ਚੰਡੀਗੜ੍ਹ, 20 ਜੁਲਾਈ, 2020 :ਮਾਰਸ਼ਲ ਨਿਊਜ਼) >ਯੂ. ਟੀ ਪ੍ਰਸ਼ਾਸਨ ਨੇ ਹਫਤੇ ਦੇ ਅਖੀਰਲੇ ਦਿਨਾਂ ਵਿਚ ਟ੍ਰਾਇਸਿਟੀ ਵਿਚ ਕਰਫਿਊ ਲਾਗੂ ਕਰਨ ਲਾਉਣ ਦੀ ਤਜ਼ਵੀਜ਼ ਹੈ। ਇਹ ਕਰਫਿਊ ਹਰ ਸ਼ੁੱਕਰਵਾਰ ਦੀ ਰਾਤ 10.00 ਵਜੇ ਤੋਂ ਸ਼ੁਰੂ ਹੋਵੇਗਾ ਤੇ ਸੋਮਵਾਰ ਨੂੰ ਸਵੇਰੇ 5.00 ਵਜੇ ਤੱਕ ਲਾਗੂ ਰਹੇਗਾ। ਇਹ ਕਰਫਿਊ ਚੰਡੀਗੜ੍ਹ ਦੇ ਨਾਲ ਨਾਲ ਪੰਚਕੁਲਾ ਤੇ ਮੁਹਾਲੀ ਵਿਚ ਵੀ ਲਾਗੂ ਰਹੇਗਾ। ਚੰਡੀਗੜ੍ਹ ਪ੍ਰਸ਼ਾਸ਼ਨ ਨੇ ਇਸ ਬਾਰੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਤੋਂ ਸਲਾਹ ਮੰਗੀ ਹੈ ਇਸ ਬਾਰੇ ਫ਼ੈਸਲਾ 22 ਜੁਲਾਈ ਨੂੰ ਹੋਵੇਗਾ। ਇਹ ਤਜਵੀਜ਼ ਰੱਖੀ ਗਈ ਹੈ ਕਿ ਚੰਡੀਗੜ੍ਹ ਦੇ ਨਾਲ ਨਾਲ ਪੰਚਕੂਲਾ ਤੇ ਮੁਹਾਲੀ ਵੀ ਸੁੱਕਰਵਾਰ ਰਤ 10ਵਜੇ ਤੋਂ ਸੋਮਵਾਰ ਸਵੇਰੇ ਤੜਕੇ ਤੱਕ ਕਰਫਿਊ ਲਾਗੂ ਰੱਖਿਆ ਜਾਵੇ ਤਾਂ ਕਿ ਕਰੋਨਾ ਦੇ ਫੈਲਾਅ ਨੂੰ ਕਾਬੂ ਕੀਤਾ ਜਾ ਸਕੇ।