ਐਸ ਏ ਐਸ ਨਗਰ 3 ਅਕਤੂਬਰ (ਰਣਜੀਤ ਸਿੰਘ) ਰਾਸ਼ਟਰੀ ਸਵੈ ਸੇਵਕ ਸੰਘ ਦੇ ਰਾਸ਼ਟਰੀ ਕਾਰਜਕਰਨੀ ਦੇ ਮੈਂਬਰ ਅਤੇ ਭਾਰਤ ਤਿੱਬਤ ਸਹਿਯੋਗ ਮੰਚ ਦੇ ਸੰਸਥਾਪਕ ਡਾ ਇੰਦਰੇਸ਼ ਕੁਮਾਰ ਅੱਜ ਵਿਕਾਸ ਰੈਜੀਮੈਂਟ ਦੇ ਕੰਪਨੀ ਲੀਡਰ ਤੇਨਜਿਨ ਲੇਹ ਸਥਿਤ ਨਿਵਾਸ ਸਥਾਨ ਤੇ ਪਹੁੰਚੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਲੇਹ ਲੱਦਾਖ ਸਥਿਤ ਭਾਰਤ ਚੀਨ ਸੀਮਾ (ਐੱਲ ਏ ਸੀ )ਤੇ 29-30 ਅਗਸਤ ਦੀ ਰਾਤ ਚੀਨੀ ਸੈਨਿਕਾਂ ਦੇ ਖ਼ਿਲਾਫ਼ ਅਪਰੇਸ਼ਨ ਭਾਰਤੀ ਸੈਨਾ ਦੇ ਵਿਸ਼ੇਸ਼ ਦਸਤੇ (ਵਿਕਾਸ ਰੈਜੀਮੈਂਟ )ਦੇ ਕੰਪਨੀ ਲੀਡਰ ਨੇਈਮਾ ਤੇਨਜਿਨ (51)ਸ਼ਹੀਦ ਹੋ ਗਏ ਸੀ ਇਸ ਮੌਕੇ ਉਨ੍ਹਾਂ ਨੇ ਸਿੰਧ ਦਰਸ਼ਨ ਯਾਤਰਾ ਸਮਿਤੀ ਹਿਮਾਲਿਆ ਪਰਿਵਾਰ ਭਾਰਤ ਤਿੱਬਤ ਸਹਿਯੋਗ ਮੰਚ ਦਿੱਲੀ ਸਟੱਡੀ ਗਰੁੱਪ ਰਾਸ਼ਟਰੀ ਸਵੈ ਸੇਵਕ ਸੰਘ ਆਦਿ ਸੰਸਥਾਵਾਂ ਦੇ ਨਾਲ ਮਿਲ ਕੇ ਸ਼ਹੀਦ ਤੇਨਜਿਨ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਅਤੇ ਸ਼ਾਲ ਭੇਟ ਕੀਤਾ ਡਾਕਟਰ ਇੰਦਰੇਸ਼ ਕੁਮਾਰ ਜੀ ਨੇ ਕਿਹਾ ਹੈ ਕਿ ਸ਼ਹੀਦ ਤੇਨਜਿਨ ਤੇ ਪਰਿਵਾਰ ਦੀ ਜ਼ਿੰਮੇਵਾਰੀ ਹੁਣ ਪੂਰੇ ਰਾਸ਼ਟਰ ਦੀ ਹੈ ਇਹ ਸੰਕਲਪ ਲੈਂਦੇ ਹੋਏ ਉਨ੍ਹਾਂ ਘੋਸ਼ਣਾ ਕੀਤੀ ਕਿ ਸ਼ਹੀਦ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸਾਰੇ ਸੰਗਠਨ ਮਿਲ ਕਰ ਉਠਾਉਣਗੇ ਇਸ ਮੌਕੇ ਇੰਦਰੇਸ਼ ਕੁਮਾਰ ਨੇ ਕਿਹਾ ਕਿ ਸ਼ਹੀਦ ਪੂਰੇ ਦੇਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਹਨ ਅਤੇ ਹੁਣ ਦੇਸ਼ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਰੇ ਸਰਹੱਦ ਤੇ ਤਾਇਨਾਤ ਫੌਜੀ ਜਵਾਨਾਂ ਕਰਕੇ ਹੀ ਸਮੁੱਚੇ ਭਾਰਤ ਦੇਸ਼ ਦੇ ਵਾਸੀ ਚੈਨ ਦੀ ਨੀਂਦ ਸੋ ਰਹੇ ਹਨ ਇਸ ਲਈ ਸ਼ਹੀਦ ਦੇ ਪਰਿਵਾਰਾਂ ਦਾ ਸਨਮਾਨ ਕਰਨਾ ਪੂਰੇ ਰਾਸ਼ਟਰ ਦਾ ਫਰਜ਼ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਾਮੀ ਜਤਿੰਦਰ ਆਨੰਦ, ਵਿਜੇ ਜਾਅਲੀ, ਮਖੀਜਾ,ਪੰਕਜ ਗੋਇਲ , ਗੈਰੀ ਡੋਲਮਾ ,ਗੋਪਾਲ ਸ਼ਰਨ ਸਾਹਿਤ ਸ਼ਹੀਦ ਦੇ ਪਿੰਡ ਦੇ ਲੋਕ ਹਾਜ਼ਰ ਸਨ ।