8 ਮਰੀਜ਼ ਹੋਏ ਠੀਕ
ਐਸ ਏ ਐਸ ਨਗਰ, 22 ਜੁਲਾਈ:ਮਾਰਸ਼ਲ ਨਿਊਜ਼) ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ ਨਵੇਂ 36 ਪਾਜੇਟਿਵ ਕੇਸਾਂ ਦੀ ਪਛਾਣ ਨਾਲ ਵੱਡਾ ਵਾਧਾ ਦੇਖਿਆ ਗਿਆ ਹੈ ਜਿਸ ਨਾਲ ਐਕਟਿਵ ਕੇਸਾਂ ਦੀ ਕੁੱਲ ਗਿਣਤੀ 219 ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿਚ ਅੱਜ 8 ਮਰੀਜ਼ ਠੀਕ ਹੋਏ ਹਨ, ਜਦੋਂ ਕਿ ਹੁਣ ਤੱਕ ਕਰੋਨਾ ਦੀ ਬਿਮਾਰੀ ਤੋਂ ਠੀਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 379 ਹੈ।
ਡਿਪਟੀ ਕਮਿਸ਼ਨਰ ਨੇ ਕਿਹਾ, “ਅਸੀਂ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੁਆਰਾ ਪੈਦਾ ਹੋਣ ਵਾਲੀ ਚੁਣੌਤੀ ਦਾ ਹੱਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਅਤੇ ਲੋੜੀਂਦੇ ਸਟਾਫ ਅਤੇ ਸਾਧਨਾਂ ਨਾਲ ਲੈਸ ਹਾਂ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਸਾਡੀ ਮੁੱਖ ਤਰਜੀਹ ਹੈ।”
ਲੋਕਾਂ ਨੂੰ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ, ਉਨ੍ਹਾਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸ ਮੁੱਖ ਤੌਰ ‘ਤੇ ਪਹਿਲਾਂ ਤੋਂ ਹੀ ਪਾਜੇਟਿਵ ਕੇਸਾਂ ਦੇ ਸੰਪਰਕ ਹਨ। ਇਨ੍ਹਾਂ ਵਿੱਚ ਢਕੋਲੀ ਤੋਂ 48 ਸਾਲਾ ਪੁਰਸ਼, ਡੇਰਾਬਸੀ ਤੋਂ 40, 5 ਸਾਲਾ ਪੁਰਸ਼ ਤੇ 42 ਸਾਲਾ ਮਹਿਲਾ, ਲਾਲੜੂ ਤੋਂ 32 ਸਾਲਾ ਮਹਿਲਾ, ਫੇਜ਼ 2 ਮੁਹਾਲੀ ਤੋਂ 56 ਮਹਿਲਾ, ਸ਼ਿਵਾਲਿਕ ਸਿਟੀ ਖਰੜ ਤੋਂ 20, 17 ਸਾਲਾ ਮਹਿਲਾ, 49 ਸਾਲਾ ਪੁਰਸ਼, ਘੜੂਆਂ ਤੋਂ 17 ਤੇ 26 ਸਾਲਾ ਪੁਰਸ਼, ਕੁਰਾਲੀ (ਕਰਨਾਲ ਹਰਿਆਣਾ) ਦੀ ਸੈਕਟਰ 68 ਮੁਹਾਲੀ ਰਹਿੰਦੀ 20 ਸਾਲਾ ਲੜਕੀ , ਰਾਮਗੜ ਦਾਊਂ ਤੋਂ 40 ਸਾਲਾ ਪੁਰਸ਼, ਫੇਜ਼ 4 ਮੁਹਾਲੀ ਤੋਂ 51 ਸਾਲਾ ਮਹਿਲਾ, ਬਲੌਂਗੀ ਤੋਂ 48 ਸਾਲਾ ਪੁਰਸ਼, ਸੈਕਟਰ 56 ਮੁਹਾਲੀ ਤੋਂ 37 ਸਾਲਾ ਪੁਰਸ਼, ਕੰਡਾਲਾ ਤੋਂ 47 ਸਾਲਾ ਮਹਿਲਾ, ਬਨੂੜ ਤੋਂ 10 ਸਾਲਾ ਲੜਕਾ, ਖਰੜ ਤੋਂ 30, 21, 72 ਸਾਲਾ ਪੁਰਸ਼, ਸੰਨੀ ਐਨਕਲੇਵ ਖਰੜ ਤੋਂ 53 ਸਾਲਾ ਮਹਿਲਾ, 31 ਸਾਲਾ ਪੁਰਸ਼, ਫੇਜ਼ 3 ਬੀ 2 ਮੁਹਾਲੀ ਤੋਂ 42 ਸਾਲਾ ਮਹਿਲਾ, ਦਸ਼ਮੇਸ਼ ਨਗਰ ਖਰੜ ਤੋਂ 21 ਸਾਲਾ ਪੁਰਸ਼, ਐਸਬੀਪੀ ਹੋਮਸ ਖਰੜ ਤੋਂ 49 ਸਾਲਾ ਪੁਰਸ਼, ਹੀਰਾ ਇੰਨਕਲੇਵ ਖਰੜ ਤੋਂ 14, 11, 47, 10 ਸਾਲਾ ਪੁਰਸ਼ ਤੇ 46 ਸਾਲਾ ਮਹਿਲਾ, ਸਰਵਜੋਤ ਐਨਕਲੇਵ ਖਰੜ ਤੋਂ 28 ਸਾਲਾ ਮਹਿਲਾ ਤੇ 55 ਸਾਲਾ ਪੁਰਸ਼, ਖਰੜ ਤੋਂ 23 ਸਾਲਾ ਪੁਰਸ਼, ਫੇਜ਼ 2 ਮੁਹਾਲੀ ਤੋਂ 25 ਸਾਲਾ ਪੁਰਸ਼ ਅਤੇ ਸੰਨੀ ਇਨਕਲੇਵ ਖਰੜ ਤੋਂ 38 ਸਾਲਾ ਪੁਰਸ਼ ਸ਼ਾਮਲ ਹੈ।
ਠੀਕ ਹੋਏ ਅੱਠ ਮਰੀਜ਼ਾਂ ਵਿੱਚ ਖਰੜ ਤੋਂ 36, 6 ਸਾਲਾ ਪੁਰਸ਼ ਅਤੇ 33 ਸਾਲਾ ਮਹਿਲਾ, ਸੈਕਟਰ 62 ਮੁਹਾਲੀ ਤੋਂ 56 ਸਾਲਾ ਪੁਰਸ਼, ਜਵਾਹਰਪੁਰ ਤੋਂ 51 ਸਾਲਾ ਪੁਰਸ਼, ਖਰੜ ਤੋਂ 58 ਸਾਲਾ ਪੁਰਸ਼, ਸੋਹਾਣਾ ਤੋਂ 23 ਸਾਲਾ ਮਹਿਲਾ ਅਤੇ ਮੁਹਾਲੀ ਤੋਂ 35 ਸਾਲਾ ਪੁਰਸ਼ ਸ਼ਾਮਲ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 610 ਹੋ ਗਈ ਹੈ ਜਿਨ੍ਹਾਂ ਵਿੱਚ 12 ਦੀ ਮੌਤ ਵੀ ਸ਼ਾਮਲ ਹੈ।
#