ਜ਼ਿਲੇ ਵਿੱਚ ਰੇਤੇ, ਬਜਰੀ, ਸਟੋਨ ਕਰੱਸ਼ਰਾਂ ਅਤੇ ਗ਼ੈਰ ਕਾਨੂੰਨੀ ਮਾਈਨਿੰਗ ਦੀ ਚੈਕਿੰਗ ਕਰਨ ਲਈ ਸਥਾਪਿਤ ਕੀਤੇ ਨਾਕਿਆਂ ‘ਤੇ ਅਕਤੂਬਰ ਮਹੀਨੇ ਦੌਰਾਨ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ, ਜਿਹੜੇ ਕਿ ਚੈਕਿੰਗ ਦੀ ਰੋਜ਼ਾਨਾ ਪੜਤਾਲ ਕਰ ਕੇ ਆਪਣੀ ਰਿਪੋਰਟ ਭੇਜਣਗੇ ਤਾਂ ਜੋ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਐਸ. ਏ. ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਚੈਕਿੰਗ ਦੀ ਰਿਪੋਰਟ ਵਿਸਥਾਰ ਪੂਰਵਕ ਵੱਖਰੇ ਤੌਰ ‘ਤੇ ਸਮੇਤ ਫੋਟੋਗ੍ਰਾਫ ਦੀ ਹਾਰਡਕਾਪੀ ਦੇ ਰੂਪ ਵਿੱਚ ਦਫ਼ਤਰ ਦੀ ਈ-ਮੇਲ ਆਈ.ਡੀ. mohalidra2150gmail.com ‘ਤੇ ਭੇਜਣ ਨੂੰ ਵੀ ਯਕੀਨੀ ਬਣਾਉਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੈਕਿੰਗ ਸਬੰਧੀ ਉਪ ਮੰਡਲ ਮੈਜਿਸਟਰੇਟ ਆਪੋ-ਆਪਣੀ ਸਬ ਡਵੀਜ਼ਨ ਦੇ ਓਵਰਆਲ ਇੰਚਾਰਜ ਹੋਣਗੇ ਅਤੇ ਏ.ਈ.ਟੀ.ਸੀ. ਅਤੇ ਕਾਰਜਕਾਰੀ ਇੰਜੀਨੀਅਰ ਉਨ੍ਹਾਂ ਦੇ ਵਿਭਾਗ ਦੇ ਲਗਾਏ ਗਏ ਸਟਾਫ਼ ਨੂੰ ਮੌਨੀਟਰ ਕਰਨ ਲਈ ਜ਼ਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਸਬੰਧਿਤ ਡੀ.ਐਸ.ਪੀ. ਚੈਕਿੰਗ ਲਈ ਬਣਾਈਆਂ ਗਈਆਂ ਟੀਮਾਂ ਦੀ ਨਿਗਰਾਨੀ ਦੇ ਨਾਲ-ਨਾਲ ਐਸ. ਡੀ. ਐਮ ਨਾਲ ਲਗਾਤਾਰ ਤਾਲਮੇਲ ਰੱਖਣਗੇ।ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਖਰੜ ਵਿੱਚ ਟੀ-ਪੁਆਇੰਟ ਮਾਜਰੀ ਵਿਖੇ ਸ੍ਰੀ ਹੀਰਾ ਸਿੰਘ ਜੂਨੀਅਰ ਵਾਟਰ ਇਨਫਰਮੇਸ਼ਨ ਅਤੇ ਪਬਲੀਸਿਟੀ ਇੰਜੀਨੀਅਰ, ਸ੍ਰੀ ਅਮਨਦੀਪ ਸਿੰਘ ਭੱਟੀ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਯਾਦਵਿੰਦਰ ਸਿੰਘ ਜੂਨੀਅਰ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਏ. ਐਸ. ਆਈ. ਜਗਜੀਤ ਸਿੰਘ, ਹੌਲਦਾਰ ਅਮਰੀਕ ਸਿੰਘ ਅਤੇ ਅਮਰ ਸਿੰਘ ਅਤੇ ਇਸੇ ਥਾਂ ‘ਤੇ ਕ੍ਰਮਵਾਰ ਸ੍ਰੀ ਸੰਦੀਪ ਕੁਮਾਰ ਏ.ਡੀ.ਈ., ਦਫਤਰ ਡਾਇਰੈਕਟਰ ਜਲ ਸਾਧਨ ਅਤੇ ਵਾਤਾਵਰਨ ਡਾਇਰੈਕਟੋਰੇਟ, ਸ੍ਰੀ ਅਮਨਦੀਪ ਸਿੰਘ ਭੱਟੀ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਯਾਦਵਿੰਦਰ ਸਿੰਘ, ਜੂਨੀਅਰ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਏ.ਐਸ.ਆਈ. ਇਕਬਾਲ ਮੁਹੰਮਦ, ਹੌਲਦਾਰ ਜਸਵਿੰਦਰ ਸਿੰਘ ਤੇ ਕੁਲਦੀਪ ਸਿੰਘ ਅਤੇ ਸਿਪਾਹੀ ਸਤਨਾਮ ਸਿੰਘ ਡਿਊਟੀ ਨਿਭਾਉਣਗੇ।
ਇਸੇ ਤਰ੍ਹਾਂ ਟੀ-ਪੁਆਇੰਟ ਸਿਸਵਾਂ ਮਾਜਰਾ ਵਿਖੇ ਸ੍ਰੀ ਮਨਜੀਤ ਸਿੰਘ ਐਸ.ਡੀ.ਓ. ਪਬਲਿਕ ਹੈਲਥ ਡਵੀਜ਼ਨ, ਸ੍ਰੀ ਅਵਤਾਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਸੰਦੀਪ ਕੁਮਾਰ, ਸਹਾਇਕ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਏ. ਐਸ. ਆਈ. ਬਲਵਿੰਦਰ ਸਿੰਘ, ਹੌਲਦਾਰ ਮੋਹਨ ਸਿੰਘ, ਪੀ.ਐਚ.ਜੀ. ਮਿੱਠੂ ਸਿੰਘ, ਇਸੇ ਥਾਂ ‘ਤੇ ਕ੍ਰਮਵਾਰ ਸ੍ਰੀ ਦਵਿੰਦਰ ਮੱਲ, ਐੱਸ.ਡੀ.ਓ., ਪ੍ਰਾਂਤਕ ਮੰਡਲ, ਉਪ ਮੰਡਲ ਖਰੜ, ਸ੍ਰੀ ਅਵਤਾਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਗੁਰਜੀਤ ਸਿੰਘ.ਜੇ.ਈ. ਮਾਈਨਿੰਗ ਸਬ ਡਵੀਜ਼ਨ ਮੁਹਾਲੀ, ਪੀ.ਐਚ.ਜੀ./ਐਸ.ਆਈ. ਹਰਮੇਸ਼ ਕੁਮਾਰ, ਪੀ.ਐਚ.ਜੀ. ਪਤੰਬਰ ਲਾਲ, ਪੀ.ਐਚ.ਜੀ.ਘੁਮੰਡਾ ਸਿੰਘ ਡਿਊਟੀ ਨਿਭਾਉਣਗੇ ਅਤੇ ਸੂੰਕ ਵਿਖੇ ਜਸਵਿੰਦਰ ਸਿੰਘ, ਜੂਨੀਅਰ ਇੰਜੀਨੀਅਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੁਹਾਲੀ, ਸ੍ਰੀ ਸਰੂਪ ਸਿੰਘ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਗੁਰਜੀਤ ਸਿੰਘ ਜੇ.ਈ. ਮਾਈਨਿੰਗ ਸਬ ਡਵੀਜ਼ਨ ਮੁਹਾਲੀ, ਸ੍ਰੀ ਬਲਵਿੰਦਰ ਸਿੰਘ ਰੇਂਜ ਅਫ਼ਸਰ, ਐਸ.ਐਚ.ਓ. ਮੁੱਲਾਂਪੁਰ ਗ਼ਰੀਬਦਾਸ ਸਮੇਤ ਪੁਲਿਸ ਪਾਰਟੀ ਡਿਊਟੀ ਨਿਭਾਉਣਗੇ।
ਮੁਬਾਰਕਪੁਰ ਵਿਖੇ ਸ੍ਰੀ ਸੰਦੀਪ ਜੂਨੀਅਰ ਇੰਜੀਨੀਅਰ ਉਪ ਮੰਡਲ ਨੰ. 9, ਸ੍ਰੀ ਇੰਦਰਪਾਲ ਸਿੰਘ ਆਬਕਾਰੀ ਅਤੇ ਕਰ ਨਿਰੀਖਕ, ਸ੍ਰੀ ਲਖਬੀਰ ਸਿੰਘ ਉਪ ਮੰਡਲ ਅਫਸਰ, ਮਾਈਨਿੰਗ ਵਿਭਾਗ ਡੇਰਾਬੱਸੀ, ਹੌਲਦਾਰ ਹਰਨੇਕ ਸਿੰਘ, ਹੌਲਦਾਰ ਹਰਪ੍ਰੀਤ ਸਿੰਘ, ਸਿਪਾਹੀ ਦਲੇਰ ਸਿੰਘ, ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਹੌਲਦਾਰ ਸ਼ਿਵਚਰਨ, ਹੌਲਦਾਰ ਰਜਿੰਦਰ ਕੁਮਾਰ, ਸਿਪਾਹੀ ਮਲਕੀਤ ਸਿੰਘ ਅਤੇ ਪੀ. ਐਚ. ਜੀ. ਰਮੇਸ਼ ਕੁਮਾਰ ਕ੍ਰਮਵਾਰ ਡਿਊਟੀ ਨਿਭਾਉਣਗੇ।
ਆਈ.ਟੀ.ਆਈ. ਚੌਕ ਲਾਲੜੂ ਵਿਖੇ ਸ੍ਰੀ ਪ੍ਰਵੀਨ ਕੁਮਾਰ, ਐਸ.ਡੀ.ਓ. ਵਾਟਰ ਕੁਆਲਿਟੀ ਯੂਨਿਟ ਫੇਜ਼-2 ਮੁਹਾਲੀ, ਸ੍ਰੀ ਹਰਜਿੰਦਰ ਸਿੰਘ ਆਬਕਾਰੀ ਦੇ ਕਰ ਨਿਰੀਖਕ, ਸ੍ਰੀ ਲਖਬੀਰ ਸਿੰਘ,ਉਪ ਮੰਡਲ ਅਫਸਰ, ਮਾਈਨਿੰਗ ਵਿਭਾਗ ਡੇਰਾਬੱਸੀ, ਹੌਲਦਾਰ ਜਤਿੰਦਰਪਾਲ ਸਿੰਘ, ਸਿਪਾਹੀ ਮਨਦੀਪ ਸਿੰਘ ਅਤੇ ਸਿਪਾਹੀ ਹਰਮੇਸ਼ ਸਿੰਘ ਤੋਂ ਇਲਾਵਾ ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਪੀ.ਐਚ.ਜੀ. ਜਸਵੰਤ ਸਿੰਘ ਅਤੇ ਰਿਸ਼ੀ ਪਾਲ, ਹੌਲਦਾਰ ਕੁਲਵਿੰਦਰ ਸਿੰਘ ਅਤੇ ਗੁਰਨਾਮ ਸਿੰਘ, ਪੀ.ਐਚ.ਜੀ ਸੁਰਿੰਦਰ ਸਿੰਘ ਕ੍ਰਮਵਾਰ ਆਪੋ-ਆਪਣੀਆਂ ਡਿਊਟੀਆਂ ਨਿਭਾਉਣਗੇ।
ਹੰਡੇਸਰਾ ਵਿਖੇ ਸ੍ਰੀ ਲਖਬੀਰ ਸਿੰਘ ਉਪ ਮੰਡਲ ਅਫਸਰ, ਮਾਈਨਿੰਗ ਵਿਭਾਗ ਡੇਰਾਬੱਸੀ, ਪਵਿੱਤਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਵਿਕਰਮਜੀਤ ਸਿੰਘ ਜੇ. ਈ. ਮਾਈਨਿੰਗ ਸਬ ਡਵੀਜ਼ਨ ਡੇਰਾਬੱਸੀ, ਹੌਲਦਾਰ ਜਗਤਾਰ ਸਿੰਘ, ਸਿਪਾਹੀ ਹਰਸ਼ ਸ਼ਰਮਾ, ਪੀ. ਐਚ. ਜੀ. ਮਾਨਚੰਦ, ਹੌਲਦਾਰ ਗੁਰਮੇਲ ਸਿੰਘ, ਪੀ. ਐਚ. ਜੀ. ਸੂਰਜਪਾਲ ਅਤੇ ਪੀ. ਐਚ. ਜੀ. ਸੁਰੇਸ਼ ਪਾਲ,ਏ.ਐਸ.ਆਈ ਸ਼ਾਮ ਚੰਦ, ਸਿਪਾਹੀ ਮਨਪ੍ਰੀਤ ਸਿੰਘ ਅਤੇ ਪੀ. ਐਚ. ਜੀ. ਗੁਰਜੰਟ ਸਿੰਘ ਕ੍ਰਮਵਾਰ ਡਿਊਟੀ ਨਿਭਾਉਣਗੇ। ਕਰਾਸਿੰਗ ਬਨੂੰੜ-ਤੇਪਲਾ ਸੜਕ ਜ਼ੀਰਕਪੁਰ ਪਟਿਆਲਾ ਰੋਡ ‘ਤੇ ਸ੍ਰੀ ਹਰਮੇਲ ਸਿੰਘ ਉਪਮੰਡਲ ਅਫਸਰ, ਸ੍ਰੀ ਅਰੁਣ ਕੁਮਾਰ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਨਰਿੰਦਰ ਕੁਮਾਰ, ਜੇ. ਈ.-ਕਮ- ਇੰਸਪੈਕਟਰ ਮਾਈਨਿੰਗ, ਡੇਰਾਬੱਸੀ, ਸਹਾਇਕ ਥਾਣੇਦਾਰ ਰਾਮਕ੍ਰਿਸ਼ਨ, ਹੌਲਦਾਰ ਅਮਰੀਕ ਸਿੰਘ, ਸਿਪਾਹੀ ਹਰਵਿੰਦਰ ਸਿੰਘ, ਪੀ.ਐਚ.ਜੀ ਅਵਤਾਰ ਸਿੰਘ, ਸਹਾਇਕ ਥਾਣੇਕਾਰ ਬਲਕਾਰ ਸਿੰਘ, ਹੌਲਦਾਰ ਮੇਜਰ ਸਿੰਘ, ਹੌਲਦਾਰ ਜੁਗਰਾਜ ਸਿੰਘ, ਪੀ. ਐਚ. ਜੀ. ਜਰਨੈਲ ਸਿੰਘ ਕ੍ਰਮਵਾਰ ਆਪੋ-ਆਪਣੀਆਂ ਡਿਊਟੀਆਂ ਨਿਭਾਉਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਦੋਂ ਇਹ ਟੀਮਾਂ ਚੈਕਿੰਗ ਕਰਨਗੀਆਂ ਤਾਂ ਉਸ ਸਬੰਧੀ ਸਬੰਧਿਤ ਐਸ.ਡੀ.ਐਮ. ਅਤੇ ਥਾਣਾ ਅਫਸਰਾਂ ਨੂੰ ਵੀ ਸੂਚਿਤ ਕਰਨਗੀਆਂ ਤਾਂ ਜੋ ਉਨ੍ਹਾਂ ਪਾਸ ਲੋੜੀਂਦੀ ਪੁਲਿਸ ਸਹਾਇਤਾ ਮੌਜੂਦ ਰਹੇ। ਇਸ ਤੋਂ ਇਲਾਵਾ ਮਾਈਨਿੰਗ ਵਿਭਾਗ ਦੇ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਚੈਕਿੰਗ ਉਪਰੰਤ ਨਾਜਾਇਜ਼ ਚੱਲਦੀਆਂ ਮਸ਼ੀਨਾਂ/ਟਿੱਪਰ ਆਦਿ ਕਬਜ਼ੇ ਵਿੱਚ ਲਏ ਜਾਣ ਤੇ ਐਫ.ਆਈ.ਆਰ ਦਰਜ ਕਰਵਾਈ ਜਾਵੇ।ਮਾਈਨਿੰਗ ਵਿਭਾਗ ਸਬੰਧਿਤ ਨਾਕਿਆਂ ‘ਤੇ ਵੀਡੀਓਗਾਫੀ ਅਤੇ ਫੋਟੋਗ੍ਰਾਫੀ ਆਪਣੇ ਪੱਧਰ ‘ਤੇ ਕਰਾਉਣ ਲਈ ਜ਼ਿੰਮੇਵਾਰ ਹੋਵੇਗਾ।

LEAVE A REPLY

Please enter your comment!
Please enter your name here