ਕੁਰਾਲੀ 4ਅਗਸਤ( ਮਾਰਸ਼ਲ ਨਿਊਜ਼) ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਂ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਐਸ ਏ ਐਸ ਨਗਰ ਦੀ ਅਗਵਾਈ ਹੇਠ ਬਲਾਕ ਮਾਜਰੀ ਦੀ ਟੀਮ ਵੱਲੋਂ ਖਾਦ,ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀ ਚੈੱਕਿਗ ਕੀਤੀ ਗਈ। ਚੈੱਕਿਗ ਦੌਰਾਨ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਨੇ ਖਾਦ ਵੇਚਣ ਵਾਲੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਯੂਰੀਆ ਖਾਦ ਦੇ ਨਾਲ ਕਿਸੇ ਵੀ ਕਿਸਮ ਦੀ ਕੋਈ ਖੇਤੀ ਸਮੱਗਰੀ ਕਿਸਾਨਾਂ ਨੂੰ ਟੈਗਿੰਗ ਕਰਕੇ ਨਾ ਦਿੱਤੀ ਜਾਵੇ,ਕਿਉਂ ਕਿ ਕੁੱਝ ਕਿਸਾਨਾਂ ਵੱਲੋਂ ਦੱਸਿਆ ਗਿਆ ਹੈ ਕਿ ਕੁੱਝ ਦੁਕਾਨਦਾਰ ਯੂਰੀਆ ਖਾਦ ਦੇ ਨਾਲ ਹੋਰ ਖੇਤੀ ਸਮੱਗਰੀ ਨਾਲ ਲਾਕੇ ਦਿੰਦੇ ਹਨ ਜੋ ਕਿ ਗਲਤ ਹੈ। ਇਸ ਮੌਕੇ ਡਾਂ ਰਮਨ ਕਰੋੜੀਆ ਨੇ ਗੋਦਾਮਾਂ ਦੀ ਚੈੱਕਿਗ ਕੀਤੀ ਅਤੇ ਡੀਲਰਾਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਣਅਧਿਕਾਰਤ ਖੇਤੀ ਸਮੱਗਰੀ ਬਿਨਾਂ ਦਸਤਾਵੇਜ਼ ਤੋਂ ਨਾ ਰੱਖੀ ਜਾਵੇ। ਡਾਂ ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਅਗਰ ਕੋਈ ਦੁਕਾਨਦਾਰ ਖਾਦ ਨਾਲ ਕੋਈ ਬੇਲੋੜੀ ਖੇਤੀ ਸਮੱਗਰੀ ਦਿੱਦਾ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਅਧਿਕਾਰੀ/ਕਰਮਚਾਰੀ ਨੂੰ ਜਰੂਰ ਦੱਸਿਆ ਜਾਵੇ ਤਾਂ ਜੋ ਉਸ ਦੁਕਾਨਦਾਰ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ।

LEAVE A REPLY

Please enter your comment!
Please enter your name here