ਮੰਤਰੀ ਸਮੂਹ ਨੇ ਆਪਣੀ ਮੀਟਿੰਗ ਵਿੱਚ 19.03.2020 ਨੂੰ ਪੰਜਾਬ ਵਿਚ ਕੋਵੀਡ -19 ਦੇ ਫੈਲਣ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜਾ ਲਿਆ ਸੀ। ਮੀਟਿੰਗ ਵਿੱਚ ਸਾਰੇ ਜਨਤਕ ਸੇਵਾ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਵਿਚ ਸਾਰੇ ਸਟੇਜ ਕੈਰੇਜ, ਕੰਟਰੈਕਟ ਕੈਰੇਜ ਬੱਸਾਂ, ਆਟੋ ਰਿਕਸਾ ਅਤੇ ਈ-ਰਿਕਸਾ ਸਾਮਲ ਹਨ। ਟਰਾਂਸਪੋਰਟ ਵਿਭਾਗ ਨੇ ਜਨਤਕ ਸਹੂਲਤਾਂ ਲਈ, ਪੀਆਰਟੀਸੀ/ਪਨਬੱਸ/ਪੰਜਾਬ ਰੋਡਵੇਜ ਦੀਆਂ ਬੱਸਾਂ ਨੂੰ ਖਾਸ ਰੂਟਾਂ ‘ਤੇ ਚਲਾਉਣ ਦਾ ਫੈਸਲਾ ਕੀਤਾ ਹੈ ਅਤੇ ਟੈਕਸੀਆਂ, ਜਿਹਨਾਂ ਵਿੱਚ 12 ਤੋਂ ਘੱਟ ਯਾਤਰੀਆਂ/ਮੁਸਾਫਿਰਾਂ ਦੇ ਬੈਠਣ ਦੀ ਸਮਰੱਥਾ ਹੈ ਭਾਵ ਮੈਕਸੀ ਕੈਬ ਅਤੇ ਮੋਟਰ ਕੈਬ ਨੂੰ ਵੀ ਛੋਟ ਦਿੱਤੀ ਗਈ ਹੈ। ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਵੱਲੋਂ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਦਿੱਤੀ ਗਈ।
ਉਹਨਾਂ ਦੱਸਿਆ ਕਿ ਇਹ ਪਾਬੰਦੀ 20 ਮਾਰਚ, 2020 ਦੀ ਅੱਧੀ ਰਾਤ ਤੋਂ ਲਾਗੂ ਹੋਵੇਗੀ ਅਤੇ 31 ਮਾਰਚ, 2020 ਤੱਕ ਲਾਗੂ ਰਹੇਗੀ।
ਇਸ ਪਾਬੰਦੀ ਵਿੱਚ ਸਟੇਜ ਕੈਰੇਜ ਦੇ ਨਾਲ ਨਾਲ ਠੇਕੇ ‘ਤੇ ਚੱਲਣ ਵਾਲੀਆਂ ਬੱਸਾਂ ਵੀ ਸ਼ਾਮਲ ਹਨ ਜੋ ਪੰਜਾਬ ਦੇ ਬਾਹਰੋਂ ਆਉਂਦੀਆਂ ਹਨ।
ਹਾਲਾਂਕਿ, ਐਮਰਜੈਂਸੀ ਦੀ ਸਥਿਤੀ ਵਿੱਚ, ਸਬੰਧਤ ਡਿਪਟੀ ਕਮਿਸਨਰਾਂ ਅਤੇ ਰਾਜ ਟਰਾਂਸਪੋਰਟ ਕਮਿਸਨਰ ਨੂੰ ਕਿਸੇ ਵੀ ਜਨਤਕ ਵਾਹਨ ਨੂੰ ਇਸ ਆਦੇਸ ਨੂੰ ਲਾਗੂ ਕਰਨ ਤੋਂ ਛੋਟ ਦੇਣ ਦਾ ਅਧਿਕਾਰ ਹੈ।
ਇਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਪਾਬੰਦੀ ਮਾਲ ਕੈਰੀਅਰਾਂ ਅਤੇ ਪ੍ਰਾਈਵੇਟ ਸਰਵਿਸ ਵਾਹਨ ਜਿਵੇਂ ਫੈਕਟਰੀ, ਸਟਾਫ ਬੱਸਾਂ ਆਦਿ ਨੂੰ ਸ਼ਾਮਲ ਨਹੀਂ ਕਰਦੀ।
ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸਮੂਹ ਮੰਤਰੀਆਂ ਵੱਲੋਂ ਸਰਕਾਰੀ ਦਫਤਰਾਂ ਵਿੱਚ ਗੈਰ-ਜਰੂਰੀ ਪਬਲਿਕ ਡੀਲਿੰਗ ਨੂੰ ਘੱਟਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਮੱਦੇਨਜਰ, ਡਰਾਈਵਿੰਗ ਲਾਇਸੈਂਸ ਜਾਰੀ ਨੂੰ ਕਰਨ ਅਤੇ ਡਰਾਇਵਿੰਗ ਟੈਸਟ ਨੂੰ 23.03.2020 ਤੋਂ 31.03.2020 ਤੱਕ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਫੈਸਲਾ ਵੀ ਲਿਆ ਗਿਆ।

LEAVE A REPLY

Please enter your comment!
Please enter your name here