ਕੁਰਾਲੀ10 ਅਕਤੂਬਰ (ਮਾਰਸ਼ਲ ਨਿਊਜ਼)ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਡਾ ਗੁਰਮੀਤ ਸਿੰਘ ਚਨਾਲੋ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮਪਤਨੀ ਦਲਜੀਤ ਕੌਰ ਦਾ ਹਾਰਟ ਅਟੈਕ ਹੋ ਜਾਣ ਨਾਲ ਦਿਹਾਂਤ ਹੋ ਗਿਆ। ਉਹ 45ਵਰਿਆਂ ਦੇ ਸਨ। ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ,ਈਮਾਨ ਸਿੰਘ ਮਾਨ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਬਲਜਿੰਦਰ ਸਿੰਘ ਸਾਬਕਾ ਸਰਪੰਚ ਚਨਾਲੋਂ, ਕੁਲਦੀਪ ਸਿੰਘ ਭਾਗੋਵਾਲ, ਹਰਮੇਸ਼ ਸਿੰਘ ਬੜੌਦੀ, ਐਮ ਸੀ ਬਹਾਦਰ ਸਿੰਘ ਓਕੇ,ਸੁਖਜਿੰਦਰ ਸੋਢੀ, ਸੀ.ਪੱਤਰਕਾਰ ਬਿੱਲਾ ਅਕਾਲਗੜੀਆ ਗੁਰਮੇਲ ਸਿੰਘ ਪਾਬਲਾ ਜਸਮੇਰ ਸਿੰਘ ਕੁਰਾਲੀ ਨੇ ਡਾ ਗੁਰਮੀਤ ਨਾਲ ਦੁੱਖ ਸਾਂਝਾ ਕੀਤਾ। ਡਾ ਗੁਰਮੀਤ ਚਨਾਲੋਂ ਨੇ ਦੱਸਿਆ ਕਿ ਅਤਿੰਮ ਸੰਸਕਾਰ ਕੱਲ ਐਤਵਾਰ ਦੁਪਹਿਰ 12ਵਜੇ ਚਨਾਲੋਂ ਦੇ ਸਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।