ਕੁਰਾਲੀ 18 ਦਸੰਬਰ ਮਾਰਸ਼ਲ ਨਿਊਜ) ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੜੌਦੀ ਟੋਲ ‘ਤੇ ਲੋਕ ਹਿਤ ਮਿਸ਼ਨ ਦੀ ਅਗਵਾਈ ‘ਚ ਪਿਛਲੇ ਸਵਾ ਸਾਲ ਤੋਂ ਲਗਾਤਾਰ ਕਿਸਾਨੀ ਧਰਨਾ ਜਾਰੀ ਸੀ।
ਭਾਵੇਂ ਕਿ ਕਿਸਾਨਾਂ ਦੇ ਅੰਦੋਲਨ ਨੂੰ ਫਤਹਿ ਕਰ ਲਿਆ ਗਿਆ ਤੇ ਟੋਲ ਤੋਂ ਮੋਰਚੇ ਦੀ ਸਮਾਪਤੀ ਕਰਨੀ ਸੀ, ਪਰ ਟੋਲ ਪਲਾਜ਼ੇ ਚਲਾ ਰਹੀ ਕੰਪਨੀ ਨਾਲ ਇਲਾਕੇ ਦੇ ਲੋਕਾਂ ਚ ਕੁਝ ਜਾਇਜ਼ ਮੰਗਾਂ ਨੂੰ ਲੈ ਕੇ ਕਸ਼ਮਕਸ਼ ਦਾ ਮਾਹੌਲ‌ ਸੀ। ਲੋਕ ਹਿਤ ਮਿਸ਼ਨ ਦੇ ਮੈਂਬਰ ਦਲਵਿੰਦਰ ਸਿੰਘ ਬੈਨੀਪਾਲ, ਰਵਿੰਦਰ ਸਿੰਘ ਬੈਂਸ, ਗੁਰਪ੍ਰੀਤ ਸਿੰਘ ਕਾਦੀਮਾਜਰਾ ‌ ਅਨੁਸਾਰ ਟੋਲ ਦੇ ਸਾਰੇ ਬੋਰਡਾਂ ਨੂੰ ਪੰਜਾਬੀ ਭਾਸ਼ਾ ‘ਚ ਲਿਖਣ, ਟੋਲ ਪਰਚੀ ਦਾ ਰੇਟ ਨਾ ਵਧਾਉਣ, ਟੋਲ ਪਰਚੀ ਨੂੰ ਚੌਵੀ ਲਈ ਰਾਖਵੀਂ ਕਰਨ ਅਤੇ ਏਰੀਆ ਦੇ ਪਾਸ ਦਾ ਘੇਰਾ ਪੰਜ ਕਿਲੋਮੀਟਰ ਤੋਂ ਵਧਾ ਕੇ ਦਸ ਕਿਲੋਮੀਟਰ ਕਰਨ ਸੰਬੰਧੀ ਮੰਗਾਂ ਉਠਾਈਆਂ ਗਈਆਂ ਸਨ। ਟੋਲ ਮੈਨੇਜਮੈਂਟ ਨੇ ਪਲਾਜ਼ੇ ਦੇ ਸਾਰੇ ਬੋਰਡਾਂ ਨੂੰ ਪੰਜਾਬੀ ‘ਚ ਕਰ ਦਿੱਤਾ ਹੈ, ਰੇਟ ਨਾ ਵਧਾਉਣ ਦਾ ਫੈਸਲਾ ਲਿਖਤੀ ਰੂਪ ‘ਚ ਕੀਤਾ ਹੈ। ਰਹਿੰਦੀਆਂ ਦੋ ਮੰਗਾਂ ਪ੍ਰਤੀ ਉਨ੍ਹਾਂ ਕਿਹਾ ਕਿ ਇਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ ,ਜਿਸ ਦੀ ਪੂਰਤੀ ਲਈ ਪੰਜਾਬ ਸਰਕਾਰ ਦੇ ਪੀ ਡਬਲਯੂ ਡੀ ਡਿਪਾਰਟਮੈਂਟ ਨੂੰ ਈ-ਮੇਲ ਕਰ ਦਿੱਤੀ ਗਈ ਹੈ। ਇਨ੍ਹਾਂ ਰਹਿੰਦੀਆਂ ਮੰਗਾਂ ਸੰਬੰਧੀ ਦਿਤੇ ਗਏ ਲਿਖਤੀ ਭਰੋਸੇ ‘ਤੇ ਮੌਜੂਦ ਸਾਰੇ ਮੈਂਬਰਾਂ ਨੇ ਵਿਚਾਰ ਚਰਚਾ ਕਰਕੇ ਦੋ ਮਹੀਨਿਆਂ ਦਾ ਸਮਾਂ ਦਿੱਤਾ ਹੈ। ਜੇਕਰ ਇਹਨਾਂ ਨੂੰ ਸਰਕਾਰ ਵਲੋਂ ਲਾਗੂ ਨਹੀਂ ਕੀਤਾ ਜਾਂਦਾ ਤਾਂ ਲੋਕ ਹਿਤ ਮਿਸ਼ਨ ਵੱਲੋਂ ਇਲਾਕੇ ਵਾਸੀਆਂ ਦੇ ਸਹਿਯੋਗ ਨਾਲ ਅਗਲਾ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ। ਇਸ ਉਪਰੰਤ ਅਰਦਾਸ ਕਰਕੇ ਸਵਾ ਸਾਲ ਤੋਂ ਚੱਲ ਰਹੇ ਇਸ ਕਿਸਾਨੀ ਅੰਦੋਲਨ ਦੇ ਧਰਨੇ ਨੂੰ ਜੈਕਾਰਿਆਂ ਦੀ ਗੂੰਜ ਦੌਰਾਨ ਜੇਤੂ ਅੰਦਾਜ਼ ਵਿੱਚ ਖਤਮ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਇਲਾਕੇ ਦੇ ਮੋਹਤਵਰ ਬਜ਼ੁਰਗ ਆਗੂ ਹਰਬੰਸ ਸਿੰਘ ਗੁੰਨੋਮਾਜਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦਲਵਿੰਦਰ ਬੈਨੀਪਾਲ, ਰਵਿੰਦਰ ਸਿੰਘ ਬੈਂਸ, ਹਰਨੇਕ ਸਿੰਘ ਮਾਵੀ, ਲਖਵੀਰ ਸਿੰਘ ਜੰਟੀ, ਜਥੇਦਾਰ ਹਰਬੰਸ ਸਿੰਘ ਗੁੰਨੋਮਾਜਰਾ, ਭਾਗ ਸਿੰਘ ਫ਼ਾਂਟਵਾਂ,ਮੇਜਰ ਸਿੰਘ ਵਜੀਦਪੁਰ, ਨਾਇਬ ਸਿੰਘ ਖੈਰਪੁਰ, ਹਰਪ੍ਰੀਤ ਸਿੰਘ ਕਾਦੀਮਾਜਰਾ, ਰਵਿੰਦਰ ਸਿੰਘ ਬਿੰਦਾ, ਕਰਮ ਸਿੰਘ ਬੜੌਦੀ, ਮੁਨਸ਼ੀ ਮਾਵ) – ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੜੌਦੀ ਟੋਲ ‘ਤੇ ਲੋਕ ਹਿਤ ਮਿਸ਼ਨ ਦੀ ਅਗਵਾਈ ‘ਚ ਪਿਛਲੇ ਸਵਾ ਸਾਲ ਤੋਂ ਲਗਾਤਾਰ ਕਿਸਾਨੀ ਧਰਨਾ ਜਾਰੀ ਸੀ।
ਭਾਵੇਂ ਕਿ ਕਿਸਾਨਾਂ ਦੇ ਅੰਦੋਲਨ ਨੂੰ ਫਤਹਿ ਕਰ ਲਿਆ ਗਿਆ ਤੇ ਟੋਲ ਤੋਂ ਮੋਰਚੇ ਦੀ ਸਮਾਪਤੀ ਕਰਨੀ ਸੀ, ਪਰ ਟੋਲ ਪਲਾਜ਼ੇ ਚਲਾ ਰਹੀ ਕੰਪਨੀ ਨਾਲ ਇਲਾਕੇ ਦੇ ਲੋਕਾਂ ਚ ਕੁਝ ਜਾਇਜ਼ ਮੰਗਾਂ ਨੂੰ ਲੈ ਕੇ ਕਸ਼ਮਕਸ਼ ਦਾ ਮਾਹੌਲ‌ ਸੀ। ਲੋਕ ਹਿਤ ਮਿਸ਼ਨ ਦੇ ਮੈਂਬਰ ਦਲਵਿੰਦਰ ਸਿੰਘ ਬੈਨੀਪਾਲ, ਰਵਿੰਦਰ ਸਿੰਘ ਬੈਂਸ, ਗੁਰਪ੍ਰੀਤ ਸਿੰਘ ਕਾਦੀਮਾਜਰਾ ‌ ਅਨੁਸਾਰ ਟੋਲ ਦੇ ਸਾਰੇ ਬੋਰਡਾਂ ਨੂੰ ਪੰਜਾਬੀ ਭਾਸ਼ਾ ‘ਚ ਲਿਖਣ, ਟੋਲ ਪਰਚੀ ਦਾ ਰੇਟ ਨਾ ਵਧਾਉਣ, ਟੋਲ ਪਰਚੀ ਨੂੰ ਚੌਵੀ ਲਈ ਰਾਖਵੀਂ ਕਰਨ ਅਤੇ ਏਰੀਆ ਦੇ ਪਾਸ ਦਾ ਘੇਰਾ ਪੰਜ ਕਿਲੋਮੀਟਰ ਤੋਂ ਵਧਾ ਕੇ ਦਸ ਕਿਲੋਮੀਟਰ ਕਰਨ ਸੰਬੰਧੀ ਮੰਗਾਂ ਉਠਾਈਆਂ ਗਈਆਂ ਸਨ। ਟੋਲ ਮੈਨੇਜਮੈਂਟ ਨੇ ਪਲਾਜ਼ੇ ਦੇ ਸਾਰੇ ਬੋਰਡਾਂ ਨੂੰ ਪੰਜਾਬੀ ‘ਚ ਕਰ ਦਿੱਤਾ ਹੈ, ਰੇਟ ਨਾ ਵਧਾਉਣ ਦਾ ਫੈਸਲਾ ਲਿਖਤੀ ਰੂਪ ‘ਚ ਕੀਤਾ ਹੈ। ਰਹਿੰਦੀਆਂ ਦੋ ਮੰਗਾਂ ਪ੍ਰਤੀ ਉਨ੍ਹਾਂ ਕਿਹਾ ਕਿ ਇਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ ,ਜਿਸ ਦੀ ਪੂਰਤੀ ਲਈ ਪੰਜਾਬ ਸਰਕਾਰ ਦੇ ਪੀ ਡਬਲਯੂ ਡੀ ਡਿਪਾਰਟਮੈਂਟ ਨੂੰ ਈ-ਮੇਲ ਕਰ ਦਿੱਤੀ ਗਈ ਹੈ। ਇਨ੍ਹਾਂ ਰਹਿੰਦੀਆਂ ਮੰਗਾਂ ਸੰਬੰਧੀ ਦਿਤੇ ਗਏ ਲਿਖਤੀ ਭਰੋਸੇ ‘ਤੇ ਮੌਜੂਦ ਸਾਰੇ ਮੈਂਬਰਾਂ ਨੇ ਵਿਚਾਰ ਚਰਚਾ ਕਰਕੇ ਦੋ ਮਹੀਨਿਆਂ ਦਾ ਸਮਾਂ ਦਿੱਤਾ ਹੈ। ਜੇਕਰ ਇਹਨਾਂ ਨੂੰ ਸਰਕਾਰ ਵਲੋਂ ਲਾਗੂ ਨਹੀਂ ਕੀਤਾ ਜਾਂਦਾ ਤਾਂ ਲੋਕ ਹਿਤ ਮਿਸ਼ਨ ਵੱਲੋਂ ਇਲਾਕੇ ਵਾਸੀਆਂ ਦੇ ਸਹਿਯੋਗ ਨਾਲ ਅਗਲਾ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ। ਇਸ ਉਪਰੰਤ ਅਰਦਾਸ ਕਰਕੇ ਸਵਾ ਸਾਲ ਤੋਂ ਚੱਲ ਰਹੇ ਇਸ ਕਿਸਾਨੀ ਅੰਦੋਲਨ ਦੇ ਧਰਨੇ ਨੂੰ ਜੈਕਾਰਿਆਂ ਦੀ ਗੂੰਜ ਦੌਰਾਨ ਜੇਤੂ ਅੰਦਾਜ਼ ਵਿੱਚ ਖਤਮ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਇਲਾਕੇ ਦੇ ਮੋਹਤਵਰ ਬਜ਼ੁਰਗ ਆਗੂ ਹਰਬੰਸ ਸਿੰਘ ਗੁੰਨੋਮਾਜਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦਲਵਿੰਦਰ ਬੈਨੀਪਾਲ, ਰਵਿੰਦਰ ਸਿੰਘ ਬੈਂਸ, ਹਰਨੇਕ ਸਿੰਘ ਮਾਵੀ, ਲਖਵੀਰ ਸਿੰਘ ਜੰਟੀ, ਜਥੇਦਾਰ ਹਰਬੰਸ ਸਿੰਘ ਗੁੰਨੋਮਾਜਰਾ, ਭਾਗ ਸਿੰਘ ਫ਼ਾਂਟਵਾਂ,ਮੇਜਰ ਸਿੰਘ ਵਜੀਦਪੁਰ, ਨਾਇਬ ਸਿੰਘ ਖੈਰਪੁਰ, ਹਰਪ੍ਰੀਤ ਸਿੰਘ ਕਾਦੀਮਾਜਰਾ, ਰਵਿੰਦਰ ਸਿੰਘ ਬਿੰਦਾ, ਕਰਮ ਸਿੰਘ ਬੜੌਦੀ, ਮੁਨਸ਼ੀ ਮਾਵੀ, ਤਰਲੋਚਨ ਸਿੰਘ ਖੈਰਪੁਰ, ਬਲਵੀਰ ਸਿੰਘ ਗੁੰਨੋਮਾਜਰਾ, ਨਾਨਕ ਸਿੰਘ ਕਰਤਾਰ ਪੁਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here