ਮਾਜਰੀ 23 ਅਗਸਤ (ਮਾਰਸ਼ਲ ਨਿਊਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ 9 ਵੱਖ-ਵੱਖ ਕੀਟਨਾਸ਼ਕ/ ਉਲੀਨਾਸ਼ਕ ਦਵਾਈਆਂ ਦੀ ਝੋਨੇ ਅਤੇ ਬਾਸਮਤੀ ਦੀ ਫਸਲ ਉਪਰ ਵਰਤੋਂ ਕਰਨ ਤੇ ਬਿਲਕੁਲ ਪਾਬੰਦੀ ਲਗਾ ਦਿੱਤੀ ਗਈ ਹੈ। ਡਾਂ ਕਾਹਨ ਸਿੰਘ ਪੰਨੂੰ ਸਕੱਤਰ ਖੇਤੀਬਾੜੀ ਪੰਜਾਬ ਵਲੋ ਹੁਕਮ ਜਾਰੀ ਕੀਤੇ ਗਏ ਹਨ ਕਿ ਇੰਨਾਂ ਦਵਾਈਆਂ ਬਾਰੇ ਸਾਰੇ ਇਨਸੈਕਟੀਸਾਈਡ ਡੀਲਰਾਂ ਨਾਲ ਮੀਟਿੰਗਾਂ ਕੀਤੀਆਂ ਜਾਣ ਅਤੇ ਕਿਸਾਨਾਂ ਨੂੰ ਮੁਹਿੰਮ ਚਲਾ ਕੇ ਜਾਗਰੂਕ ਕੀਤਾ ਜਾਵੇ। ਇਸ ਸਬੰਧੀ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਨੇ ਸਾਰੇ ਡੀਲਰਾਂ ਨਾਲ ਮੀਟਿੰਗ ਕੀਤੀ ਅਤੇ ਦੱਸਿਆ ਕਿ ਇਸ ਸਾਲ ਕੋਵਿਡ-19 ਬਿਮਾਰੀ ਦੇ ਚਲਦਿਆਂ ਬਾਸਮਤੀ ਦੀ ਬਾਹਰਲੇ ਮੁਲਕਾਂ ਵਿਚ ਭਾਰੀ ਮੰਗ ਹੈ ਪਰ ਬਾਸਮਤੀ ਚਾਵਲਾਂ ਵਿੱਚ 9 ਕੀਟਨਾਸ਼ਕ/ਉਲੀਨਾਸ਼ਕ ਦਵਾਈਆਂ ਦੇ ਅੰਸ਼ ਨਿਰਧਾਰਤ ਮਾਤਰਾ ਤੋਂ ਵੱਧ ਪਾਏ ਜਾ ਰਹੇ ਹਨ ਜਿਸ ਕਾਰਨ ਬਾਸਮਤੀ ਚਾਵਲਾਂ ਨੂੰ ਬਾਹਰਲੇ ਮੁਲਕਾਂ ਨੂੰ ਵੇਚਣ ਅਤੇ ਫਸਲ ਦਾ ਚੰਗਾ ਮੁਨਾਫ਼ਾ ਕਮਾਉਣ ਵਿੱਚ ਸਮੱਸਿਆ ਆ ਸਕਦੀ ਹੈ ਇਸ ਲਈ ਇਨਾਂ 9 ਕੀਟਨਾਸ਼ਕ/ਉਲੀਨਾਸ਼ਕ ਜਹਿਰਾਂ ਜਿਹਨਾਂ ਵਿੱਚ ਐਸੀਫੇਟ, ਟਰਾਈਜੋਫਾਸ ,ਥਾਇਆਮਿਥੌਕਸਮ,ਕਾਰਬੈਂਡਾਜਿਮ,ਟਰਾਈਪਾਈਕੋਲਾਜਲ,ਬਪਰੋਫੇਜਿਨ,ਕਾਰਬੋਫਿਊਰੋਨ, ਪਰੋਪੀਕੋਨਾਜੋਲ ਅਤੇ ਥਾਇਉਫੀਨੇਟ ਮਿਥਾਇਲ, ਦਵਾਈਆਂ ਦੀ ਵਰਤੋਂ ਕਰਨ ਤੇ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਅਗਲੇ 60 ਦਿਨਾਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਡਾਂ ਗੁਰਬਚਨ ਸਿੰਘ ਨੇ ਸਾਰੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਝੌਨੇ ਅਤੇ ਬਾਸਮਤੀ ਦੀ ਫਸਲ ਉਪਰ ਇਨ੍ਹਾਂ 9 ਜ਼ਹਿਰਾ ਨੂੰ ਨਾ ਵਰਤਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਅਤੇ ਇਨ੍ਹਾਂ ਦੀ ਵਿਕਰੀ ਨਾ ਕੀਤਾ ਜਾਵੇ। ਅਗਰ ਝੌਨੇ ਅਤੇ ਬਾਸਮਤੀ ਦੀ ਫਸਲ ਤੇ ਕਿਸੇ ਕੀੜੇ/ਬਿਮਾਰੀ ਦਾ ਹਮਲਾ ਹੋ ਜਾਵੇ ਤਾਂ ਲੋੜ ਪੈਣ ਤੇ ਉਸ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਅਤੇ ਪੀ ਏ ਯੂ ਵੱਲੋਂ ਸਿਫਾਰਿਸ਼ ਕੀਤੀਆਂ ਬਦਲਵੀਆ ਦਵਾਈਆਂ ਦੀ ਵਰਤੋਂ ਕਰਵਾਈ ਜਾਵੇ।ਇਸ ਤੋਂ ਇਲਾਵਾ ਉਨ੍ਹਾਂ ਸਾਰੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਝੋਨੇ ਅਤੇ ਬਾਸਮਤੀ ਦੀ ਫਸਲ ਤੇ ਇਹ 9 ਜਾਹਿਰਾਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਕੋਈ ਵੀ ਖੇਤੀ ਸਮੱਗਰੀ ਲੈਣ ਸਮੇਂ ਪੱਕਾ ਬਿੱਲ ਜਰੂਰ ਲਿਆਂ ਜਾਵੇ । ਇਸ ਮੌਕੇ ਇਨਸੈਕਟੀਸਾਈਡ ਡੀਲਰਾਂ ਦੇ ਪ੍ਰਧਾਨ ਦਲਜੀਤ ਸਿੰਘ, ਸੁਭਾਸ਼ ਚੰਦਰ, ਬਲਵੀਰ ਸਿੰਘ,ਫੌਜੀ ਸੋਹਾਲੀ ਗੋਗੀ, ਰਾਣਾ, ਸਤਨਾਮ ਸਿੰਘ ਅਮਰਿੰਦਰ ਸਿੰਘ ਅਤੇ ਸਾਂਬਰ ਵਗੈਰਾ ਹਾਜਰ ਸਨ।