ਮੁੰਬਈ 4 ਸਤੰਬਰ(ਰਣਜੀਤ ਸਿੰਘ ਕਾਕਾ)- ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਮੁੰਬਈ ਦੇ ਨਾਲ ਲੱਗਦੇ ਪਾਲਘਰ ‘ਚ ਵਾਪਰਿਆ। ਮੁੱਢਲੀ ਜਾਣਕਾਰੀ ਅਨੁਸਾਰ ਮਿਸਤਰੀ ਦੀ ਮਰਸੀਡੀਜ਼ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ। ਕਾਰ ਵਿੱਚ ਕੁੱਲ ਚਾਰ ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਮਿਸਤਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਮਿਸਤਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਸੇ ਸਾਲ 28 ਜੂਨ ਨੂੰ ਸਾਇਰਸ ਦੇ ਪਿਤਾ ਅਤੇ ਕਾਰੋਬਾਰੀ ਪਾਲਨਜੀ ਮਿਸਤਰੀ (93) ਦੀ ਮੌਤ ਹੋ ਗਈ ਸੀ। ਸਾਇਰਸ ਅਤੇ ਉਸਦੇ ਪਿਤਾ ਦੀ ਮੌਤ ਤੋਂ ਬਾਅਦ, ਉਸਦੇ ਪਰਿਵਾਰ ਵਿੱਚ ਉਸਦੀ ਮਾਂ ਪੈਟਸੀ ਪੇਰੀਨ ਡੁਬਾਸ, ਸ਼ਾਪੂਰ ਮਿਸਤਰੀ ਤੋਂ ਇਲਾਵਾ ਦੋ ਭੈਣਾਂ ਲੈਲਾ ਮਿਸਤਰੀ ਅਤੇ ਅਲੂ ਮਿਸਤਰੀ ਹਨ।

LEAVE A REPLY

Please enter your comment!
Please enter your name here