ਖਰੜ, 21 ਮਈ :ਖਰੜ ਸ਼ਹਿਰ ਦੇ ਸਭ ਜਿਮ ਫਿਟਨੈਸ ਸੈਂਟਰ ਵਾਲੇ ਮਾਲਕਾਂ ਨੇ ਮਿਲ ਕੇ ਡਾਕਟਰ ਰਘਵੀਰ ਸਿੰਘ ਬੰਗੜ ਉਪ ਪ੍ਰਧਾਨ ਬਲਾਕ ਕਾਂਗਰਸ ਖਰੜ ਦੀ ਅਗਵਾਈ ਵਿੱਚ ਐਸ.ਡੀ.ਐਮ ਖਰੜ ਹਿਮਾਂਸ਼ੂ ਜੈਨ ਨੂੰ ਇੱਕ ਮੰਗ ਪੱਤਰ ਦਿੱਤਾ ਜਿੰਮ ਮਾਲਕਾਂ ਨੇ ਦੱਸਿਆ ਕਿ ਪਿਛਲੇ 60 ਦਿਨਾਂ ਤੋਂ ਲੋਕ ਡਾਊਨ ਦੇ ਦਰਮਿਆਨ ਉਨ੍ਹਾਂ ਦੀਆਂ ਜਿੰਮਾਂ ਬਿਲਕੁੱਲ ਬੰਦ ਪਈਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਜਿੰਮਾਂ ਦਾ ਕਿਰਾਇਆ ਅਤੇ ਬਿਜਲੀ ਦੇ ਬਿੱਲ ਦੇਣੇ ਵੀ ਮੁਸ਼ਕਿਲ ਹੋ ਚੁੱਕੇ ਹਨ. ਡਾ ਬੰਗੜ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਨ੍ਹਾਂ ਜਿੰਮਾਂ ਵਾਲਿਆਂ ਦਾ ਘਰ ਦਾ ਖਰਚਾ ਜਿੰਮਾਂ ਦੇ ਸਿਰ ਤੇ ਹੀ ਚੱਲਦਾ ਹੈ . ਡਾ ਬੰਗੜ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਇਨ੍ਹਾਂ ਜਿੰਮਾਂ ਵਾਲਿਆਂ ਨੂੰ ਕੁਝ ਨਾ ਕੁਝ ਰਾਹਤ ਦਿੱਤੀ ਜਾਵੇ ਐਸ.ਡੀ.ਐਮ ਹਿਮਾਂਸ਼ੂ ਜੈਨ ਨੇ ਵਿਸ਼ਵਾਸ ਦੁਆਇਆ ਹੈ ਕਿ ਇਹ ਕਿ ਉਹ ਉਨ੍ਹਾਂ ਦੀ ਇਸ ਗੱਲ ਨੂੰ ਪੰਜਾਬ ਸਰਕਾਰ ਕੋਲ ਪਹੁੰਚਾਉਣਗੇ ਅਤੇ ਕੋਈ ਢੁੱਕਵਾਂ ਬਣਦਾ ਹੱਲ ਕੀਤਾ ਜਾਵੇਗਾ .ਇਸ ਮੌਕੇ ਮਨਦੀਪ ਸਿੰਘ ,ਵਿਨੋਦ ਕੁਮਾਰ ਠਾਕੁਰ, ਰੁਤਾਂਸ਼ ,ਮਨੂ ,ਪਰਮਜੀਤ ਸਿੰਘ ਪੰਮਾ ,ਅਤੇ ਗੁਰਪ੍ਰੀਤ ਧੀਮਾਨ ਹਾਜ਼ਰ ਸਨ