕਿਸਾਨਾਂ ਨੂੰ ਡੀ ਏ ਪੀ ਖਾਦ ਨਾਲ ਬੇਲੋੜੇ ਉਤਪਾਦਕਾਂ ਦੀ ਟੈਗਿੰਗ ਨਾ ਕੀਤੀ ਜਾਂਦੀ ਹੋਵੇ। ਉਹਨਾਂ ਦੱਸਿਆ ਕਿ ਰਿਟੇਲ ਡੀਲਰਾਂ ਅਤੇ ਕੋਆਪ੍ਰੇਟਿਵ ਸੋਸਾਇਟੀਆ ਦੀ ਚੈਕਿੰਗ ਕਰਨ ਲਈ ਦੋ ਟੀਮਾਂ ਡਾਂ ਗੁਰਪ੍ਰੀਤ ਸਿੰਘ ਏ ਡੀ ੳ ਅਤੇ ਡਾਂ ਕੇਤਨ ਚਾਵਲਾ ਦੀ ਅਗਵਾਈ ਹੇਠ ਬਣਾਕੇ ਭੇਜੀਆ ਗਈਆ ਸਨ ਜਿਨ੍ਹਾਂ ਵੱਲੋ ਸੋਸਾਇਟੀਆ ਦੀ ਚੈਕਿੰਗ ਕੀਤੀ ਗਈ ਅਤੇ ਹਦਾਇਤ ਕੀਤੀ ਗਈ ਕਿ ਕਿਸੇ ਵੀ ਕਿਸਾਨ ਨੂੰ ਡੀ ਏ ਪੀ ਖਾਦ ਨਾਲ ਬੇਲੋੜੀ ਖੇਤੀ ਸਮੱਗਰੀ ਜਾਂ ਵੱਧ ਰੇਟ ਨਾ ਵਸੂਲਿਆ ਜਾਵੇ।ਇਸ ਮੌਕੇ ਉਹਨਾਂ ਸੋਸਾਇਟੀਆ ਦੇ ਕਰਮਚਾਰੀਆ ਨੂੰ ਹਦਾਇਤ ਕੀਤੀ ਕਿ ਬਿਨਾਂ ਬਿੱਲ ਤੋਂ ਕੋਈ ਵੀ ਖੇਤੀ ਸਮੱਗਰੀ ਨਾ ਖਰੀਦੀ/ਵੇਚੀ ਜਾਵੇ ਅਤੇ ਸੋਸਾਇਟੀ ਦੇ ਹਰ ਮੈਂਬਰ ਨੂੰ ਖਾਦ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ।ਡਾਂ ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਡੀ ਏ ਪੀ ਦੀ ਘਾਟ ਕਾਰਨ ਦੂਸਰੀਆ ਖਾਦਾਂ ਐਨ ਪੀ ਕੇ ਅਤੇ ਸੁਪਰ ਖਾਦ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾਵੇ।ਇਸ ਮੌਕੇ ਮਨਪਾਲ ਸਿੰਘ ਏ ਈ ੳ , ਸੁਖਦੇਵ ਸਿੰਘ,ਕੁਲਦੀਪ ਸਿੰਘ ਏ ਐਸ ਆਈ, ਗੁਰਚਰਨ ਸਿੰਘ ਟੈਕਨੀਸ਼ੀਅਨ ਅਤੇ ਜਸਵੰਤ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here