ਮਾਜਰੀ 15 ਮਈ(ਮਾਰਸ਼ਲ ਨਿਊਜ਼)ਪਾਣੀ ਦੀ ਹਰ ਬੂੰਦ ਕੀਮਤੀ ਹੈ।ਇਸ ਲਈ ਕੁਦਰਤੀ ਜਲ ਸੋਮਿਆਂ ਦੀ ਸੰਭਾਲ ਨੂੰ ਮੁੱਖ ਰੱਖਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਡਾਂ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਦੀ ਅਗਵਾਈ ਹੇਠ ਬਲਾਕ ਮਾਜਰੀ ਦੇ ਪਿੰਡ ਕੰਸਾਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ।ਬਲਾਕ ਖੇਤੀਬਾੜੀ ਅਫਸਰ ਡਾਂ ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਢੁੱਕਵੀਂ ਜ਼ਮੀਨ , ਢੁੱਕਵੀਂਆਂ ਕਿਸਮਾਂ ਅਤੇ ਬਿਜਾਈ ਦੇ ਸਮੇਂ ਦਾ ਧਿਆਨ ਰੱਖ ਕੇ ਸਿੱਧੀ ਬਿਜਾਈ ਕੀਤੀ ਜਾਵੇ।ਇਸ ਮੌਕੇ ਡਾਂ ਗੁਰਪ੍ਰੀਤ ਸਿੰਘ ਏ.ਡੀ.ੳ ਨੇ ਦੱਸਿਆ ਕਿ ਜ਼ਮੀਨ ਨੂੰ ਲੇਜ਼ਰ ਕਰਵਾਉਣ ਨਾਲ ਸਿੰਚਾਈ ਵਾਲੇ ਪਾਣੀ ਦੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ।ਇਸ ਮੌਕੇ ਉਨ੍ਹਾਂ ਕਿਹਾ ਕਿ ਬੀਜ ਨੂੰ 10-12 ਘੰਟੇ ਭਿਓਂ ਕੇ ਬੀਜ ਦੀ ਸੋਧ ਕਰਕੇ ਬਿਜਾਈ ਕਰਨੀ ਚਾਹੀਦੀ ਹੈ।ਸ੍ਰੀਮਤੀ ਸੋਨੀਆ ਏ.ਈ.ਓ ਨੇ ਦੱਸਿਆ ਕਿ ਬਿਜਾਈ ਤੋ ਤਰੁੰਤ ਬਾਅਦ ਨਦੀਨ ਨਾਸ਼ਕ ਦਾ ਸਪਰੇਅ ਕੀਤਾ ਜਾਵੇ ਅਤੇ ਬਿਜਾਈ ਤੋਂ ਬਾਅਦ ਪੈਦਾ ਹੋਏ ਨਦੀਨਾਂ ਦੀ ਪਹਿਚਾਣ ਕਰਕੇ ਉਸ ਅਨੁਸਾਰ ਸਪਰੇਅ ਕੀਤੀ ਜਾਵੇ।ਇਸ ਦੇ ਨਾਲ ਹੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਸਿੱਧੀ ਬਿਜਾਈ ਤੋਂ ਬਾਅਦ ਲਗਾਈ ਕਣਕ ਦੀ ਫਸਲ ਦਾ ਝਾੜ 100 ਕਿਲੋ ਪ੍ਰਤੀ ਏਕੜ ਵੱਧ ਆਉਂਦਾ ਹੈ ਇਸ ਮੌਕੇ ਅਗਾਂਹਵਧੂ ਕਿਸਾਨ ਦਰਸ਼ਨ ਸਿੰਘ, ਸੁਖਦੇਵ ਸਿੰਘ, ਦਿਆਲ ਸਿੰਘ, ਸੁਖਪ੍ਰੀਤ ਸਿੰਘ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here