ਭੋਗ 22 Dec ਦਿਨ ਐਤਵਾਰ ਗੁਰਦਵਾਰਾ ਹਰਗੋਬਿੰਦ ਗੜ੍ਹ ਸਾਹਿਬ ਕੁਰਾਲੀ

ਟਕਸਾਲੀ ਅਕਾਲੀ ਆਗੂ ਜਥੇਦਾਰ ਬਹਾਦਰ ਸਿੰਘ ਖੁਰਾਣਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
ਕੁਰਾਲੀ 18 ਦਸੰਬਰ () : ਟਕਸਾਲੀ ਅਕਾਲੀ ਆਗੂ ਜਥੇਦਾਰ ਬਹਾਦਰ ਸਿੰਘ ਖੁਰਾਣਾ ਦੇ ਅਕਾਲ ਚਲਾਣੇ ਕਾਰਨ ਇਲਾਕੇ ਦੀਆਂ ਰਾਜਨੀਤਕ, ਸਮਾਜਿਕ ਸਫਾਂ ਵਿੱਚ ਸੋਗ ਪਾਇਆ ਜਾ ਰਿਹਾ ਹੈ। ਇਸ ਮੌਕੇ ਅਕਾਲੀ ਦਲ ਹਲਕਾ ਖਰੜ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਗਿੱਲ ਕਿਹਾ ਕਿ ਉਨ੍ਹਾਂ ਦੀ ਬੇਵਕਤੀ ਮੌਤ ਕਾਰਨ ਇਲਾਕੇ ਦੀਆਂ ਰਾਜਨੀਤਕ , ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਦੱਸਿਆ। ਇਸ ਮੌਕੇ ਪਰਿਵਾਰ ਦੇ ਨਾਲ ਜੈਲਦਾਰ ਸਤਵਿੰਦਰ ਸਿੰਘ ਚੈੜੀਆ ਸਕੱਤਰ ਪੰਜਾਬ ਕਾਂਗਰਸ, ,ਟਕਸਾਲੀ ਅਕਾਲੀਦਲ ਦੇ ਮੀਤ ਪ੍ਰਧਾਨ ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀਚੈਅਰਮੈਨ ਨਰਿੰਦਰ ਸਿੰਘ ਮਾਵੀ, ਜਥੇਦਾਰ ਅਜਮੇਰ ਸਿੰਘ ਖੇੜਾ ਮੈਬਰ ਐਸ ਜੀ ਪੀ ਸੀ, ਚਰਨਜੀਤ ਸਿੰਘ ਚੰਨਾ ਮੈਬਰ ਐਸਜੀਪੀਸੀ, ਰਜਿੰਦਰ ਸਿੰਘ ਰਾਜੂ ਸੀਨੀਅਰ ਕਾਂਗਰਸੀ ਆਗੂ ਅਮਰੀਕਾ, ਨਗਰ ਕੌਂਸਲ ਪ੍ਰਧਾਨ ਕਿਸ਼ਨਾ ਦੇਵੀ, ਦਵਿੰਦਰ ਸਿੰਘ ਠਾਕੁਰ ਐਮ ਸੀ, ਕੁਲਵੰਤ ਕੌਰ ਪਾਬਲਾ ਐਮ ਸੀ, ਇੰਦਰਬੀਰ ਸਿੰਘ ਪ੍ਰਧਾਨ ਗੁਰੂਦੁਆਰਾ ਸਾਹਿਬ ਸਬਜ਼ੀ ਮੰਡੀ, ਜਥੇਦਾਰ ਮਨਜੀਤ ਸਿੰਘ ਮੁੰਧੋ, ਹਰਮਿੰਦਰ ਸਿੰਘ ਕਾਲਾ ਪ੍ਰਧਾਨ ਅਕਾਲੀ ਦਲ ਸ਼ਹਿਰੀ, ਕੌਂਸਲਰ ਰਾਜਦੀਪ ਸਿੰਘ ਹੈਪੀ, ਕੌਂਸਲਰ ਵਿਨੀਤ ਕਾਲੀਆ, ਸੁਖਜਿੰਦਰ ਸਿੰਘ ਸੋਢੀ, ਸਰਪੰਚ ਬਲਕਾਰ ਸਿੰਘ ਭੰਗੂ, ਪ੍ਰਧਾਨ ਸਵਰਨ ਸਿੰਘ, ਸੁਰਿੰਦਰ ਸਿੰਘ ਖਾਲਸਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਸਵ: ਬਹਾਦਰ ਸਿੰਘ ਖੁਰਾਣਾ ਦੇ ਬੇਟੇ ਵਰਿੰਦਰਜੀਤ ਸਿੰਘ ਲਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਨਮਿੱਤ ਅੰਤਿਮ ਅਰਦਾਸ ਤੇ ਭੋਗ 22 ਦਸੰਬਰ ਦਿਨ ਐਤਵਾਰ ਨੂੰ ਗੁ: ਹਰਗੋਬਿੰਦਗੜ੍ਹ ਸਾਹਿਬ ਜੀ ਮੋਰਿੰਡਾ ਰੋਡ ਕੁਰਾਲੀ ਵਿਖੇ 12ਤੋਂ 1 ਵੱਜੇ ਤੱਕ ਪਾਇਆ ਜਾਵੇਗਾ।

LEAVE A REPLY

Please enter your comment!
Please enter your name here