*
ਕੁਰਾਲੀ 13 ਮਈ ( ਮਾਰਸ਼ਲ ਨਿਊਜ਼)ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਸ੍ਰੀ ਅਮਿਤ ਤਲਵਾੜ ਆਈ.ਏ.ਐਸ ਦੇ ਆਦੇਸ਼ ਅਨੁਸਾਰ ਸਮੂਹ ਕਲੱਸਟਰ ਅਫਸਰਾਂ ਦੀ ਮੀਟਿੰਗ ਡਾਂ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾਡ਼ੀ ਅਫਸਰ ਦੀ ਅਗਵਾਈ ਹੇਠ ਬਲਾਕ ਮਾਜਰੀ ਦੇ ਦਫਤਰ ਸਿੰਘਾਪੁਰ ਵਿਖੇ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਕੈਂਪਾਂ ਦਾ ਆਯੋਜਨ ਕਰਨ ਅਤੇ ਕਿਸਾਨਾਂ ਨੂੰ ਪ੍ਰੇਰਿਤ ਕਰਕੇ, ਪਿੰਡ ਵਾਰ ਆਲਟ ਕੀਤੇ ਟੀਚਿਆ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਜੀ ਵੱਲੋ ਦਿੱਤੀਆ ਹਦਾਇਤਾਂ ਸਬੰਧੀ ਜਾਣੂ ਕਰਵਾਇਆ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿੱਚ ਖੇਤੀਬਾੜੀ ਵਿਭਾਗ, ਮੰਡਲ ਭੂਮੀ ਰੱਖਿਆ ਵਿਭਾਗ, ਬਾਗਬਾਨੀ ਵਿਭਾਗ ਅਤੇ ਸਕੱਤਰ ਮਾਰਕੀਟ ਕਮੇਟੀ ਦੇ ਸਟਾਫ ਨੇ ਭਾਗ ਲਿਆ।ਇਸ ਮੀਟਿੰਗ ਵਿੱਚ ਡਾਂ ਗੁਰਬਚਨ ਸਿੰਘ ਨੇ ਸਮੂਹ ਕਲੱਸਟਰ ਅਫ਼ਸਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਧੀਨ ਪਿੰਡ ਵਾਰ ਝੋਨੇ ਦੀ ਸਿੱਧੀ ਬਿਜਾਈ ਲਈ ਉਪਲੱਬਧ ਮਸ਼ੀਨਰੀ ਜਾਂ ਮੋਡੀਫਾਈ ਕਰਵਾਈ ਗਈ ਮਸ਼ੀਨਰੀ,ਕਿਸਾਨ ਵਾਰ ਡੀ.ਐਸ.ਆਰ ਨਾਲ ਬੀਜਿਆ ਜਾਣ ਵਾਲਾ ਰਕਬਾ ਵਗੈਰਾਂ ਦੀ ਮੁਕੰਮਲ ਸੂਚਨਾ ਦਿੱਤੇ ਪ੍ਫੋਰਮੇ ਮੁਤਾਬਿਕ ਭਰਕੇ ਦੇਣ ਲਈ ਕਿਹਾ ਗਿਆ ਤਾਂ ਜੋ ਝੋਨੇ ਦੀ ਸਿੱਧੀ ਬਿਜਾਈ ਦੇ ਟੀਚਿਆ ਨੂੰ ਅਗਲੀ ਮੀਟਿੰਗ ਵਿੱਚ ਰੀਵਿਊ ਕੀਤਾ ਜਾ ਸਕੇ।ਇਸ ਮੌਕੇ ਡਾਂ ਪਰਮਿੰਦਰ ਸਿੰਘ ਅਤੇ ਡਾਂ ਗੁਰਪ੍ਰੀਤ ਸਿੰਘ ਏ.ਡੀ.ੳ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦਾ ਫਾਇਦਾ ਹੀ ਫਾਇਦਾ ਹੈ ਕਿਉਂ ਕਿ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਤੇ ਮਸ਼ੀਨਰੀ ਦੀ ਘਸਾਈ ਵੀ ਘੱਟ ਹੁੰਦੀ ਹੈ,ਡੀਜ਼ਲ ਦੀ ਖਪਤ ਘੱਟ, ਪਾਣੀ ਅਤੇ ਲਵਾਈ ਦੀ ਵੀ ਬੱਚਤ ਹੁੰਦੀ ਹੈ।ਇਸ ਮੀਟਿੰਗ ਵਿੱਚ ਮਨਪਾਲ ਸਿੰਘ, ਸੋਨੀਆ ਏ.ਈ.ੳ, ਰਾਜਵੀਰ ਕੌਰ,ਕੁਲਦੀਪ ਸਿੰਘ ਏ.ਐਸ.ਆਈ, ਡਾਂ ਭਾਰਤ ਭੂਸ਼ਣ ਬਾਗਬਾਨੀ ਅਫ਼ਸਰ,ਸੰਜੇ ਐੱਸ.ਸੀ.ੳ,ਗੁਰਮੇਲ ਸਿੰਘ ਏ.ਐੱਸ.ਆਈ,ਕੁਲਵੀਰ ਸਿੰਘ, ਮਨਦੀਪ ਅਤੇ ਹਰਦੀਪ ਸਿੰਘ ਮੰਡੀ ਸੁਪਰਵਾਈਜ਼ਰ ਵਗੈਰਾ ਹਾਜ਼ਰ ਸਨ।