ਚੰਡੀਗਡ਼੍ਹ
ਮਾਰਸ਼ਲ ਨਿਊਜ਼

ਸਿਰਸਾ ਡੇਰੇ ਦੇ ਹਸਪਤਾਲ ਦੇ ਇਕ ਡਾਕਟਰ ਮੋਹਿਤ ਗੁਪਤਾ ਨੇ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਕਿ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਜਾਨ ਨੂੰ ਸੁਨਾਰੀਆ ਜੇਲ ’ਚ ਖ਼ਤਰਾ ਹੈ, ਇਸ ਲਈ ਜਾਂ ਤਾਂ ਉਨ੍ਹਾਂ ਨੂੰ ਕਿਸੇ ਦੂਜੀ ਜੇਲ ’ਚ ਸ਼ਿਫਟ ਕੀਤਾ ਜਾਵੇ ਜਾਂ ਫਿਰ ਉਸ ਨੂੰ ਜੇਲ ਦੇ ਅੰਦਰ ਸੁਰੱਖਿਆ ’ਚ ਰੱਖਿਆ ਜਾਵੇ। ਡਾਕਟਰ ਨੇ ਦੋਸ਼ ਲਾਇਆ ਕਿ ਹਰਿਆਣਾ ’ਚ ਹੋਈਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਕ ਰਾਜਨੀਤਕ ਪਾਰਟੀ ਦੇ ਨੇਤਾ ਨੇ ਉਨ੍ਹਾਂ ਨੂੰ ਇਕ ਪਾਰਟੀ ਵਿਸ਼ੇਸ਼ ਨੂੰ ਸਮਰਥਨ ਦੇਣ ਦਾ ਦਬਾਅ ਵੀ ਬਣਾਇਆ ਸੀ। ਪਟੀਸ਼ਨ ’ਚ ਰਾਮ ਰਹੀਮ ਨੂੰ ਕੋਰਟ ’ਚ ਪੇਸ਼ ਕਰਨ ਦੀ ਮੰਗ ਵੀ ਕੀਤੀ ਗਈ ਹੈ। ਦੋਸ਼ ਲਾਇਆ ਗਿਆ ਹੈ ਕਿ ਜੇਲ ਪ੍ਰਸ਼ਾਸਨ ਰਾਮ ਰਹੀਮ ਨਾਲ ਉਨ੍ਹਾਂ ਨੂੰ ਮਿਲਣ ਵੀ ਨਹੀਂ ਦੇ ਰਿਹਾ। ਪਟੀਸ਼ਨ ’ਚ ਦੱਸਿਆ ਗਿਆ ਕਿ ਸੁਨਾਰੀਆ ਜੇਲ ’ਚ ਪਿਛਲੇ ਇਕ ਸਾਲ ’ਚ ਦਰਜਨਾਂ ਗੈਂਗਸਟਰਾਂ ਤੋਂ ਫੋਨ ਮਿਲਣ ਦੀਆਂ ਘਟਨਾਵਾਂ ਸਮੇਤ ਵੱਡੇ ਮੁਲਜ਼ਮਾਂ ਨੂੰ ਜੇਲ ’ਚ ਰੱਖਿਆ ਜਾ ਰਿਹਾ ਹੈ, ਜੋ ਰਾਮ ਰਹੀਮ ਲਈ ਇਕ ਖਤਰੇ ਤੋਂ ਘੱਟ ਨਹੀਂ ਹੈ।