ਟਕਸਾਲੀ ਕਾਂਗਰਸੀ ਆਗੂ ਦਰਬਾਰਾ ਸਿੰਘ (82) ਨਮਿਤ ਸ਼ਰਧਾਜਲੀ ਸਮਾਰੋਹ ਉਨ•ਾਂ ਦੇ ਜੱਦੀ ਪਿੰਡ ਫਤਿਹਗੜ• ਦੇ ਗੁਰਦੁਅਰਾ ਸਾਹਿਬ ਵਿਖੇ ਕਰਵਾਇਆ ਗਿਆ। ਸ. ਦਰਬਾਰਾ ਸਿੰਘ ਦੀ ਅੰਤਿਮ ਅਰਦਾਸ ਉਨ•ਾਂ ਦੇ ਜੱਦੀ ਪਿੰਡ ਫਤਿਹਗੜ• ਦੇ ਗੁਰਦੁਅਰਾ ਸਾਹਿਬ ਵਿਖੇ ਕੀਤੀ ਗਈ ਤੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਰਾਗੀ ਸਿੰਘ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਧਰਮਿਕ, ਸਮਾਜਿਕ ਅਤੇ ਰਾਜਨੀਤਕ ਜੱਥੇਬੰਦੀਆਂ ਦੇ ਆਗੂਆਂ ਨੇ ਸਵ.ਦਰਬਾਰਾ ਦੀ ਅੰਤਿਮ ਅਰਦਾਸ ਮੌਕੇ ਪਹੁੰਚਕੇ ਸ਼ਰਧਾਂਜਲੀਆਂ ਭੇਂਟ ਕਰਦਿਆਂ ਆਪਣੇ ਸਬੋਧਨ ਵਿੱਚ ਦੱਸਿਆ ਕਿ ਸ. ਦਰਬਾਰਾ ਸਿੰਘ ਦਾ ਪਰਿਵਾਰ ਪੁਰਾਣਾ ਟਕਸਾਲੀ ਕਾਂਗਰਸੀ ਪਰਿਵਾਰ ਹੈ ਉਨ•ਾਂ ਦੱਸਿਆ ਕਿ ਦਰਬਾਰਾ ਸਿੰਘ ਜਿਥੇ ਰਾਜਨੀਤੀ ਵਿੱਚ ਕਿੰਗ ਮੇਕਰ ਦੀ ਭੂਮਿਕਾ ਅਦਾ ਕਰਦੇ ਰਹੇ ਹਨ ਉਥੇ ਹੀ ਕਹਿਣੀ ਅਤੇ ਕਰਨੀ ਦੇ ਵੀ ਪੱਕੇ ਸਨ ਜਿਨ•ਾਂ ਵੱਲੋਂ ਲੋਕ ਹਿੱਤ ਵਿੱਚ ਲਏ ਗਏ ਫੈਸਲੇ ਹਮੇਸ਼ਾ ਸਹੀ ਸਿੱਧ ਹੋਏ। ਇਸ ਦੌਰਾਨ ਸ. ਦਰਬਾਰਾ ਸਿੰਘ ਦੇ ਸਪੁੱਤਰ ਮਨਜੀਤ ਸਿੰਘ ਮਾਵੀ ਅਤੇ ਹਰਜੀਤ ਸਿੰਘ ਮਾਵੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ•ਾ ਦੀ ਅੰਤਿਮ ਅਰਦਾਸ ਵਿੱਚ ਕੁਲਜੀਤ ਸਿੰਘ ਨਾਗਰਾ ਸਲਾਹਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਹਲਕਾ ਫਤਿਹਗੜ• ਸਹਿਬ, ਅਕਾਲੀ ਦਲ ਹਲਕਾ ਖਰੜ• ਦੇ ਮੱਖ ਸੇਵਾਦਾਰ ਸ. ਰਣਜੀਤ ਸਿੰਘ ਗਿੱਲ , ਕਰਨਵੀਰ ਸਿੰਘ ਸਿੱਧੂ ਪ੍ਰਧਾਨ ਜਿਲ•ਾ ਯੂਥ ਕਾਂਗਰਸ਼ ਮੁਹਾਲੀ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ, ਸਟੇਜ ਸੈਕਟਰੀ ਬਹਾਦਰ ਸਿੰਘ ਓਕੇ, ਜਗਮੋਹਨ ਸਿੰਘ ਕੰਗ, ਜਗਜੀਤ ਸਿੰਘ ਗੋਰਾ ਕੰਗ , ਅਰਵਿੰਦਰ ਸਿੰਘ ਪੈਂਟਾ ਜਿਲ•ਾ ਪ੍ਰਧਾਨ ਅਕਾਲੀ ਦਲ 1920, ਰਣਜੀਤ ਸਿੰਘ ਨਗਲੀਆਂ, ਬੀਬੀ ਲਖਵਿੰਦਰ ਕੌਰ ਗਰਚਾ, ਪਰਮਦੀਪ ਸਿੰਘ ਬੈਦਵਾਣ, ਲੱਕੀ ਕਲਸੀ, ਪ੍ਰਮੋਦ ਜੋਸ਼ੀ, ਸੁਖਜਿੰਦਰ ਸਿੰਘ ਮਾਵੀ, ਜਸਵਿੰਦਰ ਸਿੰਘ ਗੋਲਡੀ, ਗੋਰੂ ਦੀਕਸ਼ਤ ਕੌਸ਼ਲ, ਰਣਜੀਤ ਸਿੰਘ ਕਾਕਾ ਮਾਰਸ਼ਲ , ਰਾਕੇਸ਼ ਕਾਲੀਆ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪੁੱਜੇ।
ਸੀਐਚਡੀ775ਪੀ; ਸਵ. ਦਬਰਾਰਾ ਸਿੰਘ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਮੌਕੇ ਰਾਜਨੀਤਕ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਦੇ ਆਗੂ ਤੇ ਕੀਰਤਨ ਸਰਵਣ ਕਰਦੀਆਂ ਸੰਗਤਾਂ।

LEAVE A REPLY

Please enter your comment!
Please enter your name here